ਆਸਟ੍ਰੇਲੀਆਈ ਮੀਡੀਆ ਲਈ ਕੰਮ ਕਰ ਰਹੇ ਆਖਰੀ ਦੋ ਪੱਤਰਕਾਰਾਂ ਨੇ ਵੀ ਛੱਡਿਆ ਚੀਨ

Tuesday, Sep 08, 2020 - 06:34 PM (IST)

ਕੈਨਬਰਾ (ਭਾਸ਼ਾ): ਚੀਨ ਵਿਚ ਆਸਟ੍ਰੇਲੀਆਈ ਮੀਡੀਆ ਦੇ ਲਈ ਕੰਮ ਕਰ ਰਹੇ ਆਖਰੀ ਦੋ ਪੱਤਰਕਾਰਾਂ ਨੂੰ ਪੁੱਛਗਿੱਛ ਦੇ ਲਈ ਪੁਲਸ ਵੱਲੋਂ ਤਲਬ ਕੀਤੇ ਜਾਣ ਦੇ ਬਾਅਦ ਦੋਹਾਂ ਨੇ ਦੇਸ਼ ਛੱਡ ਦਿੱਤਾ ਹੈ। ਆਸਟ੍ਰੇਲੀਆਈ ਸਰਕਾਰ ਅਤੇ ਅਤੇ 'ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕੋਰ' ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 'ਏ.ਬੀ.ਸੀ.' ਦੀ ਇਕ ਖਬਰ ਦੇ ਮੁਤਾਬਕ, ਏ.ਬੀ.ਸੀ. ਦੇ ਬਿਲ ਬ੍ਰਿਟਲਸ ਅਤੇ 'ਆਸਟ੍ਰੇਲੀਆਈ ਫਾਈਨੈਂਸ਼ੀਅਲ ਰੀਵੀਊ' ਦੇ ਮਾਈਕਲ ਸਮਿਥ ਸਿਡਨੀ ਪਹੁੰਚ ਗਏ ਹਨ। 

ਦੋਵੇਂ ਸੋਮਵਾਰ ਰਾਤ ਦੀ ਰਾਤ ਸ਼ੰਘਾਈ ਤੋਂ ਰਵਾਨਾ ਹੋਏ ਸਨ। ਖਬਰ ਦੇ ਮੁਤਾਬਕ, ਦੋਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆਈ ਦੂਤਾਵਾਸ ਕੰਪਲੈਕਸ ਵਿਚ ਸ਼ਰਨ ਲਈ ਹੋਈ ਸੀ। ਚੀਨੀ ਪੁਲਸ ਨੇ ਪਿਛਲੇ ਹਫਤੇ ਬ੍ਰਿਟਲਸ ਦੇ ਘਰ ਪਹੁੰਚ ਕੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਸੀ ਅਤੇ ਕਿਹਾ ਸੀ ਕਿ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਆਸਟ੍ਰੇਲੀਆਈ ਅਤੇ ਚੀਨੀ ਅਧਿਕਾਰੀਆਂ ਨੇ ਗੱਲਬਾਤ ਕਰ ਇਹ ਤੈਅ ਕੀਤਾ ਸੀ ਬ੍ਰਿਟਲਸ ਦੇ ਪੁਲਸ ਨਾਲ ਗੱਲਬਾਤ ਕਰਨ ਦੇ ਬਾਅਦ ਯਾਤਰਾ ਪਾਬੰਦੀ ਹਟਾ ਦਿੱਤੀ ਜਾਵੇਗੀ। ਇਹ ਪੱਤਰਕਾਰ ਅਜਿਹੇ ਸਮੇਂ ਵਿਚ ਵਾਪਸ ਪਰਤੇ ਹਨ ਜਦੋਂ ਪਿਛਲੇ ਹਫਤੇ ਆਸਟ੍ਰੇਲੀਆ ਨੇ ਦੱਸਿਆ ਸੀ ਕਿ ਆਸਟ੍ਰੇਲੀਆਈ ਨਾਗਰਿਕ ਅਤੇ ਸੀ.ਜੀ.ਟੀ.ਐੱਨ. ਦੇ ਐਂਕਰ ਲੀ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।


Vandana

Content Editor

Related News