ਆਸਟ੍ਰੇਲੀਆ ਦੇ ਪ੍ਰਸਿੱਧ ਪੱਤਰਕਾਰ ਦਾ ਦੇਹਾਂਤ, ਪੀ. ਐਮ. ਟਰਨਬੁੱਲ ਨੇ ਦਿੱਤੀ ਸ਼ਰਧਾਂਜਲੀ

02/03/2018 1:39:56 PM

ਵਿਕਟੋਰੀਆ— ਆਸਟ੍ਰੇਲੀਆ ਦੇ ਪ੍ਰਸਿੱਧ ਪੱਤਰਕਾਰ ਮਾਈਕਲ ਗੋਰਡਨ ਦਾ ਦੇਹਾਂਤ ਹੋ ਗਿਆ ਹੈ। ਉਹ 62 ਸਾਲਾ ਦੇ ਸਨ। ਗੋਰਡਨ ਸ਼ਨੀਵਾਰ ਦੀ ਸਵੇਰ ਨੂੰ ਵਿਕਟੋਰੀਆ ਦੇ ਫਿਲਿਪ ਟਾਪੂ 'ਤੇ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਗੋਰਡਨ ਇੱਥੇ ਸਮੁੰਦਰ 'ਚ ਤੈਰਾਕੀ ਲਈ ਹਿੱਸਾ ਲੈਣ ਗਏ ਸਨ। ਗੋਰਡਨ ਬਹੁਤ ਹੀ ਪ੍ਰਸਿੱਧ ਪੱਤਰਕਾਰ ਰਹੇ ਸਨ। ਉਨ੍ਹਾਂ ਨੇ ਮੈਲਬੌਰਨ 'ਚ ਅਖਬਾਰ 'ਦਿ ਏਜ਼' ਵਿਚ ਮਹਜ 17 ਸਾਲ ਦੀ ਉਮਰ 'ਚ ਐਡੀਟਰ ਵਜੋਂ ਕੰਮ ਕੀਤਾ ਅਤੇ ਉਨ੍ਹਾਂ ਨੇ ਇਸ ਅਖਬਾਰ 'ਚ 37 ਸਾਲ ਕੰਮ ਕੀਤਾ। ਬੀਤੇ ਸਾਲ ਗੋਰਡਨ ਨੂੰ ਪੱਤਰਕਾਰੀ ਵਿਚ ਵਧੀਆ ਕਾਰਗੁਜ਼ਾਰੀ ਲਈ ਐਵਾਰਡ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 44 ਸਾਲ ਪੱਤਰਕਾਰੀ 'ਚ ਗੁਜਾਰੇ। ਉਨ੍ਹਾਂ ਨੇ ਬੀਤੇ ਸਾਲ ਜੂਨ ਮਹੀਨੇ ਪੱਤਰਕਾਰੀ ਤੋਂ ਸੇਵਾਮੁਕਤ ਹੋਏ। 

PunjabKesari
ਵਿਕਟੋਰੀਅਨ ਪੁਲਸ ਦੀ ਮਹਿਲਾ ਬੁਲਾਰਾ ਨੇ ਦੱਸਿਆ ਕਿ 62 ਸਾਲਾ ਗੋਰਡਨ ਸ਼ਨੀਵਾਰ ਦੀ ਸਵੇਰ ਨੂੰ ਟਾਪੂ 'ਤੇ ਬੇਹੋਸ਼ੀ ਦੀ ਹਾਲਤ 'ਚ ਮਿਲੇ। ਮਹਿਲਾ ਬੁਲਾਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10.30 ਵਜੇ ਸਮੁੰਦਰ 'ਚੋਂ ਬਾਹਰ ਖਿੱਚਿਆ ਗਿਆ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਜਾਂਚ ਮਗਰੋਂ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ। 
ਓਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਮਾਈਕਲ ਗੋਰਡਨ ਦੇ ਦੇਹਾਂਤ 'ਤੇ ਟਵਿੱਟਰ 'ਤੇ ਟਵੀਟ ਕਰ ਕੇ ਸ਼ਰਧਾਂਜਲੀ ਦਿੱਤੀ ਅਤੇ ਡੂੰਘਾ ਦੁੱਖ ਜ਼ਾਹਰ ਕੀਤਾ। ਉਨ੍ਹਾਂ ਟਵੀਟ ਕੀਤਾ ਕਿ ਮਾਈਕਲ ਗੋਰਡਨ ਇਕ ਚੰਗੇ ਦੋਸਤ ਅਤੇ ਵਧੀਆ ਸਲਾਹਕਾਰ ਸਨ। ਉਨ੍ਹਾਂ ਦੇ ਜਾਣ ਦੇ ਡੂੰਘਾ ਦੁੱਖ ਹੈ।


Related News