ਆਸਟ੍ਰੇਲੀਅਨ ਸਰਕਾਰ ਕੋਰੋਨਾ ਵੈਕਸੀਨ ਲਵਾਉਣ ਵਾਲੇ ਲੋਕਾਂ ਨੂੰ ਜਾਰੀ ਕਰੇਗੀ ਸਰਟੀਫਿਕੇਟ
Sunday, Feb 07, 2021 - 05:58 PM (IST)
ਕੈਨਬਰਾ (ਏ.ਐੱਨ.ਆਈ.): ਆਸਟ੍ਰੇਲੀਆਈ ਸਰਕਾਰ ਨੇ ਡਿਜੀਟਲ ਕੋਰੋਨਾ ਵਾਇਰਸ ਵੈਕਸੀਨ ਸਰਟੀਫਿਕੇਟ ਜਾਰੀ ਕਰਨ ਸੰਬੰਧੀ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ। ਯੋਜਨਾ ਦੇ ਤਹਿਤ ਕੋਵਿਡ-19 ਵੈਕਸੀਨ ਲਗਵਾਉਣ ਵਾਲੇ ਆਸਟ੍ਰੇਲੀਆਈ ਨਾਗਰਿਕ ਸਮਾਰਟਫੋਨ 'ਤੇ ਟੀਕਾਕਰਣ ਸਰਟੀਫਿਕੇਟ ਦੇ ਆਪਣੇ ਸਬੂਤ ਦਿਖਾਉਣ ਦੇ ਯੋਗ ਹੋਣਗੇ।
ਹਸਪਤਾਲਾਂ ਅਤੇ ਬਜ਼ੁਰਗ ਦੇਖਭਾਲ ਸਹੂਲਤਾਂ ਸਮੇਤ ਉੱਚ ਜੋਖਮ ਵਾਲੀਆਂ ਸੈਟਿੰਗਾਂ ਵਿਚ ਟੀਕਿਆਂ ਨੂੰ ਲਾਜ਼ਮੀ ਬਣਾਉਣ 'ਤੇ ਸਰਕਾਰ ਨਾਲ ਟੀਕਾਕਰਣ ਮੁਹਿੰਮ ਵਿਚ ਸਰਟੀਫਿਕੇਟ ਅਹਿਮ ਭੂਮਿਕਾ ਨਿਭਾਉਣਗੇ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਯਾਤਰਾ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ਵਿਚ ਦੂਜੇ ਦੇਸ਼ਾਂ ਦੁਆਰਾ ਮਾਨਤਾ ਪ੍ਰਾਪਤ ਸਰਟੀਫਿਕੇਟਾਂ ਲਈ ਵੀ ਯੋਜਨਾਬੰਦੀ ਚੱਲ ਰਹੀ ਹੈ। ਸਰਕਾਰੀ ਸੇਵਾਵਾਂ ਦੇ ਮੰਤਰੀ, ਸਟੂਅਰਟ ਰਾਬਰਟ ਨੇ ਕਿਹਾ ਕਿ ਸਰਕਾਰ ਨੇ ਸਰਟੀਫਿਕੇਟ ਪ੍ਰਣਾਲੀ ਦੀ ਤਿਆਰੀ ਲਈ ਇੱਕ "ਅਤਿ ਆਧੁਨਿਕ ਸਾਈਬਰ ਸੁਰੱਖਿਆ" ਸਿਸਟਮ ਬਣਾਇਆ ਹੈ।
ਪੜ੍ਹੋ ਇਹ ਅਹਿਮ ਖਬਰ- ਸਿਡਨੀ 'ਚ ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਰੈਸਟੋਰੈਂਟ ਨੂੰ ਭਾਰੀ ਜੁਰਮਾਨਾ
ਉਹਨਾਂ ਮੁਤਾਬਕ,"ਕੋਵਿਡ-19 ਟੀਕਾਕਰਨ ਦੀ ਤਿਆਰੀ ਵਿਚ, ਸਰਵਿਸਿਜ਼ ਆਸਟ੍ਰੇਲੀਆ ਨੇ ਆਸਟ੍ਰੇਲੀਆਈ ਟੀਕਾਕਰਣ ਰਜਿਸਟਰ ਵਿਚ ਮਹੱਤਵਪੂਰਨ ਸੁਧਾਰ ਕੀਤੇ ਹਨ, ਜਿਸ ਵਿਚ ਸਿਸਟਮ ਦੀ ਸਮਰੱਥਾ ਵਿਚ ਵਾਧਾ ਹੋਇਆ ਹੈ ਤਾਂ ਜੋ ਵਧੇਰੇ ਗਾਹਕ ਇਕੋ ਸਮੇਂ ਰਜਿਸਟਰ 'ਤੇ ਆਪਣੀ ਜਾਣਕਾਰੀ ਪ੍ਰਾਪਤ ਕਰ ਸਕਣ।'' ਅਸੀ ਆਸਟ੍ਰੇਲੀਆਈ ਲੋਕਾਂ ਦੇ ਆਮ ਜ਼ਿੰਦਗੀ ਵਿਚ ਤੇਜ਼ੀ ਨਾਲ ਪਰਤਣ ਲਈ ਕੋਵਿਡ ਵੈਕਸੀਨ ਟੀਕਾਕਰਨ ਮੁਹਿੰਮ ਵਿਚ ਆਪਣੀਆਂ ਪ੍ਰਣਾਲੀਆਂ ਵਿਚ ਸੁਧਾਰ ਕਰਨਾ ਜਾਰੀ ਰੱਖਾਂਗੇ। ਇਸ ਵਿਚ ਕੋਵਿਡ-19 ਟੀਕਾਕਰਣ ਦੇ ਸਬੂਤ ਨੂੰ ਸੁਰੱਖਿਅਤ ਢੰਗ ਨਾਲ ਪਹੁੰਚਣਾ ਅਤੇ ਅਸਾਨ ਬਣਾਉਣਾ ਸ਼ਾਮਲ ਹੈ।ਆਸਟ੍ਰੇਲੀਆ ਫਰਵਰੀ ਦੇ ਅਖੀਰ ਵਿਚ ਟੀਕੇ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਦੇ ਉਦੇਸ਼ ਨਾਲ ਪੂਰੀ ਜਨਸੰਖਿਆ ਨੂੰ ਅਕਤੂਬਰ ਤਕ ਟੀਕਾ ਲਗਾਇਆ ਜਾਵੇਗਾ।
ਨੋਟ- ਆਸਟ੍ਰੇਲੀਅਨ ਸਰਕਾਰ ਦੀ ਕੋਰੋਨਾ ਵੈਕਸੀਨ ਸਰਟੀਫਿਕੇਟ ਜਾਰੀ ਕਰਨ ਦੀ ਯੋਜਨਾ ਬਾਰੇ ਕੁਮੈਂਟ ਕਰ ਦਿਓ ਰਾਏ।