ਆਸਟ੍ਰੇਲੀਆ ਫੈਡਰਲ ਚੋਣਾਂ : ਮੁੱਖ ਮੁਕਾਬਲਾ ਸੱਤਾਧਾਰੀ ਲੇਬਰ ਪਾਰਟੀ ਅਤੇ ਲਿਬਰਲ ਪਾਰਟੀ ਦਰਮਿਆਨ
Monday, May 16, 2022 - 10:42 AM (IST)
ਪਰਥ (ਪਿਆਰਾ ਸਿੰਘ ਨਾਭਾ): ਆਸਟ੍ਰੇਲੀਆ ਵਿਚ 21 ਮਈ ਨੂੰ ਹੋ ਰਹੀਆਂ ਫੈਡਰਲ ਚੋਣਾਂ ਵਿਚ ਮੁਲਕ ਦੇ 17 ਮਿਲੀਅਨ ਵੋਟਰ 47ਵੀਂ ਸੰਸਦ ਲਈ ਵੋਟਿੰਗ ਕਰਨਗੇ। ਮੁਲਕ ਦੀ 151 ਸੰਸਦੀ ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਸਮੇਤ ਵੱਖ ਵੱਖ ਪਾਰਟੀਆਂ ਦੇ 1203 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਚੋਣਾਂ ਦੇ ਨਾਲ 76 ਸੈਨੇਟ ਮੈਂਬਰਾਂ ਵਿੱਚੋਂ 38 ਸੈਨੇਟ ਮੈਂਬਰਾਂ ਦੀ ਚੋਣ ਲਈ ਸੂਬਾ ਪੱਧਰ 'ਤੇ ਸਿੱਧੀ ਵੋਟ ਵੀ ਪਵੇਗੀ। 38 ਸੈਨੇਟ ਮੈਂਬਰਾਂ ਲਈ ਆਜ਼ਾਦ ਉਮੀਦਵਾਰਾਂ ਸਮੇਤ ਪਾਰਟੀਆਂ ਦੇ 421 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਪੜ੍ਹੋ ਇਹ ਅਹਿਮ ਖ਼ਬਰ -ਰਾਸ਼ਟਰਪਤੀ ਰਾਮਨਾਥ ਕੋਵਿੰਦ ਪਹੁੰਚੇ ਜਮਾਇਕਾ, ਪੀ.ਐੱਮ. ਐਂਡਰਿਊ ਨੇ ਕੀਤਾ ਨਿੱਘਾ ਸਵਾਗਤ
ਜ਼ਿਕਰਯੋਗ ਹੈ ਕਿ ਸੰਸਦ ਚੋਣ 3 ਸਾਲ ਲਈ ਅਤੇ ਸੈਨੇਟ ਮੈਂਬਰਾਂ ਦੀ ਚੋਣ 6 ਸਾਲ ਲਈ ਹੁੰਦੀ ਹੈ। 3 ਸਾਲ ਬਾਅਦ ਸੰਸਦ ਦੀ ਚੋਣ ਦੇ ਨਾਲ ਅੱਧੇ ਸੈਨੇਟ ਮੈਂਬਰਾਂ ਦੀ ਚੋਣ ਲਈ ਸਿੱਧੀ ਸੂਬਾ ਪੱਧਰ 'ਤੇ ਸਿੱਧੀ ਵੋਟਿੰਗ ਹੁੰਦੀ ਹੈ।ਅਸਟ੍ਰੇਲੀਆ ਸੰਸਦੀ ਚੋਣਾਂ ਵਿੱਚ ਮੁੱਖ ਮੁਕਾਬਲਾ ਹੁਕਮਰਾਨ ਲਿਬਰਲ ਪਾਰਟੀ ਅਤੇ ਵਿਰੋਧੀ ਧਿਰ ਲੇਬਰ ਪਾਰਟੀ ਦਰਮਿਆਨ ਹੈ। ਲਿਬਰਲ ਪਾਰਟੀ ਵਿਚ ਸਕੌਟ ਮੌਰੀਸਨ ਅਤੇ ਲੇਬਰ ਪਾਰਟੀ ਵਿਚ ਐਂਥਨੀ ਐਲਬਾਨੀਜ਼ ਸੰਸਦ ਚੋਣਾਂ ਵਿੱਚ ਮੁੱਖ ਚਿਹਰੇ ਹਨ।