ਆਸਟਰੇਲੀਆ ਦੀ ਅਦਾਲਤ ਨੇ ਤਮਿਲ ਪਰਿਵਾਰ ਨੂੰ ਡਿਪੋਰਟੇਸ਼ਨ ਤੋਂ ਰੋਕਿਆ

08/30/2019 2:34:01 PM

ਮੈਲਬੌਰਨ (ਏ.ਐਫ.ਪੀ.)- ਆਸਟਰੇਲੀਆ ਦੇ ਇਕ ਜੱਜ ਨੇ ਦੇਰ ਰਾਤ ਸ਼੍ਰੀਲੰਕਾ ਜਾ ਰਹੇ ਤਮਿਲ ਪਰਿਵਾਰ ਨੂੰ ਡਿਪੋਰਟੇਸ਼ਨ ਤੋਂ ਅਸਥਾਈ ਤੌਰ 'ਤੇ ਬਚਾ ਲਿਆ। ਇਸ ਪਰਿਵਾਰ ਵਿਚ ਦੋ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦਾ ਜਨਮ ਆਸਟਰੇਲੀਆ ਵਿਚ ਹੀ ਹੋਇਆ ਹੈ। ਇਸ ਘਟਨਾ ਨੇ ਰਾਜਨੀਤਕ ਖਲਬਲੀ ਮਚਾ ਦਿੱਤੀ ਹੈ। ਆਸਟਰੇਲੀਆ ਦੀ ਸੱਤਾਧਾਰੀ ਸਰਕਾਰ ਨੇ ਵੀਰਵਾਰ ਨੂੰ ਤਮਿਲ ਪਰਿਵਾਰ ਨੂੰ ਮੈਲਬੋਰਨ ਦੇ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਤੋਂ ਕੱਢ ਕੇ ਜਹਾਜ਼ ਰਾਹੀਂ ਸ਼੍ਰੀਲੰਕਾ ਭੇਜਣ ਦਾ ਹੁਕਮ ਸੁਣਾਇਆ ਸੀ ਪਰ ਫੈਡਰਲ ਜੱਜ ਹੀਦਰ ਰਿਲੇ ਨੇ ਜਹਾਜ਼ ਅਧਿਕਾਰੀਆਂ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਪਾਇਲਟ ਨੇ ਜਹਾਜ਼ ਦੀ ਲੈਂਡਿੰਗ ਕਰਵਾਈ ਅਤੇ ਪਰਿਵਾਰ ਨੂੰ ਡਰਵਿਨ ਸ਼ਹਿਰ ਵਿਚ ਭੇਜ ਦਿੱਤਾ। ਇਸ ਘਟਨਾ ਨੇ ਆਸਟਰੇਲੀਆ ਦੀ ਕੱਟੜ ਇਮੀਗ੍ਰੇਸ਼ਨ ਨੀਤੀ ਰੱਖਣ ਵਾਲੀ ਸਰਕਾਰ ਨੂੰ ਲੈ ਕੇ ਇਕ ਨਵਾਂ ਵਿਵਾਦ ਖੜ੍ਹਾ ਕੀਤਾ ਹੈ।

ਸਰਕਾਰ ਦੀ ਨੀਤੀ ਤਹਿਤ ਦੇਸ਼ ਵਿਚ ਕਿਸ਼ਤੀ ਰਾਹੀਂ ਪਹੁੰਚਣ ਵਾਲੇ ਸ਼ਰਨਾਰਥੀਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਹਿਰਾਸਤ ਕੇਂਦਰ ਵਿਚ ਰੱਖ ਦਿੱਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਇਨ੍ਹਾਂ ਦੋਹਾਂ ਕਦਮਾਂ ਦੀ ਆਲੋਚਨਾ ਕੀਤੀ ਹੈ। ਜੋੜਾ ਆਸਟਰੇਲੀਆ ਵਿਚ ਕਿਸ਼ਤੀ ਸਹਾਰੇ ਵੱਖ-ਵੱਖ 2012 ਅਤੇ 2013 ਵਿਚ ਇਥੇ ਪਹੁੰਚਿਆ ਸੀ। ਇਨ੍ਹਾਂ ਦੀ ਧੀ ਕੋਪਿਕਾ ਦਾ ਜਨਮ ਇਥੇ ਹੋਇਆ ਅਤੇ ਉਸ ਤੋਂ ਬਾਅਦ ਥਾਰੂਨੀਕਾ ਦਾ ਜਨਮ ਵੀ ਇਥੇ ਹੋਇਆ ਹੈ। ਦੋਵੇਂ ਲੜਕੀਆਂ ਲਗਭਗ ਚਾਰ ਸਾਲ ਅਤੇ ਦੋ ਸਾਲ ਦੀਆਂ ਹਨ। ਗ੍ਰਹਿ ਮੰਤਰੀ ਪੀਟਰ ਡੱਟਨ ਨੇ ਜ਼ੋਰ ਦਿੱਤਾ ਕਿ ਇਹ ਪਰਿਵਾਰ ਸ਼ਰਨਾਰਥੀ ਨਹੀਂ ਹੈ ਅਤੇ ਉਹ ਆਸਟਰੇਲੀਆਈ ਸੁਰੱਖਿਆ ਦਾ ਪਾਤਰ ਨਹੀਂ ਹੈ। ਤਮਿਲ ਸ਼ਰਨਾਰਥੀ ਕੌਂਸਲ ਦੇ ਬੁਲਾਰੇ ਆਰਨ ਮਾਈਲਵਾਗਨਮ ਨੇ ਕਿਹਾ ਕਿ ਇਹ ਇਥੇ ਕਿਸ਼ਤੀ ਰਾਹੀਂ ਆਏ ਸਨ ਅਤੇ ਅਸੀਂ ਇਸ ਨੂੰ ਲੈ ਕੇ ਬਹੁਤ ਸਪੱਸ਼ਟ ਹਾਂ ਕਿ ਉਹ ਇਥੇ ਨਹੀਂ ਰੁਕਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਰਿਵਾਰ ਨੂੰ ਸ਼੍ਰੀਲੰਕਾ ਵਿਚ ਜੀਵਨ ਦਾ ਖਤਰਾ ਹੈ। ਸ਼੍ਰੀਲੰਕਾ ਤਮਿਲ ਲੋਕਾਂ ਲਈ ਖਤਰਨਾਕ ਦੇਸ਼ ਹੈ।


Sunny Mehra

Content Editor

Related News