ਈਰਾਨ 'ਚ ਕੈਦ ਆਸਟ੍ਰੇਲੀਅਨ ਟ੍ਰੈਵਲ ਬਲਾਗਰ ਜੋੜੇ ਦੀ ਹੋਈ ਪਛਾਣ

09/12/2019 12:12:28 PM

ਕੈਨਬਰਾ— ਈਰਾਨ 'ਚ ਕੈਦ ਤਿੰਨਾਂ 'ਚੋਂ ਦੋ ਆਸਟ੍ਰੇਲੀਆਈ ਨਾਗਰਿਕਾਂ ਦੀ ਪਛਾਣ ਟ੍ਰੈਵਲ ਬਲਾਗਰਾਂ ਵਜੋਂ ਕੀਤੀ ਗਈ ਹੈ। ਉਨ੍ਹਾਂ ਦੀ ਪਛਾਣ ਜੂਲੀ ਕਿੰਗ ਅਤੇ ਮਾਰਕ ਫਿਰਕਿਨ ਵਜੋਂ ਕੀਤੀ ਗਈ ਹੈ। ਉਨ੍ਹਾਂ ਨੂੰ 10 ਹਫਤਿਆਂ ਤਕ ਕੈਦੀਆਂ ਵਾਂਗ ਰੱਖਣ ਮਗਰੋਂ ਈਰਾਨ ਨੇ ਹਿਰਾਸਤ 'ਚ ਲੈ ਲਿਆ ਗਿਆ। ਦੋਸ਼ ਹੈ ਕਿ ਉਨ੍ਹਾਂ ਨੇ ਬਿਨਾਂ ਪਰਮਿਟ ਦੇ ਈਰਾਨ 'ਚ ਡਰੋਨ ਉਡਾਇਆ ਸੀ। ਆਸਟ੍ਰੇਲੀਆ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਨੇ ਵੀਰਵਾਰ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਲਈ ਸਟੇਟਮੈਂਟ ਜਾਰੀ ਕੀਤੀ। ਉਨ੍ਹਾਂ ਦੱਸਿਆ ਕਿ ਉਹ 2017 ਤੋਂ ਦੁਨੀਆ ਦੀ ਸੈਰ ਕਰਨ ਲਈ ਨਿਕਲੇ ਹੋਏ ਸਨ ਤੇ ਉਹ ਆਨਲਾਈਨ ਡਾਕੂਮੈਂਟਰੀ ਤਿਆਰ ਕਰ ਰਹੇ ਸਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਹ ਸੁਰੱਖਿਅਤ ਜਲਦੀ ਤੋਂ ਜਲਦੀ ਆਪਣੇ ਘਰ ਵਾਪਸ ਆ ਜਾਣ।

PunjabKesari

ਜਾਣਕਾਰੀ ਮੁਤਾਬਕ ਕਿੰਗ ਨੂੰ ਆਸਟ੍ਰੇਲੀਆ ਤੇ ਬ੍ਰਿਟਿਸ਼ ਨਾਗਰਿਕ ਵਜੋਂ ਦੋਹਰੀ ਨਾਗਰਿਕਤਾ ਮਿਲੀ ਹੈ ਅਤੇ ਬ੍ਰਿਟੇਨ ਸਰਕਾਰ ਨੇ ਜੋੜੇ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਬ੍ਰਿਟਿਸ਼ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਅਨ- ਬ੍ਰਿਟਿਸ਼ ਨਾਗਰਿਕਤਾ ਵਾਲੀ ਤੀਜੀ ਨਾਗਰਿਕ ਨੂੰ 10 ਸਾਲਾਂ ਦੀ ਜੇਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਹ ਪਿਛਲੇ ਸਾਲ ਹਿਰਾਸਤ 'ਚ ਲਈ ਗਈ ਸੀ। ਉਹ ਲੈਕਚਰਾਰ ਵਜੋਂ ਆਸਟ੍ਰੇਲੀਆ 'ਚ ਨੌਕਰੀ ਕਰਦੀ ਸੀ।
ਸਾਰੇ ਤਿੰਨੋਂ ਆਸਟ੍ਰੇਲੀਅਨ ਤਹਿਰਾਨ ਦੀ ਇਵਿਨ ਜੇਲ 'ਚ ਬੰਦ ਹਨ। ਪਿਛਲੇ ਕੁੱਝ ਸਾਲਾਂ ਤੋਂ ਦੋਹਰੀ ਨਾਗਰਿਕਤਾ ਵਾਲੇ ਕਈ ਲੋਕਾਂ ਨੂੰ ਈਰਾਨ ਵਲੋਂ ਹਿਰਾਸਤ 'ਚ ਲੈਣ ਦੀਆਂ ਖਬਰਾਂ ਮਿਲ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਈਰਾਨ ਦੇ ਰਿਸ਼ਤੇ ਵੀ ਖਰਾਬ ਹੋ ਚੁੱਕੇ ਹਨ।


Related News