ਆਸਟ੍ਰੇਲੀਆਈ ਰਾਜਦੂਤ ਨੇ ਜੇਲ ''ਚ ਬੰਦ ਬ੍ਰਿਟਿਸ਼-ਆਸਟ੍ਰੇਲੀਆਈ ਬੀਬੀ ਨਾਲ ਕੀਤੀ ਮੁਲਾਕਾਤ

08/04/2020 3:04:12 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਆਸਟ੍ਰੇਲੀਆਈ ਰਾਜਦੂਤ ਨੇ ਹਾਲ ਹੀ ਵਿਚ ਇਕ ਬਦਨਾਮ ਈਰਾਨੀ ਜੇਲ ਵਿਚ ਟਰਾਂਸਫਰ ਹੋਣ ਤੋਂ ਪਹਿਲਾਂ ਜਾਸੂਸੀ ਦੀ ਦੋਸ਼ੀ ਇੱਕ ਬ੍ਰਿਟਿਸ਼-ਆਸਟ੍ਰੇਲੀਆਈ ਅਕਾਦਮਿਕ ਨਾਲ ਮੁਲਾਕਾਤ ਕੀਤੀ ਹੈ ਅਤੇ ਪਾਇਆ ਹੈ ਕਿ ਉਹ ਠੀਕ ਹੈ। ਕਾਇਲੀ ਮੂਰ-ਗਿਲਬਰਟ ਮੱਧ ਪੂਰਬੀ ਅਧਿਐਨ 'ਤੇ ਇਕ ਮੈਲਬੌਰਨ ਯੂਨੀਵਰਸਿਟੀ ਦੀ ਲੈਕਚਰਾਰ ਸੀ, ਜਦੋਂ ਉਸ ਨੂੰ ਸਤੰਬਰ 2018 ਵਿਚ ਤੇਹਰਾਨ ਦੀ ਈਵਿਨ ਜੇਲ ਭੇਜਿਆ ਗਿਆ ਸੀ ਅਤੇ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਉਸ ਦੀ ਤੰਦਰੁਸਤੀ ਲਈ ਚਿੰਤਾ ਪਿਛਲੇ ਹਫਤੇ ਇਸ ਖ਼ਬਰ ਨਾਲ ਵਧੀ ਕਿ ਉਸ ਨੂੰ ਤੇਹਰਾਨ ਦੇ ਪੂਰਬ ਵਿਚ ਕਰਚੱਕ ਜੇਲ ਭੇਜ ਦਿੱਤਾ ਗਿਆ ਹੈ।

ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲੇ ਅਤੇ ਵਪਾਰ ਵਿਭਾਗ ਜਾਂ DFAT ਨੇ ਇਕ ਬਿਆਨ ਵਿਚ ਕਿਹਾ,''ਆਸਟ੍ਰੇਲੀਆ ਨੇ ਤੁਰੰਤ ਕੌਂਸਲਰ ਪਹੁੰਚ ਦੀ ਮੰਗ ਕੀਤੀ ਅਤੇ ਈਰਾਨ ਵਿਚ ਉਸਦੇ ਰਾਜਦੂਤ ਲਿੰਡਾਲ ਸੈਚਸ ਐਤਵਾਰ ਨੂੰ ਕਾਰਚੱਕ ਜੇਲ ਵਿਚ ਮੂਰ-ਗਿਲਬਰਟ ਨੂੰ ਮਿਲੇ। ਬਿਆਨ ਵਿਚ ਕਿਹਾ ਗਿਆ ਹੈ,“ਡਾਕਟਰ ਮੂਰ-ਗਿਲਬਰਟ ਠੀਕ ਹਨ ਅਤੇ ਉਹਨਾਂ ਦੀ ਭੋਜਨ, ਡਾਕਟਰੀ ਸਹੂਲਤਾਂ ਅਤੇ ਕਿਤਾਬਾਂ ਤੱਕ ਪਹੁੰਚ ਹੈ।” ਬਿਆਨ ਵਿਚ ਅੱਗੇ ਕਿਹਾ ਗਿਆ,“ਅਸੀਂ ਡਾਕਟਰ ਮੂਰ-ਗਿਲਬਰਟ ਤੱਕ ਨਿਯਮਿਤ ਤੌਰ ਤੇ ਕੌਂਸਲਰ ਪਹੁੰਚ ਪ੍ਰਾਪਤ ਕਰਨਾ ਜਾਰੀ ਰੱਖਾਂਗੇ।” ਮੂਰ-ਗਿਲਬਰਟ ਦੇ ਪਰਿਵਾਰ ਨੇ ਕਿਹਾ ਕਿ ਰਾਜਦੂਤ ਦੀ ਜੇਲ ਫੇਰੀ ਨਾਲ ਉਹ ਭਰੋਸੇਵੰਦ ਹਨ।ਪਰਿਵਾਰ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ,“ਅਸੀਂ ਜਲਦੀ ਤੋਂ ਜਲਦੀ ਕਾਇਲੀ ਨੂੰ ਘਰ ਲਿਆਉਣ ਲਈ ਵਚਨਬੱਧ ਹਾਂ ਅਤੇ ਇਹ ਸਾਡੀ ਸਿਖਰਲੀ ਅਤੇ ਇਕਲੌਤੀ ਤਰਜੀਹ ਹੈ।”

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਮੂਲ ਦੀ ਖੋਜਕਰਤਾ ਦਾ ਕਤਲ

ਬਿਆਨ ਵਿਚ ਅੱਗੇ ਕਿਹਾ ਗਿਆ ਹੈ,“ਅਸੀਂ ਇਹ ਮੰਨਦੇ ਹਾਂ ਕਿ ਕਾਇਲੀ ਦੀ ਰਿਹਾਈ ਦਾ ਸਭ ਤੋਂ ਵਧੀਆ ਢੰਗ ਡਿਪਲੋਮੈਟਿਕ ਰਾਹ ਹੈ ਅਤੇ ਅਸੀਂ ਇਸ ਨੂੰ ਹਾਸਲ ਕਰਨ ਦੇ ਵਧੀਆ ਤਰੀਕਿਆਂ ਨਾਲ DFAT ਅਤੇ ਆਸਟ੍ਰੇਲੀਆਈ ਸਰਕਾਰ ਨਾਲ ਨੇੜਲੇ ਸੰਪਰਕ ਵਿਚ ਹਾਂ।” ਜ਼ਿਕਰਯੋਗ ਹੈ ਕਿ ਸਾਲ 2018 ਵਿਚ, ਮੂਰ-ਗਿਲਬਰਟ ਨੂੰ ਇੱਕ ਵਿੱਦਿਅਕ ਕਾਨਫਰੰਸ ਵਿਚ ਭਾਗ ਲੈਣ ਤੋਂ ਬਾਅਦ ਈਰਾਨ ਛੱਡਣ ਦੀ ਕੋਸ਼ਿਸ਼ ਕਰਦਿਆਂ ਤੇਹਰਾਨ ਹਵਾਈ ਅੱਡੇ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਈਰਾਨ ਵਿਚਲੇ ਮਨੁੱਖੀ ਅਧਿਕਾਰਾਂ ਲਈ ਕੇਂਦਰ, ਜੋ ਕਿ ਇਕ ਅਮਰੀਕੀ ਸੰਸਥਾ ਹੈ, ਨੇ ਪਿਛਲੇ ਹਫਤੇ ਕਿਹਾ ਸੀ ਕਿ ਮੂਰ-ਗਿਲਬਰਟ ਨੂੰ ਸਖ਼ਤ ਹਾਲਤਾਂ ਵਿਚ ਹਿੰਸਕ ਅਪਰਾਧੀਆਂ ਨਾਲ ਰੱਖਿਆ ਜਾ ਰਿਹਾ ਹੈ।

ਮਨੁੱਖੀ ਅਧਿਕਾਰਾਂ ਦੇ ਵਕੀਲ ਅਤੇ ਈਵਿਨ ਜੇਲ ਦੀ ਕੈਦੀ ਨਸਰੀਨ ਸੋਤੌਦੇਹ ਦੇ ਪਤੀ, ਰਜ਼ਾ ਖਾਨਦਾਨ ਨੇ ਪਿਛਲੇ ਹਫਤੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਸੀ ਕਿ ਮੂਰ-ਗਿਲਬਰਟ ਨੂੰ “ਸਜ਼ਾ ਦੇ ਰੂਪ ਵਿੱਚ” ਟਰਾਂਸਫਰ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਨੇ ਮੂਰ-ਗਿਲਬਰਟ ਦੇ ਕੇਸ ਨੂੰ ਆਪਣੀਆਂ ਸਿਖਰਲੀਆਂ ਉੱਚ ਤਰਜੀਹਾਂ ਵਿਚੋਂ ਇੱਕ ਦੱਸਿਆ ਹੈ। ਮੂਰ-ਗਿਲਬਰਟ ਆਪਣੀ ਹਿਰਾਸਤ ਵਿਚ ਰਹਿੰਦੇ ਸਮੇਂ ਭੁੱਖ ਹੜਤਾਲਾਂ 'ਤੇ ਚਲੀ ਗਈ ਹੈ ਅਤੇ ਆਸਟ੍ਰੇਲੀਆਈ ਸਰਕਾਰ ਨੇ ਉਹਨਾਂ ਦੀ ਹਿਰਾਸਤ ਵਿਚ ਲਗਭਗ ਦੋ ਸਾਲਾਂ ਦੌਰਾਨ ਆਜ਼ਾਦ ਕਰਾਉਣ ਲਈ ਹੋਰ ਕੁਝ ਜ਼ਿਆਦਾ ਕੀਤੇ ਜਾਣ ਦੀ ਅਪੀਲ ਕੀਤੀ ਹੈ। ਉਸ ਨੇ ਪਿਛਲੇ ਸਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ ਕਿ ਉਸ ਨੂੰ "ਮੇਰੇ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਵਿਚ ਮਨੋਵਿਗਿਆਨਕ ਤਸ਼ੱਦਦ ਅਤੇ ਲੰਬੇ ਸਮੇਂ ਲਈ ਇਕੱਲੇ ਕੈਦ ਵਿਚ ਸਮਾਂ ਬਿਤਾਉਣਾ ਸ਼ਾਮਲ ਹੈ।
 


Vandana

Content Editor

Related News