29 ਸਾਲ ਬਾਅਦ ਆਸਟ੍ਰੇਲੀਆ ਦੇ ਸਮੁੰਦਰ 'ਚ ਦਿਸੀ ਦੁਰਲੱਭ ਸਫੇਦ ਵ੍ਹੇਲ

Friday, Jun 19, 2020 - 04:27 PM (IST)

29 ਸਾਲ ਬਾਅਦ ਆਸਟ੍ਰੇਲੀਆ ਦੇ ਸਮੁੰਦਰ 'ਚ ਦਿਸੀ ਦੁਰਲੱਭ ਸਫੇਦ ਵ੍ਹੇਲ

ਸਿਡਨੀ (ਬਿਊਰੋ): ਦੱਖਣੀ ਆਸ੍ਰਟੇਲੀਆ ਦੇ ਸਮੁੰਦਰ ਵਿਚ ਪੂਰੇ 29 ਸਾਲ ਦੇ ਬਾਅਦ ਦੁਰਲੱਭ ਸਫੇਦ ਹੰਪਬੈਕ ਵ੍ਹੇਲ ਦੇਖੀ ਗਈ।ਇਸ ਇਲਾਕੇ ਵਿਚ ਇਹ ਵ੍ਹੇਲ ਇਸ ਤੋਂ ਪਹਿਲਾਂ 1991 ਵਿਚ ਦੇਖੀ ਗਈ ਸੀ। ਇਸ ਵ੍ਹੇਲ ਦੇ ਦਿਸਣ ਦੀ ਖਬਰ ਮਿਲਦੇ ਹੀ ਤੱਟਾਂ ਦੇ ਕਿਨਾਰਿਆਂ ਅਤੇ ਸਮੁੰਦਰ ਵਿਚ ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ।

PunjabKesari

ਇਸ ਦੁਰਲੱਭ ਵ੍ਹੇਲ ਦਾ ਨਾਮ ਮਿਗਾਲੂ (Migaloo)ਹੈ। ਇਹ ਅੰਟਾਰਟਿਕਾ ਤੋਂ ਘੁੰਮਦੇ ਹੋਏ ਕੁਈਨਜ਼ਲੈਂਡ ਦੇ ਤੱਟ ਨੇੜੇ ਪਹੁੰਚੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵ੍ਹੇਲ ਦੇ ਨਾਮ ਨਾਲ ਕਈ ਵੈਬਸਾਈਟਾਂ ਵੀ ਹਨ। ਸਿਰਫ ਇੰਨਾ ਹੀ ਨਹੀਂ ਇਸ ਦਾ ਇੰਸਟਾਗ੍ਰਾਮ ਪੇਜ ਵੀ ਹੈ। ਮਿਗਾਲੂ ਨੂੰ ਕੁਈਨਜ਼ਲੈਂਡ ਦੇ ਤੱਟ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਸਮੁੰਦਰ ਵਿਚ ਇਕ ਦੂਜੀ ਵ੍ਹੇਲ ਦੇ ਨਾਲ ਮਸਤੀ ਕਰਦਿਆਂ ਦੇਖਿਆ ਗਿਆ ਹੈ। 

PunjabKesari

ਮੈਕਵਾਈਰ ਯੂਨੀਵਰਸਿਟੀ ਦੀ ਮਰੀਨ ਵਿਗਿਆਨੀ ਡਾਕਟਰ ਵੇਨੇਸਾ ਪਿਰੋਟਾ ਨੇ ਦੱਸਿਆ ਕਿ ਮਿਗਾਲੂ ਨੂੰ ਤੱਟ ਤੋਂ ਜਾਂ ਦੂਰੋਂ ਦੇਖ ਕੇ ਪਛਾਨਣਾ ਮੁਸ਼ਕਲ ਹੈ ਪਰ ਜਿਹੜੇ ਲੋਕਾਂ ਨੇ ਇਸ ਨੂੰ ਪਹਿਲਾਂ ਦੇਖਿਆ ਹੈ ਉਹ ਆਸਾਨੀ ਨਾਲ ਪਛਾਣ ਕਰ ਸਕਣਗੇ। ਦੁਨੀਆ ਵਿਚ ਮੌਜੂਦ 40 ਹਜ਼ਾਰ ਹੰਪਬੈਕ ਵ੍ਹੇਲਾਂ ਵਿਚੋਂ ਇਹ ਇਕ ਹੈ। ਪਰ ਇਹ ਆਪਣੇ ਰੰਗ ਕਾਰਨ ਦੁਰਲੱਭ ਹੈ ਕਿਉਂਕਿ ਇਸ ਨੂੰ ਦੇਖਣਾ ਖੁਦ ਵਿਚ ਹੀ ਇਕ ਵੱਖਰਾ ਤਜਰਬਾ ਹੈ। ਹਰੇਕ ਸਾਲ ਮਈ ਤੋਂ ਨਵੰਬਰ ਦੇ ਵਿਚ ਹੰਪਬੈਕ ਵ੍ਹੇਲਾਂ ਅੰਟਾਰਟਿਕਾ ਤੋਂ ਆਸਟ੍ਰੇਲੀਆ ਵੱਲ ਆਉਂਦੀਆਂ ਹਨ।  

 

ਵਿਗਿਆਨੀ ਹਾਲੇ ਤੱਕ ਇਹ ਪਤਾ ਨਹੀਂ ਕਰ ਪਾਏ ਹਨ ਕਿ ਮਿਗਾਲੂ ਅਲਬੀਨੋ ਵ੍ਹੇਲ ਹੈ ਜਾਂ ਉਹ ਲਿਊਸਿਸਟਿਕ ਹੈ।ਲਿਊਸਿਸਟਿਕ ਮਤਲਬ ਸਰੀਰ ਵਿਚ ਵੱਖ-ਵੱਖ ਰੰਗਾਂ ਦੀ ਵੰਡ ਨਾ ਹੋ ਪਾਉਣਾ ਜਾਂ ਉਹਨਾਂ ਦਾ ਨਾ ਬਣਨਾ। ਸਿਰਫ ਅੱਖਾਂ ਰੰਗੀਨ ਹੁੰਦੀਆਂ ਹਨ। ਹੁਣ ਤੱਕ ਦੁਨੀਆ ਵਿਚ ਮਿਗਾਲੂ ਜਿਹੀਆਂ 3 ਜਾਂ 4 ਸਫੇਦ ਵ੍ਹੇਲ ਖੋਜੀਆਂ ਗਈਆਂ ਹਨ। ਬਾਕੀ ਤਿੰਨ ਦੇ ਨਾਮ ਬਾਹਲੂ, ਵਿਲੋਵ ਅਤੇ ਮਿਗਾਲੂ ਜੂਨੀਅਰ ਹਨ। ਮਿਗਾਲੂ ਨੂੰ ਆਸਟ੍ਰੇਲੀਆ ਦੇ ਸਖਤ ਕਾਨੂੰਨ ਦੇ ਤਹਿਤ ਸੁਰੱਖਿਅਤ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਇਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ 'ਤੇ ਸਖਤ ਸਜ਼ਾ ਹੋ ਸਕਦੀ ਹੈ।

 


author

Vandana

Content Editor

Related News