ਧਰਮਾ ਦੇ ਕਤਲ ਮਾਮਲੇ ਦਾ ਪਰਦਾਫਾਸ਼, ਆਸਟ੍ਰੇਲੀਆ ਬੈਠੇ ਗੈਂਗਸਟਰ ਦੇ ਇਸ਼ਾਰਿਆਂ ’ਤੇ ਰਚੀ ਗਈ ਸਾਜ਼ਿਸ਼
Saturday, Oct 04, 2025 - 06:00 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਪੁਲਸ ਨੇ ਧਰਮਜੀਤ ਸਿੰਘ ਉਰਫ ਧਰਮਾ ਦੇ ਸਨਸਨੀਖੇਜ਼ ਕਤਲ ਮਾਮਲੇ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਮੁੱਖ ਸਾਜ਼ਿਸ਼ਕਰਤਾ ਅਤੇ ਵਿਦੇਸ਼ੀ ਆਧਾਰਤ ਹਮਲਾਵਰਾਂ ਦੀ ਪਛਾਣ ਵੀ ਹੋ ਚੁੱਕੀ ਹੈ। ਇਹ ਮਾਮਲਾ 26 ਸਤੰਬਰ 2025 ਨੂੰ ਛੇਹਰਟਾ ਵਿਖੇ ਵਾਪਰਿਆ ਸੀ, ਜਿੱਥੇ ਅੱਧੀ ਰਾਤ ਦੇ ਸਮੇਂ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਧਰਮਜੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ-50 ਸਾਲ ਪੁਰਾਣੇ ਘਰ ਦੀ ਖੁਦਾਈ ਦੌਰਾਨ ਮਿਲਿਆ ਮਨੁੱਖੀ ਕੰਕਾਲ, ਇਲਾਕੇ 'ਚ ਫੈਲੀ ਦਹਿਸ਼ਤ
ਜਿਸਦੇ ਪੁਲਸ ਵੱਲੋਂ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਪੁਲਸ ਵੱਲੋਂ ਸ਼ੁਰੂ ਕੀਤੀ ਜਾਂਚ ਦੇ ਨਤੀਜੇ ਸਿਰਫ਼ ਇੱਕ ਹਫ਼ਤੇ ਦੇ ਅੰਦਰ ਸਾਹਮਣੇ ਆ ਗਏ। ਧਰਮਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਅਧੀਨ 5 ਮਾਮਲੇ ਦਰਜ ਸਨ।
ਇਹ ਵੀ ਪੜ੍ਹੋ-ਪੰਜਾਬ 'ਚ 5, 6 ਤੇ 7 ਅਕਤੂਬਰ ਭਾਰੀ, ਫਿਰ ਸ਼ੁਰੂ ਹੋਵੇਗਾ ਮੀਂਹ ਦਾ ਦੌਰ
ਇਸ ਮੌਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਸ ਨੇ 02 ਅਤੇ 03 ਅਕਤੂਬਰ ਨੂੰ ਵੱਖ-ਵੱਖ ਰੇਡ ਕਰਕੇ ਨਵਰਾਜ ਸਿੰਘ ਉਰਫ ਨੂਰ, ਦਲਵਿੰਦਰ ਸਿੰਘ ਉਰਫ ਬਿੱਲੀ ਅਤੇ ਸ਼ੁਭਦੀਪ ਸਿੰਘ ਉਰਫ ਸ਼ੁਭ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਸਾਰੀ ਸਾਜ਼ਿਸ਼ ਆਸਟ੍ਰੇਲੀਆ ਵਿੱਚ ਬੈਠੇ ਅੰਕੁਸ਼ ਉਰਫ ਬਾਹਮਣ ਦੇ ਇਸ਼ਾਰਿਆਂ ’ਤੇ ਰਚੀ ਗਈ ਸੀ। ਦਲਵਿੰਦਰ ਸਿੰਘ ਅਤੇ ਸ਼ੁਭਦੀਪ ਸਿੰਘ ਨੇ ਮੁੱਖ ਸਾਜ਼ਿਸ਼ਕਰਤਾ ਵਜੋਂ ਕੰਮ ਕੀਤਾ ਅਤੇ ਮ੍ਰਿਤਕ ਦੀ ਭਾਲ ਕਰਵਾਉਣ ਤੋਂ ਲੈ ਕੇ ਹਥਿਆਰ ਤੇ ਮੋਟਰਸਾਈਕਲ ਦੀ ਵੀ ਸਪਲਾਈ ਇਨ੍ਹਾਂ ਵਲੋਂ ਕੀਤੀ ਗਈ ਸੀ।
ਇਹ ਵੀ ਪੜ੍ਹੋ-ਗੁਰਦਾਸਪੁਰ 'ਚ ਫੈਲ ਰਹੀ ਇਹ ਬੀਮਾਰੀ, ਅਕਤੂਬਰ ਸ਼ੁਰੂ ਹੁੰਦਿਆਂ ਹੀ ਵਧਿਆ ਖਤਰਾ, 53 ਮਰੀਜ਼ਾਂ ਦੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8