ਪੰਜਾਬ 'ਚ ਵੱਜੇ ਖ਼ਤਰੇ ਦੇ ਘੁੱਗੂ! ਡੈਮ ਦੇ ਖੋਲ੍ਹੇ ਫਲੱਡ ਗੇਟ, ਇਹ ਇਲਾਕੇ ਰਹਿਣ ਸਾਵਧਾਨ
Saturday, Oct 04, 2025 - 01:43 PM (IST)

ਹਾਜੀਪੁਰ (ਜੋਸ਼ੀ)- ਪੰਜਾਬ ਵਿਚ ਹੜ੍ਹ ਵਰਗੀ ਸਥਿਤੀ ਇਕ ਵਾਰ ਫਿਰ ਤੋਂ ਪੈਦਾ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਬਾਰਿਸ਼ ਦੀ ਚਿਤਾਵਨੀ ਦੇ ਮੱਦਨੇਜ਼ਰ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ। ਪੌਂਗ ਡੈਮ ਵਿਚ ਬਿਆਸ ਦਰਿਆ ਲਈ 50 ਹਜ਼ਾਰ ਕਿਊਸਿਕ ਪਾਣੀ ਛੱਡ ਦਿੱਤਾ ਗਿਆ ਹੈ। ਇਥੇ ਦੱਸ ਦੇਈਏ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁੱਕਰਵਾਰ ਨੂੰ ਤਕਨੀਕੀ ਕਮੇਟੀ ਦੀ ਮੀਟਿੰਗ ਵਿੱਚ ਵੱਡਾ ਫ਼ੈਸਲਾ ਲਿਆ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ NIT ਵਿਦਿਆਰਥੀ ਨੂੰ ਹੋਸਟਲ ਦੇ ਕਮਰੇ 'ਚ ਇਸ ਹਾਲ 'ਚ ਵੇਖ ਸਹਿਮੇ ਲੋਕ, ਲਿਖੇ ਨੋਟ ਨੇ ਖੋਲ੍ਹੇ ਵੱਡੇ ਰਾਜ਼
ਫ਼ੈਸਲੇ ਅਨੁਸਾਰ ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਤੋਂ ਵੱਧ ਤੋਂ ਵੱਧ ਸੰਭਵ ਨਿਕਾਸੀ ਅਤੇ ਸਪਿੱਲਵੇਅ ਗੇਟਾਂ ਰਾਹੀਂ ਲਗਭਗ 32,000 ਕਿਊਸਿਕ ਪਾਣੀ, ਟਰਬਾਈਨਾਂ ਸਮੇਤ ਕੁੱਲ੍ਹ 50,000 ਕਿਊਸਿਕ ਪਾਣੀ ਛੱਡਿਆ ਜਾਣਾ ਸੀ, ਜਿਸ ਨੂੰ ਹੁਣ ਛੱਡ ਦਿੱਤਾ ਹੈ। ਪਾਣੀ ਛੱਡਣ ਤੋਂ ਪਹਿਲਾਂ ਇਥੇ ਸਾਈਰਨ ਵੱਜਿਆ ਅਤੇ ਫਿਰ ਕੁੱਲ੍ਹ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ ਨਾਲ ਹੀ ਨੇੜਲੇ ਇਲਾਕਿਆਂ ਵਿਚ ਮੁੜ ਤੋਂ ਹੜ੍ਹ ਦੀ ਚਿੰਤਾ ਵੱਧ ਗਈ ਹੈ। ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਲਗਾਤਾਰ ਵੱਧ ਰਹੀ ਇਹ ਭਿਆਨਕ ਬੀਮਾਰੀ, Positive ਨਿਕਲਣ ਲੱਗੇ ਲੋਕ
ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ, ਕਾਂਗੜਾ (ਧਰਮਸ਼ਾਲਾ), ਉਪ-ਮੰਡਲ ਅਧਿਕਾਰੀ ਫਤਿਹਪੁਰ, ਉਪ-ਮੰਡਲ ਅਧਿਕਾਰੀ (ਸਿਵਲ), ਇੰਦੌਰਾ, ਉਪ-ਮੰਡਲ ਅਧਿਕਾਰੀ (ਸਿਵਲ), ਦੇਹਰਾ, ਮੈਂਬਰ, ਸਿੰਚਾਈ, ਬੀ. ਬੀ. ਐੱਮ. ਬੀ, ਚੰਡੀਗੜ੍ਹ, ਸਕੱਤਰ, ਬੀ. ਬੀ. ਐੱਮ. ਬੀ, ਚੰਡੀਗੜ੍ਹ, ਮੁੱਖ ਇੰਜੀਨੀਅਰ, ਬਿਆਸ ਡੈਮ, ਬੀ. ਬੀ. ਐੱਮ. ਬੀ, ਤਲਵਾੜਾ ਟਾਊਨਸ਼ਿਪ ਅਤੇ ਡਾਇਰੈਕਟਰ, ਜਲ ਨਿਯੰਤਰਣ, ਬੀ. ਬੀ. ਐੱਮ. ਬੀ. ਨੰਗਲ ਟਾਊਨਸ਼ਿਪ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਪਰੋਕਤ ਦੇ ਮੱਦੇਨਜ਼ਰ, ਹਿਮਾਚਲ ਪ੍ਰਦੇਸ਼ ਵਿੱਚ ਸਬੰਧਤ ਸਿਵਲ, ਸਿੰਚਾਈ, ਜਲ ਨਿਕਾਸ (ਡਰੇਨੇਜ), ਅਤੇ ਹੜ੍ਹ ਕੰਟਰੋਲ ਅਥਾਰਿਟੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਦੀ ਜਾਣਕਾਰੀ ਲੈਣ ਅਤੇ ਉਸ ਅਨੁਸਾਰ ਸਾਰੀਆਂ ਲੋੜੀਂਦੀਆਂ ਰੋਕਥਾਮੀ ਅਤੇ ਤਿਆਰੀ ਵਾਲੀਆਂ ਕਾਰਵਾਈਆਂ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਘਰ ’ਚ ਲੱਗੀ ਭਿਆਨਕ ਅੱਗ, ਪਿਤਾ, ਪੁੱਤਰ ਤੇ ਪੋਤਾ ਸੜੇ, ਹਾਲਾਤ ਵੇਖ ਕੰਬੇ ਲੋਕ
ਪੰਜਾਬ ਦੇ ਡੈਮਾਂ 'ਚ ਪਾਣੀ ਦੀ ਸਥਿਤੀ
ਰਣਜੀਤ ਸਾਗਰ ਡੈਮ : ਸ਼ਨੀਵਾਰ ਸਵੇਰੇ 6 ਵਜੇ ਤੱਕ ਇਸ ਡੈਮ, ਜੋਕਿ ਰਾਵੀ ਨਦੀ 'ਤੇ ਸਥਿਤ ਹੈ, ਤੋਂ ਲਗਭਗ 35,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਡੈਮ ਦਾ ਆਊਟਗੋਇੰਗ ਫਲੋ 34,739 ਕਿਊਸਿਕ ਦਰਜ ਕੀਤਾ ਗਿਆ ਹੈ, ਜੋ ਇਨਕਮਿੰਗ ਫਲੋ (3,570 ਕਿਊਸਿਕ) ਤੋਂ ਕਾਫ਼ੀ ਜ਼ਿਆਦਾ ਹੈ।
ਭਾਖੜਾ ਡੈਮ: ਭਾਖੜਾ ਦੇ ਗੇਟ 2 ਫੁੱਟ ਤੱਕ ਖੋਲ੍ਹੇ ਜਾ ਰਹੇ ਹਨ, ਜਿੱਥੋਂ ਤਕਰੀਬਨ 7,000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਡੈਮ ਦਾ ਆਊਟਗੋਇੰਗ ਫਲੋਅ 32,925 ਕਿਊਸਿਕ ਦਰਜ ਕੀਤਾ ਗਿਆ।
ਲੋਕਾਂ ਲਈ ਅਲਰਟ
ਅੰਮ੍ਰਿਤਸਰ ਦੇ ਡੀ. ਸੀ. ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਰਾਖਵੇਂ ਬੰਨ੍ਹਾਂ ਤੋਂ ਪਾਣੀ ਛੱਡੇ ਜਾਣ ਅਤੇ ਬਾਰਿਸ਼ ਕਾਰਨ ਰਾਵੀ ਅਤੇ ਬਿਆਸ ਨਦੀਆਂ ਦੇ ਜਲ ਪੱਧਰ ਵਿੱਚ ਉਤਰਾਅ-ਚੜ੍ਹਾਅ ਹੋ ਸਕਦਾ ਹੈ।
ਨਾਗਰਿਕਾਂ ਨੂੰ 10 ਅਕਤੂਬਰ ਤੱਕ ਨਦੀ ਪਾਰ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਨਦੀ ਦੇ ਕਿਨਾਰੇ ਜਾਂ ਅੰਦਰ ਨਾ ਲਿਜਾਣ ਦੀ ਸਲਾਹ ਦਿੱਤੀ ਗਈ ਹੈ।
ਮੌਸਮ ਮਾਹਿਰਾਂ ਨੇ ਲੋਕਾਂ ਨੂੰ ਗਰਜ-ਚਮਕ ਜਾਂ ਤੇਜ਼ ਹਵਾ ਦੀ ਸਥਿਤੀ ਵਿੱਚ ਘਰਾਂ ਵਿੱਚ ਰਹਿਣ, ਦਰੱਖਤਾਂ ਹੇਠ ਸ਼ਰਨ ਨਾ ਲੈਣ, ਅਤੇ ਪਾਣੀ ਭਰੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ! ਦੋ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8