ਆਸਟ੍ਰੇਲੀਆ : ਮਹਿਲਾ ਨੇ ਬਾਇਓਡਾਟਾ 'ਚ ਦਿੱਤੀ ਗਲਤ ਜਾਣਕਾਰੀ, ਹੋਈ ਜੇਲ

12/06/2019 1:01:56 PM

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੀ ਇਕ ਮਹਿਲਾ ਨੂੰ ਬਾਇਓਡਾਟਾ (resume) ਵਿਚ ਗਲਤ ਜਾਣਕਾਰੀ ਦੇਣਾ ਮਹਿੰਗਾ ਪੈ ਗਿਆ। ਮੰਗਲਵਾਰ ਨੂੰ ਅਦਾਲਤ ਨੇ 45 ਸਾਲਾ ਵੇਰੋਨਿਕਾ ਹਿਲਡਾ ਥੇਰੀਆਲਟ (Veronica Hilda Theriault) ਨੂੰ 25 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ। 12 ਮਹੀਨੇ ਦੀ ਸਜ਼ਾ ਵਿਚ ਵੇਰੋਨਿਕਾ ਨੂੰ ਪੈਰੋਲ ਨਹੀਂ ਮਿਲੇਗੀ। ਏ.ਬੀ.ਸੀ. ਨਿਊਜ਼ ਦੇ ਮੁਤਾਬਕ ਅਦਾਲਤ ਨੇ ਪਾਇਆ ਕਿ ਵੇਰੋਨਿਕਾ ਨੇ ਖੁਦ ਨੂੰ 'ਮਿਸ ਬੈਸਟ' ਦਿਖਾਉਣ ਲਈ ਨਕਲੀ ਵੇਰਵਿਆਂ ਦਾ ਸਹਾਰਾ ਲਿਆ। ਆਪਣੇ ਬਾਇਓਡਾਟਾ ਵਿਚ ਉਸ ਨੇ 185,000 ਡਾਲਰ ਦੀ ਫਰਜ਼ੀ ਪੇ-ਸਲਿਪ ਅਤੇ ਡਾਕਟਰ ਦੇ ਫਰਜ਼ੀ ਲੈਟਰ ਨੂੰ ਫਿਟਨੈੱਸ ਲਈ ਲਗਾਇਆ ਸੀ। ਉਸ ਦੇ ਲਿੰਕਡਿਨ ਪ੍ਰੋਫਾਈਲ 'ਤੇ ਤਸਵੀਰ ਵੀ ਅਮਰੀਕੀ ਸੁਪਰ ਮਾਡਲ ਕੇਟ ਅਪਟਨ ਦੀ ਸੀ।

ਵੇਰੋਨਿਕਾ ਨੂੰ 2017 ਵਿਚ ਸਾਊਥ ਆਸਟ੍ਰੇਲੀਆ ਗਵਰਮੈਂਟ ਦੇ ਡਿਪਾਰਟਮੈਂਟ ਆਫ ਪ੍ਰੀਮੀਅਰ ਐਂਡ ਕੈਬਨਿਟ ਵਿਚ ਕੰਮ 'ਤੇ ਰੱਖਿਆ ਗਿਆ ਸੀ। ਉਸ ਨੂੰ ਮੁੱਖ ਸੂਚਨਾ ਅਧਿਕਾਰੀ ਜਿਹੇ ਅਹੁਦੇ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਸੀ। ਭਾਵੇਂਕਿ ਉਸ ਦਾ ਝੂਠ ਜ਼ਿਆਦਾ ਦਿਨ ਤੱਕ ਨਹੀਂ ਟਿਕ ਸਕਿਆ। ਇਕ ਮਹੀਨੇ ਬਾਅਦ ਹੀ ਉਸ ਦੀ ਪੋਲ ਖੁੱਲ੍ਹ ਗਈ । ਧੋਖਾਧੜੀ ਦੇ ਦੋਸ਼ ਵਿਚ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ।

PunjabKesari

ਵੇਰੋਨਿਕਾ ਦੇ ਨਾਲ ਉਸ ਦੇ ਭਰਾ ਐਲਨ ਕੋਰਕਿਲ ਨੂੰ ਵੀ ਸਤੰਬਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਐਲਨ ਨੇ ਵੇਰੋਨਿਕਾ ਨੂੰ ਮਿਲੇ ਇਕਰਾਰਨਾਮੇ ਤੋਂ ਲੱਖਾਂ ਦੀ ਕਮਾਈ ਕੀਤੀ ਸੀ। ਵੇਰੋਨਿਕਾ ਦੇ ਵਕੀਲ ਨੇ ਬੁੱਧਵਾਰ ਨੂੰ ਮਾਮਲੇ ਵਿਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰੀਮੀਅਰ ਅਤੇ ਕੈਬਨਿਟ ਵਿਭਾਗ ਨੇ ਵੀ ਕੁਝ ਨਹੀਂ ਕਿਹਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਐਲਨ ਨੂੰ ਵੀ ਦੋਸ਼ੀ ਮੰਨਦਿਆਂ ਸਸਪੈਂਡ ਕਰ ਦਿੱਤਾ ਗਿਆ। ਕੋਰਕਿਲ ਆਪਣੀ ਭੈਣ ਦੀਆਂ ਯੋਜਨਾਵਾਂ ਵਿਚ ਸ਼ਾਮਲ ਸੀ। ਮੰਗਲਵਾਰ ਨੂੰ ਜ਼ਿਲਾ ਅਦਾਲਤ ਵਿਚ ਫੈਸਲਾ ਸੁਣਾਉਂਦੇ ਹੋਏ ਜੱਜ ਮਾਈਕਲ ਬੋਏਲਾਨ ਨੇ ਕਿਹਾ,''ਵੇਰੋਨਿਕਾ ਨੇ ਆਪਣੇ ਭਰਾ ਲਈ ਰਿਹਾਇਸ਼ ਬੁਕਿੰਗ ਕੰਪਨੀ ਵਾਟਿਫ ਲਈ ਹਵਾਲਾ ਦੇਣ ਦੀ ਵਿਵਸਥਾ ਕੀਤੀ, ਜਿੱਥੇ ਨਾ ਤਾਂ ਉਸ ਨੇ ਅਤੇ ਨਾ ਹੀ ਉਸ ਦੇ ਭਰਾ ਨੇ ਕੰਮ ਕੀਤਾ।''

ਜੱਜ ਬੋਏਲਾਨ ਨੇ ਕਿਹਾ,''ਫੈਸਲਾ ਕਰਦੇ ਸਮੇਂ ਵੇਰੋਨਿਕਾ ਦੀ ਮਾਨਸਿਕ ਸਿਹਤ 'ਤੇ ਧਿਆਨ ਦਿੱਤਾ ਗਿਆ ਪਰ ਉਸ ਦੇ ਅਪਰਾਧ ਗੰਭੀਰ ਸਨ। ਸੁਣਵਾਈ ਦੇ ਦੌਰਾਨ ਵੇਰੋਨਿਕਾ ਦੇ ਵਕੀਲ ਨੇ ਅਦਾਲਤ ਵਿਚ ਪਹਿਲਾਂ ਕਿਹਾ ਸੀ ਕਿ ਉਸ ਦੀ ਕਲਾਈਂਟ ਨੇ ਅਪਰਾਧ ਕਰਨ ਤੋਂ ਪਹਿਲਾਂ ਆਪਣੀਆਂ ਦਵਾਈਆਂ ਲੈਣੀਆਂ ਬੰਦ ਕਰ ਦਿੱਤੀਆਂ ਸਨ ਪਰ ਹਾਲੇ ਵੀ ਉਸ ਾਦ ਇਲਾਜ ਚੱਲ ਰਿਹਾ ਹੈ।


Vandana

Content Editor

Related News