ਤਾਮਿਲ ਪਰਿਵਾਰ ਨੇ ਆਸਟ੍ਰੇਲੀਆ 'ਚ ਦੇਸ਼ ਨਿਕਾਲੇ ਖ਼ਿਲਾਫ਼ ਜਿੱਤਿਆ ਮੁਕੱਦਮਾ

Tuesday, Feb 16, 2021 - 11:23 AM (IST)

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਵਿਚ ਇਕ ਤਾਮਿਲ ਪਰਿਵਾਰ ਨੇ ਸ਼੍ਰੀਲੰਕਾ ਡਿਪੋਰਟ ਕੀਤੇ ਜਾਣ ਖ਼ਿਲਾਫ਼ ਦਾਇਰ ਕੀਤਾ ਗਿਆ ਆਪਣਾ ਮੁਕੱਦਮਾ ਜਿੱਤ ਲਿਆ ਹੈ। ਫਿਲਹਾਲ ਉਹਨਾਂ ਨੂੰ ਆਸਟ੍ਰੇਲੀਆ ਵਿਚ ਰਹਿਣ ਦੀ ਇਜਾਜ਼ਤ ਮਿਲ ਗਈ ਹੈ। ਅਦਾਲਤ ਵੱਲੋਂ ਉਹਨਾਂ ਦੇ ਦੇਸ਼ ਨਿਕਾਲੇ ਖ਼ਿਲਾਫ਼ ਰੋਕ ਲਗਾਉਣ ਮਗਰੋਂ ਸ਼੍ਰੀਲੰਕਾ ਵਿਚ ਪੈਦਾ ਹੋਈ ਪ੍ਰਿਆ ਅਤੇ ਨਾਦੇਸ ਮੁਰੂਗੱਪਨ ਅਤੇ ਆਸਟ੍ਰੇਲੀਆ ਵਿਚ ਪੈਦਾ ਹੋਈ ਉਹਨਾਂ ਦੀ ਬੇਟੀ ਕੋਪਿਕਾ (5) ਅਤੇ ਥਾਰੂਨਿਕਾ (3) ਨੂੰ ਅਗਸਤ 2019 ਤੋਂ ਕ੍ਰਿਸਮਿਸ ਆਈਲੈਂਡ ਦੇ ਇਕ ਦੂਰ-ਦੁਰਾਡੇ ਇਮੀਗ੍ਰੇਸ਼ਨ ਨਜ਼ਬਰਬੰਦੀ ਕੇਂਦਰ ਵਿਚ ਭੇਜ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪੀ.ਐੱਮ. ਨੇ ਕਰਮਚਾਰੀ ਬੀਬੀ ਤੋਂ ਮੰਗੀ ਮੁਆਫ਼ੀ, ਜਬਰ-ਜ਼ਿਨਾਹ ਮਾਮਲੇ ਦੀ ਜਾਂਚ ਦਾ ਕੀਤਾ ਵਾਅਦਾ

ਸੰਘੀ ਅਦਾਲਤ ਦੀ ਤਿੰਨ ਜੱਜਾਂ ਵਾਲੀ ਬੈਂਚ ਨੇ ਮੰਗਲਵਾਰ ਨੂੰ ਪਹਿਲਾਂ ਦੇ ਆਦੇਸ਼ 'ਤੇ ਰੋਕ ਦੀ ਮੰਗ ਵਾਲੀ ਆਸਟ੍ਰੇਲੀਆਈ ਸਰਕਾਰ ਦੀ ਪਟੀਸ਼ਨ ਖਾਰਿਜ ਕਰ ਦਿੱਤੀ। ਆਦੇਸ਼ ਵਿਚ ਕਿਹਾ ਗਿਆ ਸੀ ਕਿ ਛੋਟੀ ਬੇਟੀ ਦੇ 'ਪ੍ਰੋਟੈਕਸ਼ਨ ਵੀਜ਼ਾ' ਲਈ ਅਰਜ਼ੀ ਦਾਖਲ ਕਰਨ 'ਤੇ ਉਸ ਨੂੰ ਪ੍ਰਕਿਆਤਮਕ ਨਿਰਪੱਖਤਾ ਤੋਂ ਵਾਂਝੇ ਕੀਤਾ ਗਿਆ ਸੀ। ਇਸ ਵੀਜ਼ਾ ਨਾਲ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲ ਸਕਦੀ ਸੀ। ਪ੍ਰਿਆ ਅਤੇ ਨਾਦੇਸ ਮੁਰੂਗੱਪਨ ਲੋਕਾਂ ਦੀ ਤਸਕਰੀ ਕਰਨ ਲਈ ਵਰਤੀਆ ਜਾਣ ਵਾਲੀਆਂ ਕਿਸ਼ਤੀਆਂ ਤੇ 2012 ਅਤੇ 2013 ਵਿਚ ਆਸਟ੍ਰੇਲੀਆ ਆਏ ਸਨ। ਦੋਹਾਂ ਨੇ 2014 ਵਿਚ ਵਿਆਹ ਕੀਤਾ ਸੀ। ਉਹਨਾਂ ਨੇ ਸ਼੍ਰੀਲੰਕਾ ਵਿਚ ਦੁਰਵਿਵਹਾਰ ਦਾ ਸਾਹਮਣਾ ਕਰਨ ਦਾ ਹਵਾਲਾ ਦਿੰਦੇ ਹੋਏ, ਸ਼ਰਨਾਰਥੀ ਵੀਜ਼ਾ ਮੰਗਿਆ ਸੀ। ਆਸਟ੍ਰੇਲੀਆਈ ਅਧਿਕਾਰੀਆਂ ਵੱਲੋਂ ਮਾਰਚ 2018 ਵਿਚ ਮੈਲਬੌਰਨ ਦੇ ਇਕ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਜਾਣ ਤੋਂ ਪਹਿਲਾਂ, ਉਹ ਬਿਲੋਏਲਾ ਦੇ ਆਊਟਬੈਕ ਸ਼ਹਿਰ ਵਿਚ ਰਹਿੰਦੇ ਸਨ।

ਨੋਟ- ਤਮਿਲ ਪਰਿਵਾਰ ਨੇ ਆਸਟ੍ਰੇਲੀਆ 'ਚ ਦੇਸ਼ ਨਿਕਾਲੇ ਖ਼ਿਲਾਫ਼ ਜਿੱਤਿਆ ਮੁਕੱਦਮਾ, ਕੁਮੈਂਟ ਕਰ ਦਿਓ ਰਾਏ।


Vandana

Content Editor

Related News