ਆਸਟ੍ਰੇਲੀਆ ਨੇ ਕਾਬੁਲ ਭੇਜੇ ਜੈੱਟ, ਅਫਗਾਨਿਸਤਾਨ 'ਚ ਫਸੇ 130 ਤੋਂ ਵੱਧ ਨਾਗਰਿਕਾਂ ਨੂੰ ਲਿਆਏਗਾ ਵਤਨ

Monday, Aug 16, 2021 - 04:12 PM (IST)

ਆਸਟ੍ਰੇਲੀਆ ਨੇ ਕਾਬੁਲ ਭੇਜੇ ਜੈੱਟ, ਅਫਗਾਨਿਸਤਾਨ 'ਚ ਫਸੇ 130 ਤੋਂ ਵੱਧ ਨਾਗਰਿਕਾਂ ਨੂੰ ਲਿਆਏਗਾ ਵਤਨ

ਕੈਨਬਰਾ (ਏਪੀ): ਆਸਟ੍ਰੇਲੀਆ ਨੇ 130 ਤੋਂ ਵੱਧ ਆਸਟ੍ਰੇਲੀਆਈ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਫਗਾਨਿਸਤਾਨ ਤੋਂ ਵਾਪਸ ਲਿਆਉਣ ਲਈ 250 ਫ਼ੌਜੀ ਕਰਮਚਾਰੀਆਂ ਦੇ ਨਾਲ ਤਿੰਨ ਆਵਾਜਾਈ ਅਤੇ ਹਵਾ ਤੋਂ ਹਵਾ ਵਿਚ ਬਾਲਣ ਭਰਨ ਵਾਲੇ ਜੈੱਟ ਭੇਜਣ ਦੀ ਤਿਆਰੀ ਕੀਤੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇੱਕ ਬਿਆਨ ਵਿਚ ਕਿਹਾ ਕਿ ਆਸਟ੍ਰੇਲੀਆ ਵੀ ਸ਼ਰਨਾਰਥੀਆਂ ਦੀ ਇਕ ਅਣਪਛਾਤੀ ਗਿਣਤੀ ਨੂੰ ਕੱਢਣ ਲਈ ਕੰਮ ਕਰ ਰਿਹਾ ਹੈ।ਇਹ ਸਮਰਥਨ ਉਦੋਂ ਮਿਲਿਆ ਹੈ ਜਦੋਂ ਅਮਰੀਕਾ ਅਤੇ ਹੋਰ ਦੇਸ਼ ਕੂਟਨੀਤਕਾਂ ਅਤੇ ਅਫਗਾਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਬੁਲ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਤਾਲਿਬਾਨ ਨੇ ਇੱਕ ਦਿਨ ਪਹਿਲਾਂ ਪੱਛਮੀ ਸਮਰਥਿਤ ਸਰਕਾਰ ਨੂੰ ਡੇਗ ਦਿੱਤਾ ਸੀ।

ਪੜ੍ਹੋ ਇਹ ਅਹਿਮ ਖਬਰ -ਤਜਾਕਿਸਤਾਨ ਨੇ ਗਨੀ ਦੇ ਜਹਾਜ਼ ਨੂੰ ਉਤਰਨ ਦੀ ਨਹੀਂ ਦਿੱਤੀ ਇਜਾਜ਼ਤ, ਹੁਣ ਅਮਰੀਕਾ ਜਾਣ ਦੀ ਤਿਆਰੀ

ਆਸਟ੍ਰੇਲੀਆ ਦੇ ਰੱਖਿਆ ਵਿਭਾਗ ਨੇ ਇੱਕ ਬਿਆਨ ਵਿਚ ਕਿਹਾ ਕਿ ਏਰੀਅਲ ਰਿਫਿਲਿੰਗ ਮਤਲਬ ਹਵਾਈ ਬਾਲਣ ਭਰਨ ਲਈ ਸੋਧਿਆ ਗਿਆ ਇਕ ਏਅਰਬੱਸ A330 ਏਅਰਲਾਈਨ ਇਸ ਹਫ਼ਤੇ ਦੇ ਅਖੀਰ ਅਫਗਾਨਿਸਤਾਨ ਵਿਚ ਅਮਰੀਕਾ ਦੀ ਅਗਵਾਈ ਵਾਲੀ ਮੁਹਿੰਮਾਂ ਦਾ ਸਮਰਥਨ ਕਰੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋ C-17A ਗਲੋਬਮਾਸਟਰ ਭਾਰੀ ਟਰਾਂਸਪੋਰਟ ਜਹਾਜ਼ ਵੀ ਮੱਧ ਪੂਰਬ ਵਿਚ ਭੇਜੇ ਜਾਣਗੇ।

ਪੜ੍ਹੋ ਇਹ ਅਹਿਮ ਖਬਰ- ਸਾਊਦੀ ਨੇ ਅਫਗਾਨਿਸਤਾਨ 'ਚੋਂ ਕੱਢੇ ਆਪਣੇ ਨਾਗਰਿਕ, ਨਿਊਜ਼ੀਲੈਂਡ ਨੇ ਵੀ ਭੇਜਿਆ ਜਹਾਜ਼

ਗੌਰਤਲਬ ਹੈ ਕਿ ਆਸਟ੍ਰੇਲੀਆ ਨੇ ਮਈ ਵਿਚ ਆਪਣਾ ਕਾਬੁਲ ਦੂਤਘਰ ਬੰਦ ਕਰ ਦਿੱਤਾ ਸੀ ਅਤੇ ਜੂਨ ਵਿਚ ਅਫਗਾਨਿਸਤਾਨ ਤੋਂ ਆਪਣੀ ਆਖਰੀ ਫ਼ੌਜ ਵਾਪਸ ਬੁਲਾ ਲਈ ਸੀ। 39,000 ਤੋਂ ਵੱਧ ਆਸਟ੍ਰੇਲੀਆਈ ਫੌਜੀ ਕਰਮਚਾਰੀਆਂ ਨੇ 2001 ਤੋਂ ਅਫਗਾਨਿਸਤਾਨ ਵਿਚ ਸੇਵਾ ਨਿਭਾਈ ਹੈ ਅਤੇ ਇਹਨਾਂ ਵਿਚੋਂ 41 ਦੀ ਮੌਤ ਉੱਥੇ ਹੋਈ ਹੈ।ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਤੋਂ ਇਲਾਵਾ ਦੁਨੀਆ ਭਰ ਦੇ ਦੇਸ਼ ਅਫਗਾਨਿਸਤਾਨ ਤੋਂ ਆਪਣੇ ਨਾਗਰਿਕਾਂ ਦੀ ਵਾਪਸੀ ਲਈ ਫਲਾਈਟਾਂ ਭੇਜ ਰਹੇ ਹਨ।ਇਹਨਾਂ ਵਿਚੋਂ ਸਾਊਦੀ ਨੇ ਆਪਣੇ ਨਾਗਰਿਕ ਬਾਹਰ ਕੱਢ ਲਏ ਹਨ ਜਦਕਿ ਨਿਊਜ਼ੀਲੈਂਡ ਨੇ ਵੀ ਆਪਣੇ ਜਹਾਜ਼ ਭੇਜੇ ਹਨ।


author

Vandana

Content Editor

Related News