ਸਿਡਨੀ 'ਚ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ NSW 'ਚ ਸਖ਼ਤ ਪਾਬੰਦੀਆਂ ਲਾਗੂ

Saturday, Jan 02, 2021 - 05:40 PM (IST)

ਸਿਡਨੀ 'ਚ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ NSW 'ਚ ਸਖ਼ਤ ਪਾਬੰਦੀਆਂ ਲਾਗੂ

ਸਿਡਨੀ- ਕੋਰੋਨਾ ਵਾਇਰਸ ਕਲੱਸਟਰ ਵਿਚ ਵਾਧਾ ਹੋਣ ਕਾਰਨ ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ (ਐੱਨ. ਐੱਸ. ਡਬਲਿਊ.) ਵਿਚ ਸ਼ਨੀਵਾਰ ਨੂੰ ਮਾਸਕ ਲਾਜ਼ਮੀ ਕਰਨ ਦੇ ਨਾਲ ਨਵੀਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।

ਨਿਊ ਸਾਊਥ ਵੇਲਜ਼ ਪ੍ਰੀਮੀਅਰ ਗਲੇਡਿਜ਼ ਬੇਰੇਜਿਕਲੀਅਨ ਨੇ ਜਿੰਮ, ਵਿਆਹਾਂ, ਸੰਸਕਾਰਾਂ ਤੇ ਪੂਜਾ ਅਸਥਾਨਾਂ ਵਿਚ ਲੋਕਾਂ ਦੇ ਇਕੱਠੇ ਹੋਣ ਦੀ ਗਿਣਤੀ ਨੂੰ ਸੀਮਤ ਕਰਦੇ ਹੋਏ ਨਾਈਟ ਕਲੱਬਾਂ ਵਿਚ ਨੱਚਣ ਅਤੇ ਗਾਉਣ 'ਤੇ ਪਾਬੰਦੀ ਲਾ ਦਿੱਤੀ ਹੈ। ਵਿਕਟੋਰੀਆ ਨੇ ਵੀ ਐੱਨ. ਐੱਸ. ਡਬਲਿਊ. ਨਾਲ ਸਰਹੱਦ ਬੰਦ ਕਰਦੇ ਹੋਏ ਇਸ ਹਫ਼ਤੇ ਸਖ਼ਤੀ ਵਧਾਈ ਹੈ ਅਤੇ ਸੂਬੇ ਭਰ ਵਿਚ ਮਾਸਕ ਲਾਜ਼ਮੀ ਕੀਤਾ ਹੈ।

ਇਹ ਵੀ ਪੜ੍ਹੋ- ਨਵੇਂ ਕੋਰੋਨਾ ਸਟ੍ਰੇਨ ਦਾ ਖੌਫ਼, ਇਸ ਮੁਲਕ 'ਚ ਵੀ ਮਿਲਿਆ ਪਹਿਲਾ ਮਾਮਲਾ

ਉੱਥੇ ਹੀ, ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਵੀਰਵਾਰ ਨੂੰ ਸ਼ੁਰੂ ਹੋਣ ਵਾਲੇ ਪੰਜ ਰੋਜ਼ਾ ਕ੍ਰਿਕਟ ਟੈਸਟ ਮੈਚ ਨੂੰ ਦੇਖਣ ਲਈ 50 ਫ਼ੀਸਦੀ ਸੀਟਿੰਗ ਦੀ ਇਜਾਜ਼ਤ ਦਿੱਤੀ ਗਈ ਹੈ, ਯਾਨੀ ਬਹੁਤ ਸਾਰੇ ਦਰਸ਼ਕ ਸਿੱਧੇ ਮੈਚ ਦਾ ਆਨੰਦ ਨਹੀਂ ਲੈ ਸਕਣਗੇ । ਬੇਰੇਜਿਕਲਿਅਨ ਨੇ ਸਿਡਨੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਲਈ ਸਿਹਤ ਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ ਪਰ ਭਲਾਈ ਤੇ ਨੌਕਰੀਆਂ ਅਤੇ ਆਰਥਿਕਤਾ ਬਾਰੇ ਵੀ ਸੋਚਣਾ ਪੈਂਦਾ ਹੈ। ਇਸੇ ਲਈ ਇਹ ਕਦਮ ਚੁੱਕੇ ਗਏ ਹਨ ਤਾਂ ਜੋ ਆਰਥਿਕ ਗਤੀਵਧੀਆਂ ਨੂੰ ਵੀ ਬੜ੍ਹਾਵਾ ਮਿਲਦਾ ਰਹੇ। ਨਿਊ ਸਾਊਥ ਵੇਲਜ਼ ਵਿਚ ਮੌਜੂਦਾ ਸਮੇਂ ਕੋਵਿਡ-19 ਦੇ ਤਕਰੀਬਨ 200 ਸਰਗਰਮ ਮਾਮਲੇ ਹਨ। ਸੋਮਵਾਰ ਤੋਂ ਨਵੇਂ ਨਿਯਮ ਲਾਗੂ ਹੋ ਜਾਣਗੇ ਅਤੇ ਮਾਸਕ ਨਾ ਪਾਉਣ 'ਤੇ 200 ਆਸਟ੍ਰੇਲਾਆਈ ਡਾਲਰ ( 154 ਯੂ. ਐੱਸ. ਡਾਲਰ) ਦਾ ਜੁਰਮਾਨਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ- ਦਿੱਲੀ ਤੋਂ ਉਡਾਣ ਭਰਨਾ ਹੋਵੇਗਾ ਮਹਿੰਗਾ, 1 ਫਰਵਰੀ ਤੋਂ ਲੱਗੇਗਾ ਨਵਾਂ ਚਾਰਜ

ਨਿਊ ਸਾਊਥ ਵੇਲਜ਼ ਵੱਲੋਂ ਕੋਰੋਨਾ ਨੂੰ ਕਾਬੂ ਕਰਨ ਲਈ ਚੁੱਕੇ ਇਸ ਕਦਮ 'ਤੇ ਕੁਮੈਂਟ ਬਾਕਸ ਦਿਓ ਟਿਪਣੀ


author

Sanjeev

Content Editor

Related News