ਆਸਟ੍ਰੇਲੀਆ : 100 ਸਾਲਾਂ ''ਚ ਪਹਿਲੀ ਵਾਰ ਲਾਲ ਚੱਟਾਨ ਤੋਂ ਵਗੇ ਝਰਨੇ, ਤਸਵੀਰ ਵਾਇਰਲ

03/29/2021 5:36:06 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਹਨੀਂ ਦਿਨੀਂ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਲੋਕਾਂ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕੰਮ ਵੱਡੇ ਪੱਧਰ 'ਤੇ ਜਾਰੀ ਹੈ। ਇਸ ਦੌਰਾਨ ਇਕ ਚੰਗੀ ਖ਼ਬਰ ਵੀ ਸਾਹਮਣੇ ਆਈ ਹੈ। ਖ਼ਬਰ ਮੁਤਾਬਕ 100 ਸਾਲਾਂ ਵਿਚ ਪਹਿਲੀ ਵਾਰ ਆਸਟ੍ਰੇਲੀਆ ਦੀ 1141 ਫੁੱਟ ਉੱਚੀ ਵੱਡੀ ਲਾਲ ਚੱਟਾਨ (ਉਲੂਰੂ ਰੌਕ) ਮਾਰਚ ਵਿਚ ਪਹਿਲੀ ਵਾਰ 40 ਤੋਂ ਵੱਧ ਝਰਨਿਆਂ ਨਾਲ ਘਿਰ ਗਈ ਹੈ। 

ਹੁਣ ਇਹ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ ਪਰ ਇਸ ਖੂਬਸੂਰਤ ਨਜ਼ਾਰੇ ਨੂੰ ਨੇੜਿਓਂ ਦੇਖਣ ਲਈ ਲੋਕ ਉਸ ਦੇ ਨੇੜੇ ਪਹੁੰਚ ਨਹੀਂ ਰਹੇ ਹਨ। ਅਸਲ ਵਿਚ ਇਸ ਚੱਟਾਨ ਦਾ ਸੱਭਿਆਚਾਰਕ ਮਹੱਤਵ ਹੈ। ਹਰੇਕ ਸਾਲ ਇੱਥੇ ਦੁਨੀਆ ਭਰ ਤੋਂ ਕਰੀਬ 4 ਲੱਖ ਸੈਲਾਨੀ ਪਹੁੰਚਦੇ ਸਨ ਪਰ 2019 ਵਿਚ ਇਸ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ। ਸਰਕਾਰ ਨੇ ਇਸ 'ਤੇ ਚੜ੍ਹਨ 'ਤੇ ਪਾਬੰਦੀ ਲਗਾ ਦਿੱਤੀ। ਮਾਹਰ ਦੱਸਦੇ ਹਨ ਕਿ 3.6 ਕਿਲੋਮੀਟਰ ਲੰਬੀ ਅਤੇ 1.9 ਕਿਲੋਮੀਟਰ ਚੌੜੀ ਇਸ ਚੱਟਾਨ ਦਾ ਨਿਰਮਾਣ 60 ਕਰੋੜ ਸਾਲ ਪਹਿਲਾਂ ਹੋਇਆ ਸੀ। ਉਲੂਰੂ ਰੌਕ ਯੂਨੇਸਕੋ ਵਿਰਾਸ਼ਤ ਵਿਚ ਸ਼ਾਮਲ ਹੈ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : 6 ਸਾਲਾ ਭਾਰਤੀ ਬੱਚੇ ਨੇ ਲੱਭਿਆ ਕਰੋੜਾਂ ਸਾਲ ਪੁਰਾਣਾ ਫੌਸਿਲ

ਪੀ.ਐੱਮ. ਨੇ ਕੀਤਾ ਇਲਾਕਿਆਂ ਦਾ ਦੌਰਾ 
ਭਾਰੀ ਮੀਂਹ ਕਾਰਨ ਆਸਟ੍ਰੇਲੀਆ ਦੇ ਹਜ਼ਾਰਾਂ ਘਰ ਢਹਿ-ਢੇਰੀ ਹੋ ਚੁੱਕੇ ਹਨ। ਤਕਰੀਬਨ 60 ਹਜ਼ਾਰ ਲੋਕ ਪ੍ਰਭਾਵਿਤ ਹਨ। ਅਜਿਹੇ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਹੜ੍ਹ ਪੀੜਤ ਇਲਾਕਿਆਂ  ਦਾ ਦੌਰਾ ਕਰ ਰਹੇ ਹਨ। ਐਤਵਾਰ ਨੂੰ ਉਹ ਪੱਛਮੀ ਸਿਡਨੀ ਵਿਚ ਸਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News