ਆਸਟ੍ਰੇਲੀਆਈ PM ਨੇ ਬਣਾਏ ਸਮੋਸੇ, ਕਿਹਾ- ਪੀ. ਐੱਮ. ਮੋਦੀ ਨਾਲ ਕਰਨਾ ਚਾਹਾਂਗਾ ਸਾਂਝੇ

Sunday, May 31, 2020 - 12:50 PM (IST)

ਆਸਟ੍ਰੇਲੀਆਈ PM ਨੇ ਬਣਾਏ ਸਮੋਸੇ, ਕਿਹਾ- ਪੀ. ਐੱਮ. ਮੋਦੀ ਨਾਲ ਕਰਨਾ ਚਾਹਾਂਗਾ ਸਾਂਝੇ

ਸਿਡਨੀ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਸਮੋਸਿਆਂ ਨਾਲ ਤਸਵੀਰ ਪੋਸਟ ਕੀਤੀ ਅਤੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਨੂੰ ਸਾਂਝਾ ਕਰਨਾ ਚਾਹੁਣਗੇ। ਅਸਲ ਵਿਚ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਅੰਬ ਦੀ ਚਟਨੀ ਨਾਲ 'ਸਕਾਮੋਸਾ' ਦੀ ਇਕ ਤਸਵੀਰ ਸਾਂਝੀ ਕੀਤੀ ਅਤੇ ਉਸ ਵਿਚ ਪੀ. ਐੱਮ. ਮੋਦੀ ਨੂੰ ਟੈਗ ਕੀਤਾ। ਸਕੌਟ ਮੌਰੀਸਨ ਨੇ ਸਮੋਸੇ ਨੂੰ ਆਪਣੇ ਮੁਤਾਬਕ 'ਸਕਾਮੋਸਾ' ਨਾਂ ਦਿੱਤਾ।

 

ਆਸਟ੍ਰੇਲੀਆਈ ਪੀ. ਐੱਮ. ਨੇ ਕਿਹਾ ਕਿ ਉਨ੍ਹਾਂ ਨੇ ਅੰਬ ਦੀ ਚਟਨੀ ਨਾਲ ਸਭ ਕੁੱਝ ਆਪ ਹੀ ਤਿਆਰ ਕੀਤਾ ਹੈ। ਪੀ. ਐੱਮ. ਮੋਦੀ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਬੈਠਕ ਵੀਡੀਓ ਲਿੰਕ ਰਾਹੀਂ ਹੋਵੇਗੀ। ਮੌਰੀਸਨ ਨੇ ਕਿਹਾ ਕਿ 'ਸਕਾਮੋਸਾ' ਸ਼ਾਕਾਹਾਰੀ ਹੈ ਅਤੇ ਉਹ ਪੀ. ਐੱਮ. ਮੋਦੀ ਨਾਲ ਇਸ ਨੂੰ ਸਾਂਝਾ ਕਰਨਾ ਪਸੰਦ ਕਰਨਗੇ।
 
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਲਈ ਪਹਿਲਾਂ ਵੀ ਆਸਟ੍ਰੇਲੀਆਈ ਪੀ. ਐੱਮ. ਟਵੀਟ ਕਰਦੇ ਰਹਿੰਦੇ ਹਨ। ਇਕ ਵਾਰ ਉਨ੍ਹਾਂ ਨੇ ਮੋਦੀ ਨਾਲ ਆਪਣੀ ਸੈਲਫੀ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਮੋਦੀ ਬਹੁਤ ਚੰਗੇ ਹਨ। 


author

Lalita Mam

Content Editor

Related News