ਆਸਟ੍ਰੇਲੀਆ : ਦੁਨੀਆ ਭਰ ਦੇ 7.70 ਲੱਖ ਲੋਕਾਂ ਨੇ ਆਨਲਾਈਨ ਦੇਖੀ ''ਪੇਂਗੁਇਨ ਪਰੇਡ''

Thursday, Aug 27, 2020 - 06:38 PM (IST)

ਆਸਟ੍ਰੇਲੀਆ : ਦੁਨੀਆ ਭਰ ਦੇ 7.70 ਲੱਖ ਲੋਕਾਂ ਨੇ ਆਨਲਾਈਨ ਦੇਖੀ ''ਪੇਂਗੁਇਨ ਪਰੇਡ''

ਸਿਡਨੀ (ਬਿਊਰੋ): ਗਲੋਬਲ ਮਹਾਮਾਰੀ ਕੋਰੋਨਾਵਾਇਰਸ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚ ਕੈਦ ਹਨ। ਇਸ ਦੇ ਬਾਵਜੂਦ ਕੁਝ ਲੋਕ ਖੁਦ ਨੂੰ ਕੁਦਰਤੀ ਨਜ਼ਾਰਿਆਂ ਨਾਲ ਜੋੜੀ ਰੱਖ ਰਹੇ ਹਨ। ਅਜਿਹਾ ਹੀ ਇਕ ਸ਼ਾਨਦਾਰ ਨਜ਼ਾਰਾ ਦੁਨੀਆ ਭਰ ਦੇ 7.70 ਲੱਖ ਲੋਕਾਂ ਨੇ ਦੇਖਿਆ। 

PunjabKesari

ਲੋਕਾਂ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੀ ਮਸ਼ਹੂਰ 'ਪੇਂਗੁਇਨ ਪਰੇਡ' ਨੂੰ ਆਨਲਾਈਨ ਦੇਖਿਆ। ਅਸਲ ਵਿਚ ਵਿਕਟੋਰੀਆ ਦੇ ਫਿਲਿਪ ਟਾਪੂ ਦੇ ਨੇਚਰ ਪਾਰਕ ਵਿਚ ਇਹਨੀਂ ਦਿਨੀਂ ਪੇਂਗੁਇਨ ਸਮੁੰਦਰ ਵੱਲ ਪਰਤ ਰਹੇ ਹਨ। ਹਰੇਕ ਸਾਲ ਇਹ ਨਜ਼ਾਰਾ ਦੇਖਣ ਦੇ ਲਈ ਇੱਥੇ ਭਾਰੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ ਪਰ ਕੋਰੋਨਾ ਦੇ ਕਾਰਨ ਇਸ ਵਾਰ ਇਸ ਦਾ ਆਨਲਾਈਨ ਪ੍ਰਸਾਰਨ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਮਸਜਿਦ 'ਤੇ ਹਮਲਾ ਕਰਨ ਵਾਲੇ ਸ਼ਖਸ ਨੂੰ ਉਮਰਕੈਦ

ਕਰੀਬ 3500 ਪੇਂਗੁਇਨ ਮੰਗਲਵਾਰ ਰਾਤ ਨੂੰ ਸਮੁੰਦਰ ਵਿਚ ਪਰਤੇ। ਅਮਰੀਕਾ, ਜਾਪਾਨ, ਚੀਨ ਅਤੇ ਜਰਮਨੀ ਸਮੇਤ 30 ਤੋਂ ਵਧੇਰੇ ਦੇਸ਼ਾਂ ਵਿਚ ਇਸ ਨੂੰ ਦੇਖਿਆ ਗਿਆ। ਲਾਈਵ ਪੇਂਗੁਇਨ ਟੀਵੀ 'ਤੇ ਇਸ ਦਾ ਆਨਲਾਈਨ ਪ੍ਰਸਾਰਨ ਕੀਤਾ ਗਿਆ।ਫਿਲਿਪ ਆਈਲੈਂਡ ਕੁਦਰਤ ਪਾਰਕ ਦੇ ਮੁੱਖ ਕਾਰਜਕਾਰੀ ਕੈਥਰੀਨ ਬਸਟਰਫੀਲਡ ਨੇ ਕਿਹਾ ਕਿ ਮੁੱਢਲੀ ਪ੍ਰਤੀਕ੍ਰਿਆ ਉਨ੍ਹਾਂ ਦੇ ਸੁਪਨੇ ਤੋਂ ਪਰੇ ਹੈ।ਉਹਨਾਂ ਮੁਤਾਬਕ,"ਹਰ ਕੋਈ ਪੇਂਗੁਇਨ ਨੂੰ ਪਸੰਦ ਕਰਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਖ਼ਾਸਕਰਕੇ ਵਿਕਟੋਰੀਆ ਤੇ ਆਸਟ੍ਰੇਲੀਆ ਵਿਚ ਅਤੇ ਸ਼ਾਇਦ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ। ਹਰ ਕੋਈ ਖੁਦ ਦਾ ਮਨੋਰੰਜਨ ਜਾਰੀ ਰੱਖਣ ਲਈ ਕੁਝ ਮਨੋਰੰਜਨ ਆਕਰਸ਼ਣਾਂ ਦੀ ਭਾਲ ਕਰ ਰਿਹਾ ਹੈ।"


author

Vandana

Content Editor

Related News