ਕੋਰੋਨਾ ਦੌਰਾਨ ਪ੍ਰਵਾਸੀਆਂ ਦੇ ਮਾਪਿਆਂ ਨੂੰ ਮਿਲੇ ਆਸਟ੍ਰੇਲੀਆ ਯਾਤਰਾ ਦੀ ਇਜਾਜ਼ਤ
Friday, Nov 20, 2020 - 08:56 AM (IST)
ਪਰਥ, (ਜਤਿੰਦਰ ਗਰੇਵਾਲ)- ਆਸਟ੍ਰੇਲੀਆਈ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੇ ਮਾਪਿਆਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਯਾਤਰਾ ਲਈ ਤੁਰੰਤ ਪਰਿਵਾਰਕ ਮੈਂਬਰਾਂ ਵਜੋਂ ਸ਼ਾਮਲ ਕਰਨ ਲਈ ਸਰਕਾਰ ਨੂੰ ਤੁਰੰਤ ਮਨਜ਼ੂਰੀ ਦੇਣ ਲਈ ਅਪੀਲ ਕੀਤੀ ਗਈ ਹੈ। ਪਿਛਲੇ ਹਫ਼ਤੇ ਲਿਬਰਲ ਮੈਂਬਰ ਸੇਲੀਆਂ ਹੈਮੰਡ ਵੱਲੋਂ 11,000 ਤੋਂ ਵੱਧ ਲੋਕਾਂ ਦੇ ਦਸਤਖ਼ਤਾਂ ਵਾਲੀ ਪਟੀਸ਼ਨ ਸੰਘੀ ਸੰਸਦ ਵਿਚ ਪੇਸ਼ ਕੀਤੀ ਗਈ ਸੀ ।
ਕੋਵਿਡ-19 ਯਾਤਰਾ ਪਾਬੰਦੀ ਦੇ ਤਹਿਤ ਸਿਰਫ ਇੱਕ ਆਸਟ੍ਰੇਲੀਆਈ ਨਾਗਰਿਕ ਜਾਂ ਸਥਾਈ ਨਿਵਾਸੀ ਦੇ ਨਜ਼ਦੀਕੀ ਪਰਿਵਾਰ ਨੂੰ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਹੈ ਪਰ ਮਾਪਿਆਂ ਨੂੰ ਪਰਿਵਾਰ ਨਹੀਂ ਮੰਨਿਆ ਜਾਂਦਾ। ਇਸ ਨਾਲ ਆਸਟ੍ਰੇਲੀਆ ਅਤੇ ਦੁਨੀਆ ਭਰ ਦੇ ਹਜ਼ਾਰਾਂ ਪਰਿਵਾਰਾਂ ਦਾ ਦਿਲ ਦੁਖੀ ਹੋਇਆ ਹੈ।
ਬਹੁਤ ਸਾਰੇ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਾਪੇ ਭਾਵਨਾਤਮਕ ਸਹਾਇਤਾ ਪ੍ਰਣਾਲੀ ਦਾ ਇਕ ਮਹੱਤਵਪੂਰਨ ਹਿੱਸਾ ਹਨ , ਜਿਸ ਨਾਲ ਮਾਨਸਿਕ ਸਿਹਤ ਅਤੇ ਭਾਵਨਾਤਮਕ ਤਣਾਅ ਘੱਟਦਾ ਹੈ । ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੂਜ ਅਤੇ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਪੀਟਰ ਡੱਟਨ ਨੇ ਕਿਹਾ ਕਿ ਪਟੀਸ਼ਨ ਦਾ ਫੈਸਲਾ 90 ਦਿਨਾਂ ‘ਚ ਦਿੱਤਾ ਜਾਵੇਗਾ।