ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਪਾਸਪੋਰਟ ਦੁਨੀਆ ਭਰ ਦੇ 10 ਸ਼ਕਤੀਸ਼ਾਲੀ ਪਾਸਪੋਰਟਾਂ 'ਚ ਸ਼ੁਮਾਰ
Friday, Jan 12, 2024 - 04:30 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਦੁਨੀਆ ਭਰ ਦੇ ਦੇਸ਼ਾਂ ਦੀਆਂ ਵੀਜ਼ਾ ਨੀਤੀਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ 'ਹੈਨਲੇ ਪਾਸਪੋਰਟ ਇੰਡੈਕਸ' ਨੇ ਸਾਲ 2024 ਲਈ ਪਾਸਪੋਰਟ ਦੀ ਨਵੀਂ ਦਰਜਾਬੰਦੀ ਜਾਰੀ ਕੀਤੀ ਹੈ। ਇਹ ਸੰਸਥਾ ਇੱਕ ਖਾਸ ਦੇਸ਼ ਦੇ ਪਾਸਪੋਰਟ ਨੂੰ ਸਭ ਤੋਂ ਜ਼ਿਆਦਾ ਮੁਲਕਾਂ ਵਿੱਚ ਵੀਜ਼ਾ ਮੁਕਤ ਜਾਂ ਦਾਖ਼ਲੇ ਉਪਰੰਤ ਮਿਲਣ ਵਾਲੇ ਵੀਜ਼ੇ ਦੀ ਸਹੂਲਤ ਦਾ ਮੁਲਾਂਕਣ ਕਰਕੇ ਸੂਚੀ ਤਿਆਰ ਕਰਦੀ ਹੈ। 'ਹੈਨਲੇ ਪਾਸਪੋਰਟ ਇੰਡੈਕਸ' ਸੰਸਥਾ ਨੇ ਇਹ ਸੂਚੀ ਕੌਮਾਂਤਰੀ ਹਵਾਬਾਜ਼ੀ ਮਹਿਕਮੇ ਵੱਲੋਂ ਜਾਰੀ ਕੁੱਲ 227 ਦੇਸ਼ਾਂ ਵਿੱਚ ਵੀਜ਼ਾ ਮੁਕਤ ਸਹੂਲਤ ਅਤੇ 199 ਪਾਸਪੋਰਟ ਧਾਰਕ ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ 'ਤੇ ਤਿਆਰ ਕੀਤੀ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਪੀਂਦੇ ਹੋ ਬੋਤਲਬੰਦ ਪਾਣੀ, ਅਧਿਐਨ 'ਚ ਹੋਇਆ ਇਹ ਖ਼ੁਲਾਸਾ
ਇਸ ਸੂਚੀ ਵਿੱਚ ਆਸਟ੍ਰੇਲੀਆ-ਨਿਊਜ਼ੀਲੈਂਡ ਨੇ ਪਿਛਲ਼ੇ ਸਾਲ ਦੀ ਦਰਜਾਬੰਦੀ ਵਿੱਚ ਸੁਧਾਰ ਕਰਦਿਆਂ 6ਵਾਂ ਸਥਾਨ ਹਾਸਲ ਕੀਤਾ ਹੈ। ਇਹਨਾਂ ਮੁਲਕਾਂ ਦੇ ਨਾਗਰਿਕਾਂ ਨੂੰ ਸੈਰ ਸਪਾਟੇ ਲਈ 185 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਦਾਖ਼ਲਾ ਜਾਂ ਦਾਖ਼ਲੇ ਉਪਰੰਤ ਵੀਜ਼ਾ ਮਿਲਣ ਦੀ ਸੁਵਿਧਾ ਉਪਲੱਬਧ ਹੈ। ਪਿਛਲੇ ਕਈ ਸਾਲਾਂ ਤੋਂ ਪਹਿਲੇ ਸਥਾਨ 'ਤੇ ਕਾਬਜ਼ ਦੇਸ਼ ਜਾਪਾਨ ਦੇ ਨਾਲ ਫਰਾਂਸ, ਜਰਮਨੀ , ਇਟਲੀ, ਸਿੰਗਾਪੁਰ, ਅਤੇ ਸਪੇਨ ਨੇ ਵੀ ਪਹਿਲਾ ਸਥਾਨ ਆ ਮੱਲਿਆ ਹੈ। ਇਹਨਾਂ ਮੁਲਕਾਂ ਦੇ ਪਾਸਪੋਰਟ ਧਾਰਕ ਬਿਨਾਂ ਵੀਜ਼ਾ ਦੇ 194 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। 'ਹੈਨਲੇ ਪਾਸਪੋਰਟ ਇੰਡੈਕਸ' ਸੰਸਥਾ ਨੇ ਮੰਨਿਆ ਹੈ ਕਿ ਏਸ਼ੀਆਈ ਦੇਸ਼ਾਂ ਦੀ ਦਰਜਾਬੰਦੀ ਵਿੱਚ ਤਬਦੀਲੀ ਵੀਜ਼ਾ ਨੀਤੀਆਂ ਵਿੱਚ ਆਏ ਬਦਲਾਅ ਕਰਕੇ ਹੋਈ ਹੈ। ਭਾਰਤ ਨੇ ਇਸ ਦਰਜਾਬੰਦੀ ਵਿੱਚ ਸੁਧਾਰ ਕਰਦਿਆਂ 80ਵਾਂ ਸਥਾਨ ਹਾਸਲ ਕੀਤਾ ਹੈ ਅਤੇ ਭਾਰਤੀ ਪਾਸਪੋਰਟ 'ਤੇ ਹੁਣ 62 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਘੁੰਮਿਆ ਜਾ ਸਕਦਾ ਹੈ। ਸਭ ਤੋਂ ਘੱਟ ਪ੍ਰਭਾਵਸ਼ਾਲੀ ਪਾਸਪੋਰਟਾਂ ਵਾਲੇ ਦੇਸ਼ ਨੇਪਾਲ, ਯਮਨ, ਅਫਗਾਨਿਸਤਾਨ, ਸੀਰੀਆ, ਇਰਾਕ, ਪਾਕਿਸਤਾਨ ਅਤੇ ਸੋਮਾਲੀਆ ਗਿਣੇ ਗਏ ਹਨ।
ਇਹ ਵੀ ਪੜ੍ਹੋ: Indian ਪਾਸਪੋਰਟ ਦੀ ਵਧੀ ਤਾਕਤ, ਬਿਨਾਂ ਵੀਜ਼ਾ ਦੁਨੀਆ ਦੇ ਇਨ੍ਹਾਂ 62 ਦੇਸ਼ਾਂ 'ਚ ਜਾ ਸਕਦੇ ਹਨ ਭਾਰਤੀ
ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ ਧਾਰਕ ਦੇਸ਼ | ਬਿਨਾਂ ਵੀਜ਼ੇ ਤੋਂ ਘੁੰਮੇ ਜਾ ਸਕਣ ਵਾਲੇ ਦੇਸ਼ਾਂ ਦੀ ਗਿਣਤੀ |
ਜਾਪਾਨ , ਇਟਲੀ, ਜਰਮਨੀ, ਸਿੰਗਾਪੁਰ,ਸਪੇਨ, ਫਰਾਂਸ | (194) |
ਦੱਖਣੀ ਕੋਰੀਆ, ਫਿਨਲੈਂਡ, ਸਵੀਡਨ | (193) |
ਆਸਟ੍ਰੀਆ,ਡੈਨਮਾਰਕ,ਆਇਰਲੈਂਡ,ਨੀਦਰਲੈਂਡ | (192) |
ਲ਼ਕਸਮਬਰਗ, ਬੈਲਜ਼ੀਅਮ,ਨਾਰਵੇ, ਪੁਰਤਗਾਲ,ਇੰਗਲੈਂਡ | (191) |
ਗਰੀਸ, ਮਾਲਟਾ, ਸਵਿਟਰਜ਼ਲੈਂਡ | (190) |
ਆਸਟ੍ਰੇਲੀਆ, ਨਿਊਜ਼ੀਲੈਂਡ,ਚੈੱਕ ਰਿਪਬਲਿਕ, ਪੋਲੈਂਡ | (189) |
ਕੈਨੇਡਾ, ਹੰਗਰੀ, ਸੰਯੁਕਤ ਰਾਜ ਅਮਰੀਕਾ | (188) |
ਲਿਥੂਨੀਆ, ਐਸਟੋਨੀਆ | (187) |
ਲ਼ਾਤਵੀਆ,ਸਲੋਵਾਕੀਆ,ਸਲੋਵੇਨੀਆ | (186) |
ਆਈਸਲੈਂਡ | (185) |
ਇਹ ਵੀ ਪੜ੍ਹੋ: ਸ਼ਰਮਨਾਕ; ਕਾਰ 'ਚ ਬੰਦੂਕ ਦੀ ਨੋਕ 'ਤੇ ਕੁੜੀ ਨਾਲ ਸਮੂਹਿਕ ਬਲਾਤਕਾਰ, ਘਰ ਦੇ ਨੇੜੇ ਸੁੱਟ ਕੇ ਹੋਏ ਫਰਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।