ਸਾਬਕਾ ਆਸਟ੍ਰੇਲੀਆਈ ਵਿੱਤ ਮੰਤਰੀ ਨੇ ਸੰਸਦ ''ਤੇ ਬਲਾਤਕਾਰ ਦੇ ਦੋਸ਼ਾਂ ਬਾਰੇ ਜਤਾਈ ਚਿੰਤਾ
Sunday, Mar 07, 2021 - 05:58 PM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਸਾਬਕਾ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਐਤਵਾਰ ਨੂੰ ਬੀਬੀਆਂ ਨਾਲ ਬਦਸਲੂਕੀ ਕਰਨ ਦੇ ਦਾਅਵਿਆਂ ਦੇ ਵਿਚਕਾਰ ਮੌਜੂਦਾ ਸਰਕਾਰ ਨੂੰ ਸੰਸਦੀ ਕਰਮਚਾਰੀਆਂ ਲਈ ਸੁਤੰਤਰ ਕਾਉਂਸਲਿੰਗ ਸ਼ੁਰੂ ਕਰਨ ਦੀ ਅਪੀਲ ਕੀਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਬਿਸ਼ਪ, ਜਿਸ ਨੇ 2013 ਤੋਂ 2018 ਤੱਕ ਵਿਦੇਸ਼ ਮੰਤਰੀ ਵਜੋਂ ਸੇਵਾ ਨਿਭਾਈ, ਨੇ ਕਿਹਾ ਕਿ ਉਹ ਸੰਸਦ ਵਿਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਹੁਤ ਦੁਖੀ ਹੈ। ਫਰਵਰੀ ਵਿਚ ਸਾਬਕਾ ਸਰਕਾਰੀ ਕਰਮਚਾਰੀ ਬ੍ਰਿਟਨੀ ਹਿਗਿੰਸ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਜਨਤਕ ਹੋਈ ਅਤੇ ਉਸ ਨੇ ਦੱਸਿਆ ਕਿ ਉਸ ਨਾਲ 2019 ਵਿਚ ਰੱਖਿਆ ਮੰਤਰੀ ਲਿੰਡਾ ਰੇਨੋਲਡਜ਼ ਦੇ ਦਫਤਰ ਵਿਚ ਇੱਕ ਸਾਥੀ ਨੇ ਬਲਾਤਕਾਰ ਕੀਤਾ ਸੀ।
ਅਟਾਰਨੀ-ਜਨਰਲ ਕ੍ਰਿਸ਼ਚੀਅਨ ਪੋਰਟਰ 'ਤੇ ਹਾਲ ਹੀ ਵਿਚ ਅਸਤੀਫਾ ਦੇਣ ਦਾ ਦਬਾਅ ਪਾਇਆ ਗਿਆ ਸੀ ਕਿਉਂਕਿ ਉਹਨਾਂ 'ਤੇ ਇਕ ਸਰਕਾਰੀ ਮੰਤਰੀ ਦੇ ਤੌਰ 'ਤੇ 1988 ਵਿਚ ਇੱਕ 16 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲਗਾਏ ਸਨ, ਜਿਹਨਾਂ ਦਾ ਉਹਨਾਂ ਨੇ ਸਖ਼ਤੀ ਨਾਲ ਖੰਡਨ ਕੀਤਾ ਸੀ।ਬਿਸ਼ਪ ਨੇ ਐਤਵਾਰ ਨੂੰ ਕਿਹਾ,“ਪਿਛਲੇ ਕੁਝ ਦਿਨਾਂ ਨੇ ਮੈਨੂੰ ਬਹੁਤ ਦੁਖੀ ਕੀਤਾ ਹੈ।" ਉਹਨਾਂ ਨੇ ਕਿਹਾ,''ਮੈਨੂੰ ਉਨ੍ਹਾਂ ਬੀਬੀਆਂ ਲਈ ਬਹੁਤ ਹਮਦਰਦੀ ਹੈ ਜੋ ਯੌਨ ਸ਼ੋਸ਼ਣ ਜਾਂ ਹੋਰ ਗੈਰਕਾਨੂੰਨੀ, ਹਿੰਸਕ ਕੰਮਾਂ ਅਤੇ ਇਸ ਸੰਬੰਧੀ ਸਰੀਰਕ ਅਤੇ ਭਾਵਾਤਮਕ ਸਦਮੇ ਦੀਆਂ ਸ਼ਿਕਾਰ ਹਨ। ਇਹ ਬਹੁਤ ਹੀ ਦੁਖਦਾਈ ਹੈ।"
ਪੜ੍ਹੋ ਇਹ ਅਹਿਮ ਖਬਰ- ਬੀਬੀਆਂ ਤੇ ਹੁੰਦੇ ਅੱਤਿਆਚਾਰ ਸਬੰਧੀ ਇਟਲੀ 'ਚ ਮਰਦਾਂ ਨੇ ਲਾਲ ਮਾਸਕ ਪਾ ਕੇ ਕੀਤਾ ਪ੍ਰਦਰਸ਼ਨ
ਸਾਬਕਾ ਮੰਤਰੀ ਨੇ ਪਾਰਲੀਮੈਂਟ ਹਾਊਸ ਨੂੰ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਸਟਾਫ ਲਈ ਨਵੀਂ ਸ਼ਮੂਲੀਅਤ ਅਤੇ ਕੰਮ ਦੇ ਸਥਾਨ ਦੇ ਮਿਆਰਾਂ ਦੀ ਸਿਖਲਾਈ ਦੇਣ ਦੀ ਮੰਗ ਕੀਤੀ।ਇਹ ਬਿਆਨ ਉਦੋਂ ਆਇਆ ਜਦੋਂ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਲਿੰਗ ਭੇਦਭਾਵ ਕਮਿਸ਼ਨਰ ਕੇਟ ਜੇਨਕਿਨਸ ਸੰਸਦੀ ਕਾਰਜ ਸਥਾਨਾਂ ਦੀ ਸੁਤੰਤਰ ਸਮੀਖਿਆ ਦੀ ਕਰਨਗੇ।ਬਿਸ਼ਪ, ਜੋ ਹੁਣ ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਹਨ, ਨੇ 2019 ਵਿਚ ਰਾਜਨੀਤੀ ਵਿਚ “ਲਿੰਗ ਬੋਲੇਪਨ” ਦੀ ਨਿੰਦਾ ਕੀਤੀ ਸੀ।
ਨੋਟ- ਜੂਲੀ ਬਿਸ਼ਪ ਨੇ ਬਲਾਤਕਾਰ ਸੰਬੰਧੀ ਮਾਮਲਿਆਂ 'ਤੇ ਜਤਾਈ ਚਿੰਤਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।