ਆਸਟ੍ਰੇਲੀਆ 'ਚ ਵਸੇ ਭਾਰਤੀਆਂ ਨੂੰ ਨਸੀਹਤ : ਨਾਗਰਿਕਤਾ ਪਾਉਣ ਲਈ ਨਾ ਕਰੋ ਇਹ ਕੰਮ

11/20/2018 2:30:38 PM

ਸਿਡਨੀ (ਬਿਊਰੋ)— ਆਸਟ੍ਰੇਲਈਆਈ ਸਰਕਾਰ ਨੇ ਆਪਣੇ ਇੱਥੇ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਫਰਜ਼ੀ ਵਿਆਹ ਕਰਾਉਣ ਵਾਲਿਆਂ ਤੋਂ ਬਚਣ। ਹਾਲ ਹੀ ਵਿਚ ਆਸਟ੍ਰੇਲੀਆ ਬਾਰਡਰ ਫੋਰਸ (ਏ.ਬੀ.ਐੱਫ.) ਨੇ ਫਰਜ਼ੀ ਵਿਆਹ ਕਰਾਉਣ ਵਾਲੇ ਸਿਡਨੀ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਵਿਚ 32 ਸਾਲਾ ਇਕ ਭਾਰਤੀ ਮੁੱਖ ਦੋਸ਼ੀ ਸੀ। 4 ਆਸਟ੍ਰੇਲੀਆਈ ਨਾਗਰਿਕਾਂ 'ਤੇ ਵੀ ਗਲਤ ਤਰੀਕੇ ਨਾਲ ਵਿਆਹ ਕਰਾਉਣ ਦਾ ਕੇਸ ਚੱਲ ਰਿਹਾ ਹੈ। ਦਿੱਲੀ ਸਥਿਤ ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਇਸ ਮਾਮਲੇ 'ਤੇ ਚਿਤਾਵਨੀ ਜਾਰੀ ਕੀਤੀ ਹੈ। 

ਹਾਈ ਕਮਿਸ਼ਨ ਮੁਤਾਬਕ ਏ.ਬੀ.ਐੱਫ. ਨੇ 164 ਵਿਦੇਸ਼ੀ ਨਾਗਰਿਕਾਂ ਦਾ ਪਾਰਟਨਰ ਵੀਜ਼ਾ ਹਾਸਲ ਕਰਨ ਦੀ ਅਪੀਲ ਰੱਦ ਕਰ ਦਿੱਤੀ ਕਿਉਂਕਿ ਇਹ ਲੋਕ ਫਰਜ਼ੀ ਵਿਆਹ ਗਿਰੋਹ ਨਾਲ ਜੁੜੇ ਹੋਏ ਸਨ। ਇਸ ਸਕੈਮ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਆਸਟ੍ਰੇਲੀਆ ਵਿਚ ਸਥਾਈ ਰੂਪ ਨਾਲ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੁਝ ਲੋਕਾਂ ਨੇ ਤਾਂ ਗਿਰੋਹ ਨੂੰ ਕਾਫੀ ਪੈਸਾ ਵੀ ਦਿੱਤਾ ਸੀ।

ਹਾਈ ਕਮਿਸ਼ਨ ਮੁਤਾਬਕ ਗਲਤ ਤਰੀਕੇ ਨਾਲ ਵਿਆਹ ਕਰਾਉਣਾ ਕਿਸੇ ਵੀ ਕੌਮ ਦੇ ਲੋਕਾਂ ਲਈ ਨਵਾਂ ਨਹੀਂ ਹੈ। ਇਹ ਗਿਰੋਹ ਦੱਖਣੀ-ਏਸ਼ੀਆਈ ਲੋਕਾਂ ਨੂੰ ਸਥਾਈ ਰੂਪ ਨਾਲ ਆਸਟ੍ਰੇਲੀਆ ਵਿਚ ਵਸਣ ਦਾ ਝਾਂਸਾ ਦੇ ਕੇ ਫਰਜ਼ੀ ਵਿਆਹ ਕਰਾਉਂਦਾ ਹੈ। ਸਕੈਮ ਨਾਲ ਜੁੜੇ ਲੋਕ ਉਨ੍ਹਾਂ ਆਸਟ੍ਰੇਲੀਅਨ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਆਰਥਿਕ ਰੂਪ ਨਾਲ ਕਮਜ਼ੋਰ ਹੁੰਦੀਆਂ ਹਨ।


Vandana

Content Editor

Related News