ਆਸਟ੍ਰੇਲੀਆ : ਸ਼ਰਾਰਤੀ ਅਨਸਰਾਂ ਨੇ ਹਿੰਦੂ ਨੇਤਾ ਯੋਗੇਸ਼ ਖੱਟੜ ਦੀ ਕਾਰੋਬਾਰੀ ਸੰਸਥਾ 'ਤੇ ਕੀਤਾ ਹਮਲਾ

Friday, Oct 15, 2021 - 10:38 AM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਵਿੱਚ ਹਿੰਦੂ ਸੰਗਠਨ ਆਰਿਆ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਯੋਗੇਸ਼ ਖੱਟੜ ਦੀ ਮਲਕੀਅਤ ਵਾਲੀ ਇੱਕ ਕਾਰੋਬਾਰੀ ਸੰਸਥਾ 'ਤੇ ਵੀਰਵਾਰ ਨੂੰ ਸਿਡਨੀ ਦੇ ਉੱਤਰੀ ਮੀਡ ਵਿੱਚ ਖਾਲਿਸਤਾਨੀ ਤੱਤਾਂ ਦੁਆਰਾ ਹਮਲਾ ਕੀਤਾ ਗਿਆ।ਖੱਟੜ ਨੇ ਇਸ ਸਾਲ ਅਪ੍ਰੈਲ ਵਿੱਚ ਖਾਲਿਸਤਾਨੀਆਂ ਦੁਆਰਾ ਝੂਠੇ ਦੋਸ਼ ਲਾਉਣ ਅਤੇ ਫਸਾਉਣ ਦੇ ਦੋਸ਼ ਵਿੱਚ ਹਿੰਦੂ ਵਿਸ਼ਾਲ ਜੂਦ ਨੂੰ ਉਹਨਾਂ ਦੇ ਕਾਨੂੰਨੀ ਕੇਸ ਲੜਨ ਵਿੱਚ ਸਹਾਇਤਾ ਅਤੇ ਸਮਰਥਨ ਕੀਤਾ ਸੀ।ਦਿ ਆਸਟ੍ਰੇਲੀਆ ਟੂਡੇ ਨਾਲ ਗੱਲਬਾਤ ਕਰਦਿਆਂ ਖੱਟੜ ਨੇ ਕਿਹਾ,“ਮੈਂ ਆਮ ਤੌਰ 'ਤੇ ਆਪਣੇ ਕਾਰੋਬਾਰ ਵਿੱਚ ਦੇਰ ਤੱਕ ਕੰਮ ਕਰਦਾ ਹਾਂ ਪਰ ਕੱਲ੍ਹ ਨੂੰ ਥੋੜ੍ਹੀ ਜਲਦੀ ਚਲੇ ਗਿਆ। ਅਜਿਹਾ ਲੱਗਦਾ ਹੈ ਕਿ ਹਮਲਾਵਰ ਮੈਨੂੰ ਨਹੀਂ ਲੱਭ ਪਾਏ ਇਸ ਲਈ ਗੁੱਸੇ ਵਿਚ ਸਾਡੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ।”

ਖੱਟੜ ਨੇ ਦਾਅਵਾ ਕੀਤਾ ਕਿ ਖਾਲਿਸਤਾਨੀ ਉਹਨਾਂ ਨੂੰ ਉਸੇ ਤਰ੍ਹਾਂ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਿਵੇਂ ਉਨ੍ਹਾਂ ਨੇ ਜੂਦ ਨੂੰ ਫਸਾਇਆ ਸੀ। ਉਨ੍ਹਾਂ ਨੇ ਅੱਗੇ ਕਿਹਾ,“ਇਹ ਖਾਲਿਸਤਾਨੀ ਤੱਤ ਚਲਾਕ ਹਨ, ਉਹ ਆਪਣੇ ਨਫ਼ਰਤ ਭਰੇ ਏਜੰਡੇ ਨੂੰ ਫੈਲਾਉਣ ਦੀ ਯੋਜਨਾ ਬਣਾਉਂਦੇ ਹਨ, ਸਾਜ਼ਿਸ਼ ਰਚਦੇ ਹਨ ਅਤੇ ਇਸ ਨੂੰ ਅੰਜਾਮ ਦਿੰਦੇ ਹਨ।”ਖੱਟੜ ਇਸ ਨੂੰ ਇੱਕ ਯੋਜਨਾਬੱਧ ਸਾਜ਼ਿਸ਼ ਕਹਿੰਦੇ ਹਨ। ਖੱਟੜ ਨੇ ਦੱਸਿਆ ਕਿ ਉਹਨਾਂ ਨੂੰ 13 ਅਕਤੂਬਰ ਨੂੰ ਐਨਐਸਡਬਲਯੂ ਪੁਲਸ ਦੇ ਬਹੁ-ਸੱਭਿਆਚਾਰਕ ਸੰਪਰਕ ਅਧਿਕਾਰੀ ਵੱਲੋਂ ਇੱਕ ਫੋਨ ਆਇਆ ਸੀ ਕਿ ਉਹਨਾਂ ਦੇ ਨਾਂ ਅਤੇ ਨੰਬਰ ਤੋਂ ਸੋਸ਼ਲ ਮੀਡੀਆ 'ਤੇ ਕੁਝ ਵੀਡੀਓ ਚੱਲ ਰਹੇ ਸਨ।ਵੀਡੀਓ ਅਤੇ ਤਸਵੀਰਾਂ ਨੇ ਖੱਟੜ ਦੁਆਰਾ 15 ਅਕਤੂਬਰ ਨੂੰ ਹੈਰਿਸ ਪਾਰਕ ਵਿਖੇ ਜੂਡ ਦੀ ਰਿਹਾਈ ਦਾ ਜਸ਼ਨ ਮਨਾਉਣ ਲਈ ਆਯੋਜਿਤ ਕੀਤੀ 'ਜਿੱਤ ਰੈਲੀ' ਨੂੰ ਉਤਸ਼ਾਹਤ ਕੀਤਾ।

ਖੱਟੜ ਨੇ ਦੱਸਿਆ,“ਮੈਂ ਉਸ (ਅਧਿਕਾਰੀ) ਨੂੰ ਫ਼ੋਨ ’ਤੇ ਦੱਸਿਆ ਕਿ ਮੈਨੂੰ ਅਜਿਹੀ ਕਿਸੇ ਵੀ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਮੈਂ ਇਸ ਨੂੰ ਦੇਖਿਆ ਹੈ। ਮੈਂ ਜ਼ਿਆਦਾਤਰ ਜਾਣਦਾ ਹਾਂ ਕਿ ਭਾਈਚਾਰੇ ਵਿੱਚ ਕੀ ਹੋ ਰਿਹਾ ਹੈ। ਇਸਦਾ ਮਤਲਬ ਹੈ ਕਿ ਕਿਸੇ ਨੇ ਜਾਣਬੁੱਝ ਕੇ ਇਸ ਨੂੰ ਹਿੰਦੂ ਭਾਈਚਾਰੇ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਬਣਾਇਆ ਹੈ।” ਖਤਰਨਾਕ ਸਮੱਗਰੀ ਦੀ ਸਮੀਖਿਆ ਕਰਨ ਤੋਂ ਬਾਅਦ, ਖੱਟਰ ਨੇ ਐਨਐਸਡਬਲਯੂ ਪੁਲਸ ਦੇ ਬਹੁ-ਸੱਭਿਆਚਾਰਕ ਕਮਿਊਨਿਟੀ ਸੰਪਰਕ ਅਧਿਕਾਰੀ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕਿਸੇ ਵੀ ਜਿੱਤ ਰੈਲੀ ਦਾ ਆਯੋਜਨ ਕਰਨ ਦੀ ਕੋਈ ਯੋਜਨਾ ਨਹੀਂ ਹੈ।ਉਹਨਾਂ ਨੇ ਅਧਿਕਾਰੀ ਨੂੰ ਇਹ ਵੀ ਜਾਂਚ ਕਰਨ ਦੀ ਅਪੀਲ ਕੀਤੀ ਕਿ ਕਿਸਨੇ ਉਹਨਾਂ ਦੇ ਨਾਮ ਅਤੇ ਨੰਬਰ ਦੇ ਅਧੀਨ ਗਲਤ ਅਤੇ ਝੂਠੀ ਸਮੱਗਰੀ ਫੈਲਾਈ ਸੀ। ਆਪਣੇ ਵਕੀਲ ਨਾਲ ਸਲਾਹ ਕਰਨ ਤੋਂ ਬਾਅਦ, ਖੱਟੜ ਨੇ ਪਹਿਲਾਂ ਹੀ ਇਸ ਮਾਮਲੇ ਵਿੱਚ ਪੁਲਸ ਸ਼ਿਕਾਇਤ ਦਰਜ ਕਰਵਾਈ ਸੀ।ਹਾਲਾਂਕਿ, ਖੱਟੜ ਨੂੰ ਸ਼ੱਕ ਹੈ ਕਿ ਖਾਲਿਸਤਾਨੀ ਇੱਥੇ ਨਹੀਂ ਰੁੱਕਣਗੇ ਅਤੇ ਉਹਨਾਂ ਨੂੰ ਦੁਬਾਰਾ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।

ਪੜ੍ਹੋ ਇਹ ਅਹਿਮ ਖਬਰ- ਯੂਕੇ ਨੇ ਸਿੱਖ/ਪੰਜਾਬੀ ਰੈਜੀਮੈਂਟ ਨੂੰ ਵਧਾਉਣ ਤੋਂ ਕੀਤਾ ਇਨਕਾਰ, ਦਿੱਤੀ ਇਹ ਦਲੀਲ

ਰਹਿ ਰਹੇ ਹਨ ਖਤਰੇ ਦੇ ਅਧੀਨ
ਖੱਟੜ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਖੱਟੜ ਨੇ ਕਿਹਾ,“ਮੈਂ ਅਤੇ ਮੇਰਾ ਪਰਿਵਾਰ ਆਉਣ ਵਾਲੇ ਹਮਲੇ ਦੇ ਡਰ ਵਿੱਚ ਜੀ ਰਹੇ ਹਾਂ। ਮੈਨੂੰ ਸ਼ੱਕ ਹੈ ਕਿ ਮੇਰੇ ਕਾਰੋਬਾਰ 'ਤੇ ਵੀ ਉਸੇ ਖਾਲਿਸਤਾਨੀ ਸਮੂਹ ਨੇ ਹਮਲਾ ਕੀਤਾ ਹੈ।” ਹਿੰਦੂ ਸਮੂਹ ਦੇ ਪ੍ਰਧਾਨ ਨਾਲ ਮੁਲਾਕਾਤ ਤੋਂ ਬਾਅਦ, ਪੈਰਾਮਾਟਾ ਪੁਲਸ ਕਮਾਂਡਰ ਨੇ ਭਰੋਸਾ ਦਿੱਤਾ ਕਿ ਪੁਲਸ ਵਧੇਰੇ ਚੌਕਸੀ ਰੱਖੇਗੀ ਅਤੇ ਉਹਨਾੰ ਦੇ ਇਲਾਕੇ ਦੇ ਆਲੇ ਦੁਆਲੇ ਗਸ਼ਤ ਵਧਾਈ ਜਾਵੇਗੀ।ਕਮਾਂਡਰ ਨੇ ਫਰਜ਼ੀ ਵੀਡੀਓ ਦੀ ਤੁਰੰਤ ਜਾਂਚ ਕਰਨ ਲਈ ਇੱਕ ਆਈਟੀ ਟੀਮ ਵੀ ਨਿਯੁਕਤ ਕੀਤੀ ਹੈ।

ਭਾਰਤੀ ਕਾਰੋਬਾਰਾਂ 'ਤੇ ਹੋ ਰਹੇ ਹਨ ਹਮਲੇ 
ਸਿਡਨੀ ਦੇ ਇੱਕ ਹੋਰ ਹਿੰਦੂ ਭਾਈਚਾਰੇ ਦੇ ਕਾਰਕੁਨ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ,"ਕੀ ਹੁੰਦਾ ਜੇ ਇਹ ਲੋਕ ਯੋਗੇਸ਼ ਖੱਟੜ ਨੂੰ ਉਸਦੇ ਕਾਰੋਬਾਰ 'ਤੇ ਲੱਭ ਲੈਂਦੇ ਅਤੇ ਹਮਲਾ ਕਰਦੇ? ਭਾਈਚਾਰਿਆਂ ਦਰਮਿਆਨ ਨਫ਼ਰਤ ਅਤੇ ਦੁਸ਼ਮਣੀ ਫੈਲਾਉਣ ਦਾ ਉਨ੍ਹਾਂ ਦਾ ਏਜੰਡਾ ਸਫਲ ਹੁੰਦਾ।” ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਐਨਐਸਡਬਲਯੂ ਪੁਲਸ ਖਾਲਿਸਤਾਨੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰਦੀ, ਭਾਈਚਾਰਾ ਸੁਰੱਖਿਅਤ ਮਹਿਸੂਸ ਨਹੀਂ ਕਰੇਗਾ।ਰਿਪੋਰਟ ਅਨੁਸਾਰ, ਖਾਲਿਸਤਾਨੀਆਂ ਨੇ ਸਿਡਨੀ ਵਿੱਚ ਪੜ੍ਹ ਰਹੇ ਕਈ ਭਾਰਤੀ ਵਿਦਿਆਰਥੀਆਂ 'ਤੇ ਵੀ ਹਮਲਾ ਕੀਤਾ ਸੀ ਜਿਨ੍ਹਾਂ ਨੇ ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਦੇ ਸਿਖਰ ਦੌਰਾਨ ਉਨ੍ਹਾਂ ਦਾ ਵਿਰੋਧ ਕੀਤਾ ਸੀ।

ਨੋਟ- ਵਿਦੇਸਾਂ ਵਿਚ ਸਰਗਰਮ ਹੋ ਰਹੇ ਹਨ ਖਾਲਿਸਤਾਨੀ, ਇਸ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News