ਬੱਚਿਆਂ ਦੇ ਯੌਨ ਉਤਪੀੜਣ ਮਾਮਲੇ ''ਚ ਆਸਟ੍ਰੇਲੀਆ ਨੇ ਕਾਰਡੀਨਲ ਪੇਲ ਦੀ ਅਪੀਲ ਕੀਤੀ ਖਾਰਿਜ਼

08/22/2019 1:54:10 AM

ਮੈਲਬੋਰਨ - ਆਸਟ੍ਰੇਲੀਆ 'ਚ ਬੱਚਿਆਂ ਦੇ ਯੌਨ ਉਤਪੀੜਣ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਕਾਰਡੀਨਲ ਜਾਰਜ ਪੇਲ ਦੀ ਅਪੀਲ ਇਕ ਅਦਾਲਤ ਨੇ ਬੁੱਧਵਾਰ ਨੂੰ ਖਾਰਿਜ ਕਰ ਦਿੱਤੀ। ਇਸ ਤੋਂ ਬਾਅਦ ਪੇਲ ਨੂੰ ਵਾਪਸ ਜੇਲ ਭੇਜ ਦਿੱਤਾ ਗਿਆ ਹੈ। ਇਸ ਇਤਿਹਾਸਕ ਫੈਸਲੇ 'ਤੇ ਪੀੜਤਾ ਨੇ ਸੰਤੋਸ਼ ਜਤਾਇਆ ਹੈ ਅਤੇ ਪ੍ਰਧਾਨ ਮੰਤਰੀ ਨੇ ਇਸ ਦਾ ਸਵਾਗਤ ਕੀਤਾ ਹੈ। ਰੋਮਨ ਕੈਥੋਲਿਕ ਚਰਚ 'ਚ ਕਾਰਡੀਨਲ ਉੱਚ ਪੱਧਰ ਦਾ ਪਾਦਰੀ ਹੁੰਦਾ ਹੈ। ਪੇਲ ਨੂੰ ਮੈਲਬੋਰਨ ਦੀ ਵੱਡੀ ਚਰਚ 'ਚ 1996 'ਚ 13 ਸਾਲ ਦੇ 2 ਬੱਚਿਆਂ ਦਾ ਯੌਨ ਉਤਪੀੜਣ ਕਰਨ ਦੇ ਜ਼ੁਮਨ 'ਚ 6 ਸਾਲ ਦੀ ਸਜ਼ਾ ਸੁਣਾਈ ਗਈ ਸੀ। 78 ਸਾਲਾ ਪੇਲ ਉਦੋਂ ਮੈਲਬੋਰਨ ਦੇ ਆਰਚਰਸ਼ਿਪ ਸਨ।

ਅਪੀਲ ਖਾਰਿਜ਼ ਹੋਣ ਤੋਂ ਬਾਅਦ ਪੇਲ ਨੂੰ 6 ਸਾਲ ਦੀ ਸਜ਼ਾ ਪੂਰੀ ਕਰਨੀ ਹੋਵੇਗੀ। ਉਸ ਨੂੰ 3 ਸਾਲ ਅਤੇ 8 ਮਹੀਨੇ ਤੱਕ ਪੈਰੋਲ ਨਹੀਂ ਮਿਲ ਪਾਵੇਗੀ। ਪੇਲ ਨੇ ਇਸ ਸਜ਼ਾ ਖਿਲਾਫ ਜੂਨ 'ਚ ਅਪੀਲ ਕੀਤੀ ਸੀ। ਪਿਛਲੇ ਸਾਲ ਦਸੰਬਰ 'ਚ ਇਕ ਜਿਊਰੀ ਨੇ ਇਕ ਸਲਾਹ ਨਾਲ ਪੇਲ ਨੂੰ ਸੈਂਟ ਪੈਟ੍ਰਿਕਸ ਕੈਥਡ੍ਰਲ 'ਚ ਬੱਚਿਆਂ ਦੇ ਯੌਨ ਉਤਪੀੜਣ ਦਾ ਦੋਸ਼ੀ ਠਹਿਰਾਇਆ ਸੀ। ਪੋਪ ਫ੍ਰਾਂਸੀਸ ਦੇ ਸਾਬਕਾ ਉੱਚ ਸਹਿਯੋਗੀ ਪੇਲ ਹੁਣ ਦੇਸ਼ ਦੀ ਉੱਚ ਅਦਾਲਤ 'ਚ ਆਖਰੀ ਅਪੀਲ ਕਰਨ ਦੇ ਬਾਰੇ 'ਚ ਵਿਚਾਰ ਕਰਨਗੇ। ਪੇਲ ਦੇ ਵਕੀਲਾਂ ਨੇ ਅਪੀਲ 'ਤੇ ਸੁਣਵਾਈ ਦੌਰਾਨ ਦਲੀਲ ਦਿੱਤੀ ਸੀ ਕਿ 13 ਕਾਰਨ ਹਨ ਜੋ ਇਹ ਦੱਸਦੇ ਹਨ ਕਿ ਉਨ੍ਹਾਂ ਦਾ ਕਿਉਂ ਇਹ ਅਪਰਾਧ ਕਰਨਾ ਅਸੰਭਵ ਸੀ। ਉਨ੍ਹਾਂ ਨੇ ਅਜਿਹਾ ਹੀ ਇਕ ਕਾਰਨ ਦੱਸਦੇ ਹੋਏ ਕਿਹਾ ਕਿ ਪੇਲ ਦੀ ਪੋਸ਼ਾਕ ਬਹੁਤ ਭਾਰੀ ਸੀ ਜਿਸ ਨਾਲ ਉਨ੍ਹਾਂ ਦੇ ਲਈ ਯੌਨ ਉਤਪੀੜਣ ਕਰਨਾ ਸੰਭਵ ਨਹੀਂ ਸੀ।

ਅਪੀਲ ਅਦਾਲਤ ਦੇ 3 ਜੱਜਾਂ ਨੇ ਪਟੀਸ਼ਨ ਅਤੇ 13 ਕਾਰਨਾਂ 'ਚੋਂ ਜ਼ਿਆਦਾਤਰ ਨੂੰ ਵੀ ਖਾਰਿਜ ਕਰ ਦਿੱਤਾ। ਜੱਜਾਂ ਨੇ ਇਕ ਸਲਾਹ ਨਾਲ ਅਪੀਲ ਦੇ 2 ਆਧਾਰਾਂ ਨੂੰ ਖਾਰਿਜ ਕੀਤਾ ਹੈ ਜਿਸ 'ਚ ਕਿਹਾ ਗਿਆ ਸੀ ਕਿ ਗਲਤ ਢੰਗ ਨਾਲ ਮਾਮਲੇ ਦੀ ਸੁਣਵਾਈ ਕੀਤੀ ਗਈ ਸੀ। ਚੀਫ ਜਸਟਿਸ ਐਨੀ ਫਗ੍ਰਯੂਸਨ ਅਤੇ ਜਸਟਿਸ ਕ੍ਰਿਸ ਮੈਕਸਵੇਲ ਨੇ ਅਪੀਲ ਨੂੰ ਖਾਰਿਜ਼ ਕੀਤਾ ਜਦਕਿ ਜਸਟਿਸ ਵੇਨਬਰਗ ਨੇ ਅਪੀਲ ਨੂੰ ਸਹੀ ਠਹਰਾਇਆ। ਪੇਲ ਕੋਲ ਉੱਚ ਅਦਾਲਤ 'ਚ ਅਪੀਲ ਕਰਨ ਲਈ 28 ਦਿਨ ਹਨ। ਪੇਲ ਦੇ ਇਕ ਪੀੜਤ ਨੇ ਆਖਿਆ ਕਿ ਉਹ ਵਿਧੀ ਪ੍ਰਣਾਲੀ ਦੇ ਧੰਨਵਾਦੀ ਹਨ, ਜਿਸ 'ਤੇ ਸਾਰੇ ਯਕੀਨ ਕਰ ਸਕਦੇ ਹਨ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ ਕਿ ਮੇਰਾ ਸੰਘਰਸ਼ ਆਸਾਨ ਨਹੀਂ ਸੀ। ਮਾਮਲੇ 'ਚ ਵੱਡੇ ਲੋਕ ਸ਼ਾਮਲ ਸਨ, ਜਿਸ ਕਾਰਨ ਇਹ ਬਹੁਤ ਤਣਾਅਪੂਰਣ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਕਿ ਅਦਾਲਤ ਦੇ ਫੈਸਲੇ 'ਚ ਪੇਲ ਤੋਂ ਆਰਡਰ ਆਫ ਆਸਟ੍ਰੇਲੀਆ ਸਨਮਾਨ ਵਾਪਸ ਲਿਆ ਜਾ ਸਕਦਾ ਹੈ। ਮਾਰਿਸਨ ਨੇ ਅੱਗੇ ਕਿਹਾ ਕਿ ਅਦਾਲਤ ਨੇ ਆਪਣਾ ਕੰਮ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣਾ ਫੈਸਲਾ ਦੇ ਦਿੱਤਾ ਹੈ। ਇਸ ਦੇਸ਼ ਦੀ ਨਿਆਂ ਵਿਵਸਥਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।


Khushdeep Jassi

Content Editor

Related News