ਆਸਟ੍ਰੇਲੀਆ ਨੇ ਬ੍ਰਿਟਿਸ਼ ਟਿੱਪਣੀਕਾਰ ਹਾਪਕਿਨਸ ਨੂੰ ਕੀਤਾ ਡਿਪੋਰਟ
Monday, Jul 19, 2021 - 06:29 PM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੌਰੇ 'ਤੇ ਆਈ ਬ੍ਰਿਟੇਨ ਦੀ ਸੱਜੇ ਵਿੰਗ ਦੀ ਟਿੱਪਣੀਕਾਰ ਕੇਟੀ ਹਾਪਕਿਨਸ ਨੇ ਸੋਸ਼ਲ ਮੀਡੀਆ 'ਤੇ ਸਥਾਨਕ ਪ੍ਰਸ਼ਾਸਨ ਵੱਲੋਂ ਲਾਗੂ ਇਕਾਂਤਵਾਸ ਨਿਯਮ ਤੋੜਨ ਦਾ ਇਰਾਦਾ ਜ਼ਾਹਰ ਕਰਦਿਆਂ ਇਕ ਟਿੱਪਣ ਕੀਤੀ, ਜਿਸ ਮਗਰੋਂ ਉਹਨਾਂ ਨੂੰ ਦੇਸ਼ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਹਾਪਕਿਨਸ ਇਕ ਰਿਆਲਿਟੀ ਟੀਵੀ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਆਸਟ੍ਰੇਲੀਆ ਆਈ ਸੀ ਅਤੇ ਸਿਡਨੀ ਦੇ ਇਕ ਹੋਟਲ ਵਿਚ ਇਕਾਂਤਵਾਸ ਵਿਚ ਸੀ।
ਪੜ੍ਹੋ ਇਹ ਅਹਿਮ ਖਬਰ - ਵਿਵਾਦਿਤ ਟਿੱਪਣੀ ਮਗਰੋਂ ਕੇਟੀ ਹਾਪਕਿਨਜ਼ ਨੂੰ ਆਸਟ੍ਰੇਲੀਆ ਤੋਂ ਭੇਜਿਆ ਜਾਵੇਗਾ ਵਾਪਸ
ਪਿਛਲੇ ਹਫ਼ਤੇ ਆਸਟ੍ਰੇਲੀਆ ਆਈ ਉਹਨਾਂ ਦੀ ਉਡਾਣ ਨੇ ਕਾਫੀ ਵਿਵਾਦ ਪੈਦਾ ਕਰ ਦਿੱਤਾ ਸੀ ਕਿਉਂਕਿ ਸਰਕਾਰ ਨੇ ਸਵਦੇਸ਼ ਵਾਪਸੀ ਲਈ ਵਿਦੇਸ਼ ਵਿਚ ਫਸੇ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੀ ਗਿਣਤੀ ਘਟਾ ਕੇ ਹਰੇਕ ਹਫ਼ਤੇ 3000 ਤੱਕ ਕਰ ਦਿੱਤੀ ਸੀ ਤਾਂ ਜੋ ਹੋਟਲ ਵਿਚ ਇਕਾਂਤਵਾਸ ਦੌਰਾਨ ਕੋਵਿਡ-19 ਦੇ ਫੈਲਣ ਦਾ ਖਤਰਾ ਘੱਟ ਹੋ ਸਕੇ। ਹਾਲੇ ਵੀ 34000 ਤੋਂ ਵੱਧ ਆਸਟ੍ਰੇਲੀਆਈ ਵਿਦੇਸ਼ ਵਿਚ ਫਸੇ ਹੋਏ ਹਨ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : 'ਡੈਲਟਾ' ਪ੍ਰਕੋਪ ਦੌਰਾਨ ਵਿਕਟੋਰੀਆ 'ਚ ਵਧੇਗੀ ਤਾਲਾਬੰਦੀ ਮਿਆਦ
ਗ੍ਰਹਿ ਮੰਤਰੀ ਕਰੇਨ ਐਂਡਰੀਊਜ਼ ਨੇ ਕਿਹਾ ਕਿ ਹਾਪਕਿਨਸ ਨੂੰ ਇਸ ਲਈ ਡਿਪੋਰਟ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੇ ਇੰਸਟਾਗ੍ਰਾਮ 'ਤੇ ਇਕਾਂਤਵਾਸ ਦੇ ਨਿਯਮਾਂ ਨੂੰ ਤੋੜਨ ਦਾ ਇਰਾਦਾ ਜਤਾਇਆ ਸੀ। ਉਹਨਾਂ ਨੇ ਹਾਪਕਿਨਸ ਦੀ ਟਿੱਪਣੀ ਨੂੰ ਸ਼ਰਮਨਾਕ ਦੱਸਿਆ ਹੈ। ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਹਾਪਕਿਨਸ ਸੋਮਵਾਰ ਸਵੇਰੇ ਸਿਡਨੀ ਹਵਾਈ ਅੱਡੇ ਤੋਂ ਇਕ ਵਪਾਰਕ ਉਡਾਣ ਤੋਂ ਰਵਾਨਾ ਹੋ ਗਈ।