ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਨੇ ਉੱਲੂਰੂ ਚੜ੍ਹਨ ''ਤੇ ਲਗਾਈ ਪਾਬੰਦੀ ਦੀ ਮਨਾਈ ਵਰ੍ਹੇਗੰਢ

10/26/2020 6:31:26 PM

ਕੈਨਬਰਾ (ਭਾਸ਼ਾ): ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਨੇ ਸੋਮਵਾਰ ਨੂੰ ਉੱਤਰੀ ਖੇਤਰ (ਐਨ.ਟੀ.) ਦੇ ਪਵਿੱਤਰ ਆਦਿਵਾਸੀ ਅਸਥਾਨ ਉੱਲੂਰੂ ਜਾਂ ਆਈਰਜ਼ ਰਾਕ (Ayers Rock) ਦੀ ਚੜ੍ਹਾਈ 'ਤੇ ਲਗਾਈ ਗਈ ਪਾਬੰਦੀ ਦੀ ਪਹਿਲੀ ਵਰ੍ਹੇਗੰਢ ਮਨਾਈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਉੱਲੂਰੂ ਨੂੰ ਇਕ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਵਜੋਂ ਸੂਚੀਬੱਧ ਕੀਤਾ ਗਿਆ ਹੈ ਅਤੇ ਇਸ ਮਹੀਨੇ ਦੇ ਸ਼ੁਰੂ ਵਿਚ ਅੰਤਰਰਾਸ਼ਟਰੀ ਯਾਤਰਾ ਗਾਈਡ ਲੋਨਲੀ ਪਲੈਨੇਟ ਦੁਆਰਾ ਦੇਖਣ ਲਈ ਵਿਸ਼ਵ ਦੀ ਤੀਜੀ ਸਭ ਤੋਂ ਵਧੀਆ ਜਗ੍ਹਾ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਸ ਨੂੰ ਇਸ ਦੇ ਦੇਸੀ ਰਖਵਾਲੇ, ਅਨੰਗੂ ਲੋਕਾਂ ਦੁਆਰਾ ਅਧਿਆਤਮਿਕ ਮਹੱਤਤਾ ਦਾ ਸਥਾਨ ਵੀ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਕਈ ਸਾਲਾਂ ਤੋਂ ਸੈਲਾਨੀਆਂ ਨੂੰ ਇਸ 'ਤੇ ਨਾ ਚੜ੍ਹਨ ਦੀ ਬੇਨਤੀ ਕੀਤੀ। ਉੱਲੂਰੂ 'ਤੇ ਚੜ੍ਹਨ 'ਤੇ ਅਧਿਕਾਰਤ ਤੌਰ 'ਤੇ 26 ਅਕਤੂਬਰ 2019 ਨੂੰ ਪਾਬੰਦੀ ਲਗਾਈ ਗਈ ਸੀ। ਇੱਕ ਸਥਾਨਕ ਸਵਦੇਸ਼ੀ ਬੀਬੀ ਥੇਰੇਸਾ ਵਿਲਸਨ ਨੇ ਸੋਮਵਾਰ ਨੂੰ ਆਸਟ੍ਰੇਲੀਆਈ ਪ੍ਰਸਾਰਣ ਨਿਗਮ (ਏਬੀਸੀ) ਨੂੰ ਦੱਸਿਆ,"ਇਸ ਖੇਤਰ ਦੇ ਲੋਕਾਂ ਲਈ, ਇਹ ਚੱਟਾਨ ਪਵਿੱਤਰ ਹੈ ਅਤੇ ਇਹ ਮਹੱਤਵਪੂਰਣ ਹੈ ਕਿ ਲੋਕ ਕਦੇ ਵੀ ਚੱਟਾਨ 'ਤੇ ਨਾ ਚੜਣ।" ਚੜ੍ਹਾਈ ਨੂੰ ਬੰਦ ਕਰਨ ਦੇ ਵਿਰੋਧੀਆਂ ਨੇ ਉਸ ਸਮੇਂ ਦਲੀਲ ਦਿੱਤੀ ਸੀ ਕਿ ਇਸ ਨਾਲ ਉੱਲੂਰੂ-ਕਾਟਾ ਟਜੁਟਾ ਨੈਸ਼ਨਲ ਪਾਰਕ ਦੇ ਸੈਲਾਨੀਆਂ ਦੀ ਗਿਣਤੀ ਵਿਚ ਕਮੀ ਹੋਵੇਗੀ ਭਾਵੇਂਕਿ, ਸੈਰ-ਸਪਾਟਾ ਸੰਚਾਲਕਾਂ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਸਵਦੇਸ਼ੀ ਸਭਿਆਚਾਰ ਅਤੇ ਇਤਿਹਾਸ ਵਿਚ ਰੁਚੀ ਰੱਖਣ ਵਾਲੇ ਸੈਲਾਨੀਆਂ ਦੀ ਇੱਕ ਨਵੀਂ ਲਹਿਰ ਸਾਹਮਣੇ ਆਈ ਹੈ।

ਪੜ੍ਹੋ ਇਹ ਅਹਿਮ ਖਬਰ- ਸੱਤ ਮਹੀਨਿਆਂ ਬਾਅਦ ਤਸਮਾਨੀਆ ਨੇ ਲੋਅ-ਰਿਸਕ ਸਟੇਟਾਂ ਲਈ ਖੋਲ੍ਹੇ ਬਾਰਡਰ

ਪਾਰਕ ਆਸਟ੍ਰੇਲੀਆ ਦੇ ਇੱਕ ਬੁਲਾਰੇ ਨੇ ਨਿਊਜ਼ ਕਾਰਪ ਆਸਟ੍ਰੇਲੀਆ ਨੂੰ ਕਿਹਾ,"ਚੜ੍ਹਾਈ ਦੇ ਬੰਦ ਹੋਣ ਤੋਂ ਬਾਅਦ ਦਾ ਸਰਵੇਖਣ ਕੀਤੇ ਗਏ ਸੈਲਾਨੀਆਂ ਨੇ ਦੱਸਿਆ ਕਿ ਆਦਿਵਾਸੀ ਸਭਿਆਚਾਰ ਬਾਰੇ ਸਿੱਖਣਾ ਇੱਕ ਤਬਦੀਲੀ ਵਾਲਾ ਅਤੇ ਯਾਦਗਾਰੀ ਤਜ਼ਰਬਾ ਸੀ, ਜਿਸ ਵਿਚ  84 ਫੀਸਦੀ ਦਰਸ਼ਕਾਂ ਨੇ ਰਿਪੋਰਟ ਕੀਤੀ ਕਿ ਉੱਲੂਰੂ-ਕਟਾ ਤਜੁਤਾ ਨੈਸ਼ਨਲ ਪਾਰਕ ਦਾ ਦੌਰਾ ਕਰਨ ਨਾਲ ਅਨੰਗੂ ਸਭਿਆਚਾਰ ਦੀ ਉਨ੍ਹਾਂ ਦੀ ਸਮਝ ਵਿਚ ਵਾਧਾ ਹੋਇਆ।" 

ਪੜ੍ਹੋ ਇਹ ਅਹਿਮ ਖਬਰ- ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਵਿਦੇਸ਼ੀ ਵਿਦਿਆਰਥੀਆਂ 'ਚ ਅਮਰੀਕਾ ਲਈ ਘਟਿਆ ਉਤਸ਼ਾਹ


Vandana

Content Editor

Related News