ਅਫਗਾਨਿਸਤਾਨ ’ਚ ਬਚੇ ਆਪਣੇ 80 ਫ਼ੌਜੀਆਂ ਨੂੰ ਵਾਪਸ ਸੱਦੇਗਾ ਆਸਟ੍ਰੇਲੀਆ
Thursday, Apr 15, 2021 - 04:52 PM (IST)
ਕੈਨਬਰਾ (ਭਾਸ਼ਾ) : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼, ਅਮਰੀਕਾ ਅਤੇ ਹੋਰ ਸਹਿਯੋਗੀਆਂ ਦੀ ਤਰ੍ਹਾਂ ਹੀ ਅਫਗਾਨਿਸਤਾਨ ਤੋਂ ਆਪਣੇ ਫ਼ੌਜੀਆਂ ਨੂੰ ਵਾਪਸ ਸੱਦਣ ਦਾ ਕੰਮ ਸਤੰਬਰ ਤੱਕ ਪੂਰਾ ਕਰ ਲਵੇਗਾ।
ਨਾਟੋ 3 ਮਿਸ਼ਨ ਵਿਚ ਆਸਟ੍ਰੇਲੀਆ ਦਾ ਯੋਗਦਾਨ ਇਕ ਵਿਚ ਸਮੇਂ ਵਿਚ 15,000 ਫ਼ੌਜੀਆਂ ਦੇ ਪਾਰ ਚਲਾ ਗਿਆ ਸੀ ਪਰ ਹੁਣ ਉਥੇ ਹੀ 80 ਫ਼ੌਜੀ ਬਚੇ ਹਨ। ਪ੍ਰਧਾਨ ਮੰਤਰੀ ਨੇ ਨਿਰਧਾਰਤ ਤਾਰੀਖ਼ ਦੱਸੇ ਬਿਨਾਂ ਕਿਹਾ, ‘ਅਮਰੀਕਾ ਅਤੇ ਹੋਰ ਸਹਿਯੋਗੀਆਂ ਅਤੇ ਸਾਂਝੇਦਾਰਾਂ ਦੀ ਤਰ੍ਹਾਂ, ਸਤੰਬਰ ਵਿਚ ਅਫਗਾਨਿਸਤਾਨ ਵਿਚ ਆਖ਼ਰੀ ਬਚੇ ਆਸਟ੍ਰੇਲੀਆਈ ਫ਼ੌਜੀਆਂ ਦੀ ਵਾਪਸੀ ਸ਼ੁਰੂ ਹੋ ਜਾਏਗੀ।’
ਉਨ੍ਹਾਂ ਕਿਹਾ, ‘ਇਹ ਫ਼ੈਸਲਾ ਆਸਟ੍ਰੇਲੀਆ ਫ਼ੌਜੀ ਇਤਿਹਾਸ ਵਿਚ ਮਹੱਤਵਪੂਰਨ ਉਪਲਬੱਧੀ ਨੂੰ ਦਰਸਾਉਂਦਾ ਹੈ।’ ਅਮਰੀਕੀ ਰਾਸ਼ਟਰੀ ਜੋ ਬਾਈਡੇਨ ਨੇ ਦੇਸ਼ ਵਿਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਦੀ 20ਵੀਂ ਬਰਸੀ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਆਪਣੇ ਆਖ਼ਰੀ 2500 ਫ਼ੌਜੀਆਂ ਨੂੰ ਵਾਪਸ ਸੱਦਣ ਦੀ ਯੋਜਨਾ ਬਣਾਈ ਹੈ। ਆਸਟ੍ਰੇਲੀਆ ਦੇ 39000 ਤੋਂ ਵੱਧ ਫ਼ੌਜੀਆਂ ਨੇ 2001 ਦੇ ਬਾਅਦ ਤੋਂ ਅਫਗਾਨਿਸਤਾਨ ਵਿਚ ਆਪਣੀ ਸੇਵਾ ਦਿੱਤੀ ਹੈ ਅਤੇ 41 ਫ਼ੌਜੀਆਂ ਦੀ ਉਥੇ ਮੌਤ ਹੋਈ ਹੈ।