ਆਸਟ੍ਰੇਲੀਆ ਨੇ ਪਣਡੁੱਬੀ ਨਿਰਮਾਣ ਪ੍ਰੋਗਰਾਮ ''ਤੇ ਜਤਾਈ ਚਿੰਤਾ

Wednesday, Feb 24, 2021 - 05:59 PM (IST)

ਆਸਟ੍ਰੇਲੀਆ ਨੇ ਪਣਡੁੱਬੀ ਨਿਰਮਾਣ ਪ੍ਰੋਗਰਾਮ ''ਤੇ ਜਤਾਈ ਚਿੰਤਾ

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਰੱਖਿਆ ਮੰਤਰੀ ਲਿੰਡਾ ਰੇਨੋਲਡਸ ਨੇ ਦੇਸ਼ ਲਈ ਪਣਡੁੱਬੀਆਂ ਦਾ ਨਵਾਂ ਬੇੜਾ ਬਣਾਉਣ ਲਈ ਚੁਣੀ ਫਰਾਂਸ ਦੀ ਕੰਪਨੀ ਨਾਲ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਨੇਵਲ ਸਮੂਹ, ਜਿਸ ਨੂੰ ਉਦੋਂ ਡੀ.ਸੀ.ਐੱਨ.ਐੱਸ. ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਨੂੰ 2016 ਵਿਚ ਤਕਰੀਬਨ 50 ਅਰਬ ਆਸਟ੍ਰੇਲੀਆਈ ਡਾਲਰ (39.5 ਬਿਲੀਅਨ ਡਾਲਰ) ਦੀ ਲਾਗਤ ਨਾਲ 12 ਨਵੀਆਂ ਹਮਲਾਵਰ ਸ਼੍ਰੇਣੀ ਦੀਆਂ ਪਣਡੁੱਬੀਆਂ ਦਾ ਬੇੜਾ ਬਣਾਉਣ ਦਾ ਇਕਰਾਰਨਾਮਾ ਦਿੱਤਾ ਗਿਆ ਸੀ, ਜੋ ਕਿ ਹੁਣ ਤੱਕ 90 ਬਿਲੀਅਨ ਆਸਟ੍ਰੇਲੀਆਈ ਡਾਲਰ (70.4 ਬਿਲੀਅਨ ਡਾਲਰ) ਤੱਕ ਪਹੁੰਚ ਗਿਆ ਹੈ। 

ਨੇਵਲ ਗਰੁੱਪ ਨੇ ਵਾਅਦਾ ਕੀਤਾ ਸੀ ਕਿ ਇਕਰਾਰਨਾਮੇ ਦਾ 60 ਫ਼ੀਸਦੀ ਹਿੱਸਾ ਆਸਟ੍ਰੇਲੀਆਈ ਸਪਲਾਇਰਾਂ 'ਤੇ ਖਰਚ ਕੀਤਾ ਜਾਵੇਗਾ। ਹਾਲਾਂਕਿ, ਆਸਟ੍ਰੇਲੀਆ ਦੇ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਬੁੱਧਵਾਰ ਦੀ ਰਿਪੋਰਟ ਦੇ ਮੁਤਾਬਕ, ਕੰਪਨੀ ਨੇ ਅਜੇ ਤੱਕ ਸਰਕਾਰ ਨਾਲ ਇੱਕ ਰਸਮੀ ਸੌਦੇ ਵਿਚ ਇਸ ਅੰਕੜੇ ਪ੍ਰਤੀ ਵਚਨਬੱਧਤਾ ਨਹੀਂ ਜਤਾਈ ਹੈ।ਰੇਨੋਲਡਸ ਦੀ ਨੇਵਲ ਗਰੁੱਪ ਦੇ ਗਲੋਬਲ ਚੀਫ ਕਾਰਜਕਾਰੀ ਅਧਿਕਾਰੀ ਪਿਅਰੇ ਐਰਿਕ ਪੋਮਲੇਟ ਨਾਲ ਮੁਲਾਕਾਤ ਕਰਨੀ ਤੈਅ ਕੀਤੀ ਗਈ ਸੀ, ਜਦੋਂ ਉਹਨਾਂ ਨੇ ਦੋ ਹਫਤਿਆਂ ਦੀ ਕੁਆਰੰਟੀਨ ਪ੍ਰਕਿਰਿਆ ਪੂਰੀ ਕੀਤੀ ਸੀ ਪਰ ਬੁੱਧਵਾਰ ਸਵੇਰੇ ਪਿਅਰੇ ਐਰਿਕ ਨੇ ਘੋਸ਼ਣਾ ਕੀਤੀ ਕਿ ਉਹ ਆਪਣੇ ਕਾਰਡੀਓਲੋਜਿਸਟ ਦੀ ਸਲਾਹ 'ਤੇ ਡਾਕਟਰੀ ਛੁੱਟੀ ਲੈ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਸਰਹੱਦ ਪਾਰੋਂ ਦਾਖਲ ਹੋਣ ਵਾਲੇ ਗੈਰਕਾਨੂੰਨੀ ਬੱਚਿਆਂ ਦੀ ਗਿਣਤੀ 'ਚ ਭਾਰੀ ਵਾਧਾ

ਛੁੱਟੀ ਲੈਣ ਤੋਂ ਪਹਿਲਾਂ ਪਿਅਰੇ ਐਰਿਕ ਨੇ ਸੰਸਦ ਨੂੰ ਦੱਸਿਆ ਕਿ ਉਹ ਫ੍ਰੈਂਚ ਕੰਪਨੀ ਨਾਲ ਗੱਲਬਾਤ ਦੀ ਹੌਲੀ ਹੌਲੀ ਹੋਈ ਪ੍ਰਗਤੀ ਤੋਂ ਨਿਰਾਸ਼ ਹੈ।ਰੇਨੋਲਡਸ ਨੇ ਮੰਗਲਵਾਰ ਨੂੰ ਕਿਹਾ,“ਮੈਂ ਬਹੁਤ ਨਿਰਾਸ਼ ਹਾਂ ਕਿ ਨੇਵਲ ਸਮੂਹ ਹਾਲੇ ਵੀ ਡਿਫੈਂਸ ਨਾਲ ਇਸ ਸਮਝੌਤੇ ਨੂੰ ਅੰਤਮ ਰੂਪ ਨਹੀਂ ਦੇ ਸਕਿਆ ਪਰ ਇਹ ਆਸਟ੍ਰੇਲੀਆਈ ਨੌਕਰੀਆਂ ਅਤੇ ਆਸਟ੍ਰੇਲੀਆਈ ਉਦਯੋਗਾਂ ਦੀ ਕੀਮਤ ‘ਤੇ ਨਹੀਂ ਕੀਤਾ ਜਾਵੇਗਾ।” ਤਣਾਅਪੂਰਨ ਗੱਲਬਾਤ ਦੇ ਬਾਵਜੂਦ, ਰੱਖਿਆ ਵਿਭਾਗ ਅਤੇ ਨੇਵਲ ਸਮੂਹ ਦੋਵਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪ੍ਰਾਜੈਕਟ ਟਰੈਕ 'ਤੇ ਹਨ।


author

Vandana

Content Editor

Related News