ਆਸਟ੍ਰੇਲੀਆ : ਅਮਿੱਟ ਪੈੜਾਂ ਛੱਡ ਗਿਆ ਕਰਨੇਬਰਨ ਦਾ ਖੇਡ ਸਮਾਰੋਹ

Friday, Mar 12, 2021 - 12:11 PM (IST)

ਆਸਟ੍ਰੇਲੀਆ : ਅਮਿੱਟ ਪੈੜਾਂ ਛੱਡ ਗਿਆ ਕਰਨੇਬਰਨ ਦਾ ਖੇਡ ਸਮਾਰੋਹ

ਮੈਲਬੌਰਨ (ਮਨਦੀਪ ਸਿੰਘ ਸੈਣੀ): ਬੀਤੇ ਦਿਨੀਂ ਮੈਲਬੌਰਨ ਦੇ ਦੱਖਣ ਪੂਰਬੀ ਪਾਸੇ ਵੱਲ ਸਥਿਤ ਇਲਾਕੇ ਕਰਨੇਬਰਨ ਦੇ ਕੇਸੀ ਫੀਲਡਸ ਰੀਜਨਲ ਐਥਲੈਟਿਕ ਸੈਂਟਰ ਦੇ ਸਟੇਡੀਅਮ ਵਿਚ ਖੇਡ ਸਮਾਰੋਹ (ਐਂਡ ਆਫ ਸੀਜ਼ਨ ਡਾਇਮੰਡ ਐਥਲੈਟਿਕ ਮੀਟ) ਕਰਵਾਇਆ ਗਿਆ। ਇਸ ਖੇਡ ਸਮਾਰੋਹ ਵਿੱਚ ਪੰਜ ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਉੁਮਰ ਦੇ ਐਥਲੀਟਾਂ ਨੇ ਹਿੱਸਾ ਲਿਆ। ਮੁੱਖ ਖੇਡਾਂ ਵਿਚ ਸ਼ਾਟ ਪੁੱਟ, ਲੌਂਗ ਜੰਪ, 70 ਮੀਟਰ ਤੋਂ 400 ਮੀਟਰ ਤੱਕ ਦੀਆਂ ਦੌੜਾਂ ਸ਼ਾਮਿਲ ਸਨ। ਸਰਕਾਰ ਵੱਲੋਂ ਜਾਰੀ ਕੋਰੋਨਾ ਹਦਾਇਤਾਂ ਦਾ ਪਾਲਣ ਕਰਦੇ ਹੋਏ  ਦਰਸ਼ਕਾਂ ਦੀ ਗਿਣਤੀ ਸੀਮਤ ਸੀ ਤੇ ਖੇਡਾਂ ਵਿਚ ਸਿਰਫ ਐਥਲੀਟਾਂ ਤੇ ਉੁਹਨਾਂ ਦੇ ਮਾਤਾ ਪਿਤਾ ਨੂੰ ਹੀ ਸਟੇਡੀਅਮ ਵਿਚ ਜਾਣ ਦੀ ਇਜਾਜ਼ਤ ਸੀ।

ਅੰਡਰ ਪੰਜ ਸ਼੍ਰੇਣੀ ਵਿੱਚ ਪਹਿਲੇ ਨੰਬਰ 'ਤੇ ਅਵੀਰ ਸਿੰਘ ਬਰਾੜ, ਦੂਜੇ ਨੰਬਰ 'ਤੇ ਦਿਲਿਸ਼ਾ ਕੰਡਾ ਅਤੇ ਗੁਰਅੰਸ਼ ਸਿੰਘ ਤੀਜੇ ਨੰਬਰ 'ਤੇ ਰਹੇ। ਅੰਡਰ ਛੇ (ਲੜਕੇ) ਵਿਚ ਪਹਿਲੇ ਫਤਿਹਦੀਪ ਸਿੰਘ ਨੇ ਬਾਜ਼ੀ ਮਾਰੀ ਜਦਕਿ ਦੂਜੇ ਨੰਬਰ 'ਤੇ ਸਾਰਾਂਸ਼ ਅਤੇ ਤੀਜੇ ਨੰਬਰ ਉੁੱਤੇ ਗੁਰਸਾਂਝ ਸਿੰਘ ਰਿਹਾ। ਅੰਡਰ ਛੇ (ਲੜਕੀਆਂ) ਵਿਚ ਪਹਿਲੇ ਦਿਲਨੂਰ ਕੌਰ ਪਹਿਲਾ ਅਤੇ ਅਰਦਾਸ ਕੌਰ ਨੇ ਦੂਸਰਾ ਸਥਾਨ ਹਾਸਲਕੀਤਾ। ਅੰਡਰ  ਸੱਤ (ਲੜਕੇ) ਵਿਚ ਪਹਿਲੇ ਨੰਬਰ 'ਤੇ ਐਰੋਨਦੀਪ ਸਿੰਘ ਫ਼ਤਿਹ, ਦੂਜੇ ਸਥਾਨ 'ਤੇ ਪਰਮਵੀਰ ਸਿੰਘ ਅਤੇ ਤੀਜੇ ਨੰਬਰ ਉੁੱਤੇ ਆਰਵ ਸਿੰਘ ਬਰਾੜ ਰਿਹਾ।

ਪੜ੍ਹੋ ਇਹ ਅਹਿਮ ਖਬਰ - ਮੌਤਾਂ ਦੇ ਮਾਮਲੇ 'ਚ ਵਿਸ਼ਵ ਯੁੱਧ ਨਾਲੋਂ ਭਿਆਨਕ ਕੋਰੋਨਾ ਵਾਇਰਸ : ਬਾਈਡੇਨ

ਅੰਡਰ ਸੱਤ (ਲੜਕੀਆਂ) ਵਿਚ ਪਹਿਲੇ ਨੰਬਰ 'ਤੇ ਗੁੰਨਤਾਸ ਕੌਰ, ਦੂਜੇ ਨੰਬਰ 'ਤੇ ਕੀਰਤ ਕੌਰ ਰਹੀ। ਅੰਡਰ ਅੱਠ (ਲੜਕੀਆਂ) ਵਿਚ ਪਹਿਲੇ ਨੰਬਰ ਐਰਲਿਨ, ਦੂਜੇ ਨੰਬਰ 'ਤੇ ਪਲਕਦੀਪ ਕੌਰ ਅਤੇ ਤੀਜੇ ਨੰਬਰ ਉੁੱਤੇ ਅਵਰੀਤ ਤੱਤਲਾ ਰਹੀ। ਅੰਡਰ ਅੱਠ (ਲੜਕੇ) ਵਿਚ ਪਹਿਲੇ ਨੰਬਰ ਤਨਸਾਹਿਬ ਸਿੰਘ, ਦੂਜੇ ਨੰਬਰ 'ਤੇ ਨੀਲ ਦਾਦਰਾ ਅਤੇ ਤੀਜੇ ਨੰਬਰ ਉੁੱਤੇ ਕਰਨਵੀਰ ਸਿੰਘ ਰਿਹਾ। ਅੰਡਰ ਨੌ (ਲੜਕੀਆਂ)  ਵਿਚ ਪਹਿਲੇ ਨੰਬਰ ਗੁਰਅਰਮਨਦੀਪ ਕੌਰ ਔਲਖ, ਦੂਜੇ ਨੰਬਰ 'ਤੇ ਐਸ਼ਵੀਰ ਕੌਰ 'ਤੇ ਤੀਜੇ ਨੰਬਰ ਉੁੱਤੇ ਰੂਹਵੀਨ ਕੌਰ ਸਾਗੂ ਰਹੀ। ਅੰਡਰ ਦੱਸ (ਲੜਕੇ) ਵਿਚ ਪਹਿਲੇ ਨੰਬਰ ਤੇ ਹਰਸਮਰ ਸਿੰਘ, ਦੂਜੇ ਨੰਬਰ 'ਤੇ ਸਿਧਾਰਥ, ਤੀਜੇ ਨੰਬਰ ਉੁੱਤੇ ਗੁਰਸਹਿਜ ਸਿੰਘ ਰਿਹਾ। ਅੰਡਰ ਦੱਸ (ਲੜਕੀਆਂ) ਵਿਚ ਪਹਿਲੇ ਨੰਬਰ 'ਤੇ ਗੁਰਲੀਨ ਕੌਰ 'ਤੇ ਦੂਜੇ ਨੰਬਰ ਉੁੱਤੇ ਐਸ਼ਨੂਰ ਕੌਰ ਰਹੀ। ਅੰਡਰ ਗਿਆਰਾਂ (ਲੜਕੀਆਂ) ਵਿਚ ਪਹਿਲੇ ਨੰਬਰ ਸਮਰੀਨ, ਦੂਜੇ ਨੰਬਰ 'ਤੇ ਐਸ਼ਰੀਨ ਤੀਜੇ ਨੰਬਰ ਉੁੱਤੇ ਏਕਮ ਰਹੀ। ਬਾਰਾਂ ਤੋਂ ਲੈ ਕੇ ਚੌਦਾਂ ਸਾਲ ਦੇ ਬੱਚਿਆਂ ਨੇ ਵੀ ਆਪਣੀ ਖੇਡਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ।

ਇਸ ਸਮਾਗਮ ਵਿਚ ਭਾਗ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਮੈਡਲ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਡਾਇਮੰਡ ਸਪੋਰਟਸ ਕਲੱਬ ਦੇ ਕੋਚ ਤੇ ਪ੍ਰਧਾਨ ਕੁਲਦੀਪ ਸਿੰਘ ਔਲਖ ਇਸ ਸਮੇ ਆਸਟ੍ਰੇਲੀਆ ਦੇ ਨਾਮੀ ਦੌੜਾਕਾਂ ਵਿਚੋਂ ਇਕ ਹਨ ਤੇ ਸਭ ਬੱਚਿਆਂ ਨੂੰ ਮੁਫ਼ਤ ਵਿਚ ਇਹ ਸੇਵਾਵਾਂ ਪਿਛਲੇ ਚਾਰ ਸਾਲਾਂ ਤੋ ਮੁਹੱਈਆ ਕਰਵਾ ਰਹੇ ਹਨ ।ਉੁਹਨਾਂ ਦੱਸਿਆ ਕਿ ਇਹ ਉੁਹਨਾਂ ਦਾ ਸ਼ੌਂਕ ਸੀ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਤੇ ਉੁਹ ਅੱਗੇ ਵੀ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣਗੇ। ਇਸ ਤੋਂ ਬਾਅਦ ਸਭ ਐਥਲੀਟਾਂ ਨੂੰ ਗਰਮ ਦੁੱਧ ਤੇ ਜਲੇਬੀਆਂ ਵੀ ਛਕਾਈਆਂ ਗਈਆਂ। ਇਸ ਸਮਾਗਮ ਨੂੰ ਸਫਲ ਬਣਾਉੁਣ ਵਿਚ ਜੀਤ ਸਿੰਘ, ਪਤਵੰਤ ਕੌਰ, ਨਰਿੰਦਰ ਸਿੰਘ, ਗੁਲਸ਼ਨ ਗੁਰਾਇਆ, ਬਲਤੇਜ ਬਰਾੜ, ਸੁੱਖਵਿੰਦਰ ਬਾਸੀ, ਮਨੀ ਸਲੇਮਪੁਰਾ, ਗਿੰਨੀ ਸਾਗੂ, ਗੁਰਵਿੰਦਰ ਲੋਹਾਮ ( ਰੈੱਡਡੌਟ ਮੀਡੀਆ ) ਦਾ ਪ੍ਰਮੁੱਖ ਸਹਿਯੋਗ ਰਿਹਾ।


author

Vandana

Content Editor

Related News