ਆਸਟ੍ਰੇਲੀਆ, ਜਾਪਾਨ ਤੇ ਅਮਰੀਕਾ ਨੇ ਚੀਨ ਦੇ ਵਿਵਹਾਰ ''ਤੇ ਜ਼ਾਹਰ ਕੀਤੀ ਚਿੰਤਾ

07/08/2020 6:16:19 PM

ਕੈਨਬਰਾ (ਬਿਊਰੋ) ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਨੇ ਹੁਣ ਚੀਨ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਤਿੰਨੇ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੇ ਬਾਅਦ ਜਿਹੜਾ ਬਿਆਨ ਜਾਰੀ ਕੀਤਾ ਗਿਆ ਹੈ ਉਸ ਵਿਚ ਚੀਨ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ, ਸਾਊਥ ਚਾਈਨਾ ਸੀ ਦੀ ਯਥਾਸਥਿਤੀ ਵਿਚ ਤਬਦੀਲੀ ਕਰਨ ਦੀ ਕੋਸ਼ਿਸ਼ ਕਰਰਿਹਾ ਹੈ। ਇਹਨਾਂ ਕੋਸ਼ਿਸ਼ਾਂ ਵਿਚ ਚੀਨ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਇਲਾਵਾ ਹਾਂਗਕਾਂਗ ਵਿਚ ਲਿਆਂਦੇ ਗਏ ਨਵੇਂ ਸੁਰੱਖਿਆ ਕਾਨੂੰਨ ਦੇ ਮੁੱਦੇ 'ਤੇ ਵੀ ਚੀਨ 'ਤੇ ਹਮਲਾ ਬੋਲਿਆ ਗਿਆ ਹੈ। ਇਹਨਾ ਤਿੰਨੇ ਮੰਤਰੀਆਂ ਦੀ ਮੀਟਿੰਗ ਵਿਚ ਚੀਨ ਦੇ ਰਵੱਈਏ 'ਤੇ ਚਿੰਤਾ ਜ਼ਾਹਰ ਕੀਤੀ ਗਈ ਹੈ।

ਚੀਨ ਦੀ ਘੇਰਾਬੰਦੀ ਸ਼ੁਰੂ
ਪਿਛਲੇ ਦਿਨੀਂ ਦੱਖਣੀ ਚੀਨ ਸਾਗਰ (South China Sea) ਮੁੱਦੇ 'ਤੇ ਅਮਰੀਕਾ ਨੇ ਹੁਣ ਚੀਨ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਨੇਵੀ ਵੱਲੋਂ ਇੱਥੇ ਆਪਣੇ ਦੋ ਏਅਰਕ੍ਰਾਫਟ ਕੈਰੀਅਰ ਯੂ.ਐੱਸ.ਐੱਸ. ਨਿਮਿਤਜ ਅਤੇ ਯੂ.ਐੱਸ.ਐੱਸ. ਰੋਨਾਲਡ ਰੀਗਨ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਜੰਗੀ ਜਹਾਜ਼ ਭੇਜੇ ਗਏ ਹਨ। ਚੀਨ ਦੇ ਨਾਲ ਵੱਧਦੇ ਤਣਾਅ ਦੇ ਵਿਚ ਇਸ ਨੂੰ ਇਕ ਵੱਡਾ ਘਟਨਾਕ੍ਰਮ ਕਰਾਰ ਦਿੱਤਾ ਜਾ ਰਿਹਾ ਹੈ। 

 

ਲੈਫਟੀਨੈਂਟ ਕਮਾਂਡਰ ਸੀਨ ਬ੍ਰੋਫੀ ਵੱਲੋਂ ਇਸ ਖਬਰ ਦੀ ਪੁਸ਼ਟੀ ਵੀ ਕੀਤੀ ਗਈ। ਇੱਥੇ ਅਮਰੀਕੀ ਨੇਵੀ ਵੱਲੋਂ ਡ੍ਰਿਲ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹ ਡ੍ਰਿਲ ਉਸ ਜਗ੍ਹਾ ਤੋਂ ਕੁਝ ਦੀ ਦੂਰੀ 'ਤੇ ਹੋ ਰਹੀ ਹੈ  ਜਿੱਥੇ ਅਮਰੀਕੀ ਨੇਵੀ ਮੌਜੂਦ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਦੇ ਨਾਲ ਭਾਰਤ ਵੀ ਉਸ ਕਵਾਡ ਗਰੁੱਪ ਦਾ ਮੈਬਰ ਹੈ ਜਿਸ ਦਾ ਨਿਰਮਾਣ ਚੀਨ ਦੀਆਂ ਹਮਲਾਵਰ ਨੀਤੀਆਂ ਦਾ ਜਵਾਬ ਦੇਣ ਦੇ ਉਦੇਸ਼ ਨਾਲ ਹੋਇਆ ਸੀ।

ਆਸਟ੍ਰੇਲੀਆ ਅਤੇ ਜਾਪਾਨ ਦਾ ਸਖਤ ਰਵੱਈਆ
ਹਾਂਗਕਾਂਗ ਵਿਚ ਆਏ ਨਵੇਂ ਸੁਰੱਖਿਆ ਕਾਨੂੰਨ ਕਾਰਨ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਦੌਰਾ ਰੱਦ ਕਰ ਸਕਦੇ ਹਨ।ਆਬੇ ਨੂੰ ਇਹ ਕਦਮ ਆਪਣੀ ਪਾਰਟੀ ਲਿਬਰਲ ਡੈਮੋਕ੍ਰੈਟਿਕ ਦੇ ਅੰਦਰ ਜਾਰੀ ਵਿਰੋਧ ਕਾਰਨ ਚੁੱਕਣਾ ਪੈ ਸਕਦਾ ਹੈ। ਸਾਲ 2008 ਦੇ ਬਾਅਦ ਤੋਂ ਕੋਈ ਚੀਨੀ ਰਾਸ਼ਟਰਪਤੀ, ਜਾਪਾਨ ਦੇ ਦੌਰੇ 'ਤੇ ਜਾਣ ਵਾਲਾ ਸੀ। 

ਆਸਟ੍ਰੇਲੀਆ ਨੇ ਵੀ ਹੁਣ ਚੀਨ ਵਿਰੁੱਧ ਹਮਲਾਵਰ ਰਵੱਈਆ ਅਪਨਾ ਲਿਆ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਹੁਣ ਆਪਣੀ ਨੇਵੀ ਜ਼ਰੀਏ ਹਿੰਦ-ਪ੍ਰਸਾਂਤ ਮਹਾਸਾਗਰ ਖੇਤਰ ਨੂੰ ਘੇਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਮੌਰੀਸਨ ਨੇ ਦੇਸ਼ ਦੀਆਂ ਸੈਨਾਵਾਂ ਨੂੰ 270 ਬਿਲੀਆਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਰੱਖਿਆ ਬਜਟ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਆਸਟ੍ਰੇਲੀਆ ਨੂੰ ਹੋਰ ਖਤਰਨਾਕ ਦੁਨੀਆ ਦੇ ਲਈ ਤਿਆਰ ਰਹਿਣਾ ਹੋਵੇਗਾ। ਮੌਰੀਸਨ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਆਪਣੇ ਸੁਪਰ ਹਾਰਨੇਟ ਫਾਈਟਰ ਜੈੱਟਸ ਦੀ ਸਕੁਐਡਰਨ ਨੂੰ ਮਜ਼ਬੂਤੀ ਦੇਣ ਲਈ ਐਂਟੀ ਸ਼ਿਪ ਮਿਜ਼ਾਈਲਾਂ ਦੀ ਖਰੀਦ ਅਤੇ ਦੇਸ ਦੀ ਰੱਖਿਆ ਰਣਨੀਤੀ ਵਿਚ ਤਬਦੀਲੀ ਕਰਨ ਦੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ।


Vandana

Content Editor

Related News