ਰਾਸ਼ਟਰੀ ਆਫਤ ਸਮੇਂ ਛੁੱਟੀਆਂ ''ਤੇ ਜਾਣ ਲਈ ਆਸਟ੍ਰੇਲੀਆਈ ਪੀ.ਐੱਮ. ਨੇ ਮੰਗੀ ਮੁਆਫੀ

12/22/2019 11:40:26 AM

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਈ ਰਾਜਾਂ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਆਪਣੇ ਪਰਿਵਾਰ ਨਾਲ ਛੁੱਟੀਆਂ 'ਤੇ ਹਵਾਈ ਘੁੰਮਣ ਜਾਣ 'ਤੇ ਐਤਵਾਰ ਨੂੰ ਮੁਆਫੀ ਮੰਗੀ। ਇਸ ਭਿਆਨਕ ਅੱਗ ਦੀਆਂ ਘਟਨਾਵਾਂ ਵਿਚ ਦੋ ਦਮਕਲ ਕਰਮੀਆਂ ਦੀ ਮੌਤ ਹੋ ਗਈ ਅਤੇ ਕਈ ਘਰ ਤਬਾਹ ਹੋ ਗਏ। ਰਾਸ਼ਟਰੀ ਆਫਤ ਦੇ ਸਮੇਂ ਪ੍ਰਧਾਨ ਮੰਤਰੀ ਦੇ ਦੇਸ਼ ਵਿਚ ਨਾ ਹੋਣ 'ਤੇ ਮਚੇ ਬਵਾਲ ਦੇ ਵਿਚ ਮੌਰੀਸਨ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਤੈਅ ਸਮੇਂ ਤੋਂ ਪਹਿਲਾਂ ਛੁੱਟੀਆਂ ਤੋਂ ਪਰਤ ਆਏ।ਉਹ ਸ਼ਨੀਵਾਰ ਰਾਤ ਇੱਥੇ ਪਹੁੰਚੇ ਅਤੇ ਐਤਵਾਰ ਸਵੇਰੇ ਸਿਡਨੀ ਵਿਚ 'ਪੇਂਡੂ ਫਾਇਰ ਸਰਵਿਸ' ਹੈੱਡਕੁਆਰਟਰ ਪਹੁੰਚੇ। 

ਉਹਨਾਂ ਨੇ ਉੱਥੇ ਪੱਤਰਕਾਰਾਂ ਨੂੰ ਕਿਹਾ,''ਮੈਨੂੰ ਵਿਸ਼ਵਾਸ ਹੈ ਕਿ ਆਸਟ੍ਰੇਲੀਆਈ ਲੋਕ ਸਮਝਦਾਰ ਹਨ ਅਤੇ ਉਹ ਇਹ ਸਮਝਣਗੇ ਕਿ ਅਸੀਂ ਆਪਣੇ ਬੱਚਿਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਹਾਂ।'' ਉਹਨਾਂ ਨੇ ਇਹ ਵੀ ਕਿਹਾ,''ਪਰ ਇਕ ਪ੍ਰਧਾਨ ਮੰਤਰੀ ਹੋਣ ਦੇ ਤੌਰ 'ਤੇ ਮੇਰੀਆਂ ਹੋਰ ਜ਼ਿੰਮੇਵਾਰੀਆਂ ਵੀ ਹਨ ਅਤੇ ਮੈਂ ਉਹਨਾਂ ਨੂੰ ਸਵੀਕਾਰ ਕਰਦਾ ਹਾਂ। ਮੈਂ ਆਲੋਚਨਾ ਵੀ ਸਵੀਕਾਰ ਕਰਦਾ ਹਾਂ।'' 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਸਗੋਂ ਇਕ-ਦੂਜੇ ਦੇ ਨਾਲ ਚੰਗਾ ਵਿਵਹਾਰ ਕਰਨ ਦਾ ਸਮਾਂ ਹੈ। ਉਹਨਾਂ ਨੇ ਕਿਹਾ,''ਮੈਂ ਇਕ ਸਿਖਲਾਈ ਪ੍ਰਾਪਤ ਦਮਕਲ ਕਰਮੀ ਨਹੀਂ ਹਾਂ ਪਰ ਮੈਨੂੰ ਇਸ ਗੱਲ ਨਾਲ ਸ਼ਾਂਤੀ ਮਿਲਦੀ ਹੈ ਕਿ ਆਸਟ੍ਰੇਲੀਆ ਦੇ ਲੋਕ ਮੇਰਾ ਇੱਥੇ ਆਉਣਾ ਪਸੰਦ ਕਰਨਗੇ। ਮੈਂ ਉਹਨਾਂ ਦੇ ਨਾਲ ਇੱਥੇ ਹਾਂ ਕਿਉਂਕਿ ਉਹ ਇਸ ਭਿਆਨਕ ਸਮੇਂ ਦਾ ਸਾਹਮਣਾ ਕਰ ਰਹੇ ਹਨ।''


Vandana

Content Editor

Related News