ਕੋਰੋਨਾ ਆਫਤ : ਆਸਟ੍ਰੇਲੀਆ ''ਚ ਅੱਜ ਰਿਕਾਰਡ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਦਰਜ

07/27/2020 6:29:25 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਨੇ ਸੋਮਵਾਰ ਨੂੰ ਕੋਵਿਡ-19 ਦੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਵਿਚ ਸਭ ਤੋਂ ਵੱਡਾ ਰੋਜ਼ਾਨਾ ਵਾਧਾ ਦਰਜ ਕੀਤਾ। ਇਹ ਵਾਧਾ ਵਾਇਰਸ ਦੇ ਮੁੜ ਉੱਭਰਨ ਦੇ ਦੌਰਾਨ ਦਰਜ ਕੀਤਾ ਗਿਆ।ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਨਵੇਂ 549 ਮਾਮਲਿਆਂ ਦੇ ਨਾਲ ਕੁਲ ਅੰਕੜੇ 14,403 ਅਤੇ 17 ਮੌਤਾਂ ਦੇ ਨਾਲ ਮ੍ਰਿਤਕਾਂ ਦੀ ਗਿਣਤੀ 161 ਤੱਕ ਪਹੁੰਚ ਗਈ।

ਜ਼ਿਆਦਾਤਰ ਮੌਤਾਂ ਅਤੇ ਲਗਭਗ ਸਾਰੇ ਪੁਸ਼ਟੀ ਕੀਤੇ ਗਏ ਮਾਮਲੇ ਵਿਕਟੋਰੀਆ ਰਾਜ ਵਿਚ ਪਾਏ ਗਏ, ਜਿੱਥੇ ਪਿਛਲੇ ਮਹੀਨੇ ਵਿਚ ਸਮਾਜਿਕ ਦੂਰੀਆਂ ਤੇ ਪਾਬੰਦੀਆਂ ਦੇ ਮੁੜ ਲਾਗੂ ਹੋਣ ਦੇ ਬਾਵਜੂਦ ਇੱਕ ਪੁਨਰ-ਉਭਾਰ ਦੇਖਿਆ ਗਿਆ।ਬਜ਼ੁਰਗਾਂ ਲਈ ਵਿਕਟੋਰੀਆ ਦੇ ਕੇਅਰ ਹੋਮ ਅਧਿਕਾਰੀਆਂ ਲਈ ਇਕ ਖਾਸ ਚਿੰਤਾ ਬਣ ਗਏ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਜਿਹੜੇ 70 ਅਤੇ 80 ਦੇ ਦਹਾਕੇ ਵਿਚ ਹਨ, ਵਾਇਰਸ ਨਾਲ ਮਾਰੇ ਗਏ ਹਨ। ਸੋਮਵਾਰ ਤੱਕ, ਵਿਕਟੋਰੀਆ ਵਿਚ 600 ਤੋਂ ਵੱਧ ਐਕਟਿਵ ਮਾਮਲੇ ਸਨ।

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿੰਨਾ ਚਿਰ ਵਿਸ਼ਾਲ ਭਾਈਚਾਰੇ ਦੇ ਨਾਲ ਮਾਮਲਿਆਂ ਦੀ ਗਿਣਤੀ ਵੱਧ ਰਹੇਗੀ, ਉਦੋਂ ਤੱਕ ਜਨਤਾ ਦੇ ਸਭ ਤੋਂ ਕਮਜ਼ੋਰ ਮੈਂਬਰਾਂ ਨੂੰ ਜੋਖਮ ਹੋਵੇਗਾ। ਮੌਰੀਸਨ ਨੇ ਕਿਹਾ,“ਜੇਕਰ ਤੁਸੀਂ ਸਾਡੀ ਕਮਿਊਨਿਟੀ ਦੇ ਸਭ ਤੋਂ ਕਮਜ਼ੋਰ ਲੋਕਾਂ ਦੀ ਰੱਖਿਆ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।'' ਪਿਛਲੇ ਹਫਤੇ ਵਿਕਟੋਰੀਆ ਨੇ ਰਾਜ ਦੀ ਰਾਜਧਾਨੀ ਮੈਲਬੌਰਨ ਵਿਚ ਮਾਸਕ ਪਾਉਣੇ ਲਾਜਮੀ ਕਰ ਦਿੱਤੇ ਸਨ ਅਤੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਸੀ ਕਿ ਜ਼ਿਆਦਾਤਰ ਲੋਕ ਨਵੇਂ ਨਿਯਮਾਂ ਦੀ ਪਾਲਣਾ ਕਰ ਰਹੇ ਸਨ।

ਪੜ੍ਹੋ ਇਹ ਅਹਿਮ ਖਬਰ- ਚੀਨ ਨੂੰ ਵੱਡਾ ਝਟਕਾ, ਰੂਸ ਨੇ ਐੱਸ-400 ਮਿਜ਼ਾਈਲਾਂ ਦੀ ਡਿਲੀਵਰੀ 'ਤੇ ਲਾਈ ਰੋਕ

ਭਾਵੇਂਕਿ ਉਹਨਾਂ ਨੇ ਅੱਗੇ ਕਿਹਾ ਕਿ ਵਾਇਰਸ ਵੱਡੇ ਪੱਧਰ 'ਤੇ ਕੰਮ ਵਾਲੀਆਂ ਥਾਵਾਂ' ਤੇ ਫੈਲ ਰਿਹਾ ਸੀ, ਜਿਸ ਨਾਲ ਕਿ ਲੱਛਣ ਪ੍ਰਦਰਸ਼ਿਤ ਕਰਨ ਵਾਲੇ ਲੋਕਾਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਉਹ ਕੰਮ 'ਤੇ ਨਾ ਜਾਣ ਅਤੇ ਜਾਂਚ ਕਰਵਾਉਣ।ਐਂਡਰਿਊਜ਼ ਨੇ ਕਿਹਾ,“ਇਹ ਉਹੀ ਲੋਕ ਹਨ ਜੋ ਇਨ੍ਹਾਂ ਸੰਖਿਆਵਾਂ ਨੂੰ ਅੱਗੇ ਵਧਾ ਰਹੇ ਹਨ ਅਤੇ ਤਾਲਾਬੰਦੀ ਉਦੋਂ ਤੱਕ ਖਤਮ ਨਹੀਂ ਹੋਏਗੀ ਜਦੋਂ ਤੱਕ ਲੋਕ ਕੰਮ ਕਰਨ ਦੀ ਬਜਾਏ ਟੈਸਟ ਨਹੀਂ ਕਰਵਾ ਲੈਂਦੇ ਹਨ।” ਇਸ ਦੌਰਾਨ, ਗੁਆਂਢੀ ਰਾਜ ਨਿਊ ਸਾਊਥ ਵੇਲਜ਼ ਵਿਚ ਕੋਵਿਡ-19 ਦੇ 17 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਖਦਸ਼ਾ ਬਣ ਗਿਆ ਹੈ ਕਿ ਸਿਡਨੀ ਵਿਕਟੋਰੀਆ ਵਿਚ ਵਾਪਰਨ ਵਾਲੀ ਸਥਿਤੀ ਇੱਥੇ ਬਣ ਸਕਦੀ ਹੈ। ਸਿਡਨੀ ਦੇ ਹੁਣ ਤੱਕ ਦੇ ਮਾਮਲਿਆਂ ਵਿਚ ਮੁੱਠੀ ਭਰ ਰੈਸਟੋਰੈਂਟ ਅਤੇ ਬਾਰ ਸ਼ਾਮਲ ਹੋਏ ਹਨ ਜੋ ਪ੍ਰਾਹੁਣਚਾਰੀ ਵਾਲੇ ਸਥਾਨਾਂ ਉੱਤੇ ਸਖਤ ਪਾਬੰਦੀਆਂ ਦਾ ਕਾਰਨ ਬਣਦੇ ਹਨ।


Vandana

Content Editor

Related News