ਆਸਟ੍ਰੇਲੀਆਈ ਹਿੱਸੇਦਾਰੀ ਦਾ ਅਮਰੀਕਾ ਨੇ ਕੀਤਾ ਸਵਾਗਤ

08/22/2019 9:50:13 AM

ਸਿਡਨੀ (ਭਾਸ਼ਾ)— ਅਮਰੀਕਾ ਨੇ ਆਪਣੀ ਅਗਵਾਈ ਵਾਲੇ ਗਠਜੋੜ ਬਲ ਵਿਚ ਆਸਟ੍ਰੇਲੀਆ ਦੀ ਹਿੱਸੇਦਾਰੀ ਦਾ ਸਵਾਗਤ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਆਪਣੇ ਟਵੀਟ ਵਿਚ ਕਿਹਾ,''ਅਸੀਂ ਅੰਤਰਰਾਸ਼ਟਰੀ ਸਮੁੰਦਰੀ ਸੁਰੱਖਿਆ ਮੁਹਿੰਮ ਦੇ ਤਹਿਤ ਹਿੱਸੇਦਾਰੀ ਲਈ ਆਸਟ੍ਰੇਲੀਆਈ ਸਰਕਾਰ ਦੇ ਐਲਾਨ ਦਾ ਸਵਾਗਤ ਕਰਦੇ ਹਾਂ।''

 

ਉਨ੍ਹਾਂ ਨੇ ਕਿਹਾ ਕਿ ਹੋਰਮੁਜ਼ ਜਲਡਮਰੂਮੱਧ ਵਿਚ ਖੋਜੀ ਗਸ਼ਤ ਲਈ ਜਹਾਜ਼ ਭੇਜਣ ਦੀ ਆਸਟ੍ਰੇਲੀਆ ਦੀ ਨਵੀਂ ਸਰਕਾਰ ਦਾ ਫੈਸਲਾ ਸਵਾਗਤ ਯੋਗ ਹੈ। ਹਾਲ ਹੀ ਵਿਚ ਚੁਣੇ ਗਏ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੁੱਧਵਾਰ ਨੂੰ ਅਮਰੀਕੀ ਅਗਵਾਈ ਵਾਲੇ ਗਠਜੋੜ ਵਿਚ ਉਨ੍ਹਾਂ ਦੇ ਦੇਸ਼ ਦੀ ਹਿੱਸੇਦਾਰੀ ਦਾ ਐਲਾਨ ਕੀਤਾ। ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ, ਈਰਾਨ ਦੇ ਤੱਟ 'ਤੇ ਸ਼ਿਪਿੰਗ ਲੇਨ ਦੀ ਸੁਰੱਖਿਆ ਲਈ ਫੌਜੀਆਂ, ਇਕ ਨਿਗਰਾਨੀ ਜਹਾਜ਼ ਅਤੇ ਇਕ ਜੰਗੀ ਜਹਾਜ਼ ਭੇਜੇਗਾ।


Vandana

Content Editor

Related News