ਨਿਊ ਸਾਊਥ ਵੇਲਜ਼ ''ਚ ਕੋਵਿਡ-19 ਦੇ 3 ਨਵੇਂ ਮਾਮਲੇ, ਸਕੂਲ ਬੰਦ
Friday, Jun 12, 2020 - 06:05 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਉਹਨਾਂ ਵਿਚੋ 2 ਲੋਕ ਹੋਟਲ ਵਿਚ ਕੁਆਰੰਟੀਨ ਹਨ ਅਤੇ ਤੀਜਾ ਇਕ ਪਿਛਲਾ ਮਾਮਲਾ ਹੈ ਜੋ ਰਾਜ ਦੇ ਕੁੱਲ 3115 ਮਾਮਲਿਆਂ ਵਿਚ ਜੁੜ ਚੁੱਕਾ ਹੈ। ਪੁਰਾਣਾ ਮਾਮਲਾ ਇਕ ਵਿਦੇਸ਼ੀ ਕਰੂਜ਼ ਜਹਾਜ਼ ਦੇ ਯਾਤਰੀ ਨਾਲ ਸਬੰਧਤ ਸੀ। ਗ੍ਰੇਗ ਮੋਰਟੀਮਰ ਵਿਦੇਸ਼ ਵਿਚ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ, ਫਿਰ ਉਹ ਵਾਪਸ ਵਿਕਟੋਰੀਆ ਚਲਾ ਗਿਆ ਅਤੇ ਉਦੋਂ ਆਈਸੋਲੇਸ਼ਨ ਵਿਚ ਰਿਹਾ ਸੀ। ਮਰੀਜ਼ ਨੂੰ ਨਿਊ ਸਾਊਥ ਵੇਲਜ਼ ਦੇ ਇਕ ਮਾਮਲੇ ਦੇ ਰੂਪ ਵਿਚ ਨਿਸ਼ਾਨਬੱਧ ਕੀਤਾ ਗਿਆ ਸੀ ਪਰ ਹੁਣ ਉਹ ਠੀਕ ਹੋ ਚੁੱਕਾ ਹੈ।
ਰਾਤ ਭਰ ਦੇ ਰਿਕਾਰਡ ਵਿਚ 15,220 ਪਰੀਖਣ ਕੀਤੇ ਗਏ। ਇੱਥੇ ਰੋਜ਼ ਬੇਅ ਪਬਲਿਕ ਸਕੂਲ ਵਿਖੇ ਵੀ ਜਾਂਚ ਚੱਲ ਰਹੀ ਹੈ, ਜਿਸ ਕਾਰਨ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਨਿਊ ਸਾਊਥ ਵੇਲਜ਼ ਦੇ ਸਿੱਖਿਆ ਵਿਭਾਗ ਨੇ ਇਸ ਖਬਰ ਦੀ ਪੁਸ਼ਟੀ ਹੋਣ ਦੇ ਬਾਅਦ ਅਗਲਾ ਨੋਟਿਸ ਆਉਣ ਤੱਕ ਆਨਲਾਈਨ ਪੜ੍ਹਾਈ ਕਰਨ ਦੀ ਸੂਚਨਾ ਜਾਰੀ ਕੀਤੀ ਹੈ। ਨਿਊ ਸਾਊਥ ਵੇਲਜ਼ ਦਾ ਸਿਹਤ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਵਿਦਿਆਰਥੀ ਦੁਬਾਰਾ ਸਕੂਲ ਖੁੱਲ੍ਹਣ ਤੱਕ ਘਰ ਵਿਚ ਰਹਿ ਕੇ ਹੀ ਪੜ੍ਹਾਈ ਕਰਨਗੇ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਖਤਰੇ ਕਾਰਨ ਸੈਲਾਨੀਆਂ ਲਈ ਚੋਣਵੇਂ ਸਥਲਾਂ ਨੂੰ ਖੋਲ੍ਹੇਗਾ ਮਿਸਰ
ਸਕੂਲ ਨੇ ਇੱਕ ਬਿਆਨ ਵਿੱਚ ਕਿਹਾ,''ਸਾਡੇ ਲਈ ਸਟਾਫ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਸਭ ਤੋਂ ਮਹੱਤਵਪੂਰਣ ਹੈ। ਇੱਕ ਸਾਵਧਾਨੀ ਵਜੋਂ ਸਕੂਲ ਬੰਦ ਰਹੇਗਾ। ਅਸੀਂ ਐਨਐਸਡਬਲਯੂ ਹੈਲਥ ਵੱਲੋਂ ਪੁਸ਼ਟੀ ਦੀ ਉਡੀਕ ਵਿਚ ਹਾਂ।''