ਅਫਗਾਨਿਸਤਾਨ ਤੋਂ US ਫੌਜੀਆਂ ਦੀ ਵਾਪਸੀ ਕਾਰਨ ਆਸਟ੍ਰੇਲੀਆ ਚਿੰਤਤ

Monday, Jan 14, 2019 - 10:35 AM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੇਰਿਸ ਪੇਨ ਨੇ ਸੋਮਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੀ ਯੋਜਨਾ ਨਾਲ ਆਸਟ੍ਰੇਲੀਆ ਚਿੰਤਤ ਹੈ। ਦਸੰਬਰ ਵਿਚ ਜਾਣਕਾਰੀ ਮਿਲੀ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਫਗਾਨਿਸਤਾਨ ਵਿਚ ਤਾਇਨਾਤ ਆਪਣੇ ਫੌਜੀਆਂ ਨੂੰ ਵਾਪਸ ਬੁਲਾਏ ਜਾਣ ਦੀ ਯੋਜਨਾ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਪੇਨ ਨੇ ਕਿਹਾ ਕਿ ਇਸ ਯੋਜਨਾ ਨੂੰ ਲੈ ਕੇ ਆਸਟ੍ਰੇਲੀਆ ਚਿੰਤਤ ਹੈ। ਉਨ੍ਹਾਂ ਨੇ ਕਿਹਾ,''ਭਾਵੇਂਕਿ ਹਾਲੇ ਬਹੁਤ ਕੁਝ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਇਹ ਆਸਟ੍ਰੇਲੀਆ ਲਈ ਚਿੰਤਾ ਦੀ ਗੱਲ ਹੋਵੇਗੀ ਕਿ ਦੇਸ਼ ਦੇ ਹਿੱਸੇਦਾਰ ਇਸ ਮੋੜ 'ਤੇ ਆਪਣੀ ਦਿਸ਼ਾ ਬਦਲ ਲੈਣ।'' ਜ਼ਿਕਰਯੋਗ ਹੈ ਕਿ ਪੇਨ ਸਾਲ 2002 ਤੋਂ 2008 ਦੇ ਵਿਚਕਾਰ ਆਸਟ੍ਰੇਲੀਆਈ ਫੌਜ ਦੀ ਚੀਫ ਰਹਿ ਚੁੱਕੀ ਹੈ।


Vandana

Content Editor

Related News