ਭਾਰਤੀ ਕ੍ਰਿਕਟ ਕਲੱਬ ਨੇ ਸਖਤ ਮੁਕਾਬਲੇ ''ਚ ਪਾਕਿ ਕ੍ਰਿਕਟ ਕਲੱਬ ''ਤੇ ਸ਼ਾਨਦਾਰ ਜਿੱਤ ਕੀਤੀ ਦਰਜ

08/14/2020 5:20:01 PM

ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੇ ਕੁਈਨਜਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਦੇ ਰੈੱਡਲੈਂਡ ਕ੍ਰਿਕਟ ਕਲੱਬ ਵਿਖੇ ਭਾਰਤੀ ਕ੍ਰਿਕਟ ਕਲੱਬ ਅਤੇ ਪਾਕਿਸਤਾਨੀ ਕ੍ਰਿਕਟ ਕਲੱਬ ਵਿਚਾਲੇ ਦੋਸਤਾਨਾ ਮੈਚ ਖੇਡਿਆ ਗਿਆ। ਜਿਸ ਵਿਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਅਤੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਸ਼ੁਰੂ ਵਿੱਚ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਗਾਏ ਗਏ। ਇਸ ਮੌਕੇ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਮੌਜੂਦਾ ਖਿਡਾਰੀ ਮਾਨਸ ਲੈਬੁਸ਼ਾਈ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਦੋਵਾਂ ਦੇਸ਼ਾਂ ਨੂੰ ਕ੍ਰਿਕਟ ਨੂੰ ਪਿਆਰ ਕਰਨ ਲਈ ਵਧਾਈ ਦਿੱਤੀ। ਉਹਨਾਂ ਆਸ ਪ੍ਰਗਟਾਈ ਕਿ ਜਲਦ ਹੀ ਅੰਤਰਰਾਸ਼ਟਰੀ ਕ੍ਰਿਕਟ ਦੁਆਰਾ ਸ਼ੁਰੂ ਹੋਵੇਗੀ। 

PunjabKesari

ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਉਹਨਾਂ ਨੇ ਆਪਣੀ ਪਾਰੀ ਵਿੱਚ 25 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ ਅਲੀ ਦੀ ਸ਼ਾਨਦਾਰ ਬੱਲੇਬਾਜੀ ਦੀ ਮੱਦਦ ਨਾਲ 147 ਦੋੜਾਂ ਬਣਾਈਆਂ। ਭਾਰਤ ਵਲੋਂ ਯੁੱਗਦੀਪ ਵੋਹਰਾ ਨੇ 4 ਓਵਰਾਂ ਵਿੱਚ 23 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਜਵਾਬ ਵਿੱਚ ਭਾਰਤ ਨੇ ਕਾਫੀ ਧੀਮੀ ਸ਼ੁਰੂਆਤ ਕੀਤੀ। ਬਾਅਦ ਵਿੱਚ ਰੋਹਿਤ ਪਾਠਕ ਨੇ ਤਾਬੜ ਤੋੜ ਬੱਲੇਬਾਜੀ ਕਰ ਕੇ ਮੈਚ ਦਾ ਰੁੱਖ ਭਾਰਤ ਵੱਲ ਕਰ ਦਿੱਤਾ। ਡਾਕਟਰ ਹੈਰੀ ਵਲੋਂ ਉਹਨਾਂ ਦਾ ਵਧੀਆ ਸਾਥ ਦਿੱਤਾ ਗਿਆ ਜੋ ਕਿ ਅੰਤ ਤੱਕ ਕਰੀਜ ਤੇ ਡਟੇ ਰਹੇ। 

PunjabKesari
ਦੀਪਸ਼ੇਰ ਗਿੱਲ ਨੇ ਆਖਰੀ ਓਵਰ ਵਿੱਚ ਸ਼ਾਨਦਾਰ ਦੋ ਚੌਕੇ ਲਗਾ ਕੇ ਮੈਚ ਨੂੰ ਭਾਰਤ ਦੀ ਝੋਲੀ ਪਾ ਦਿੱਤਾ। ਪਾਕਿਸਤਾਨੀ ਕਪਤਾਨ ਸ਼ੋਇਬ ਜ਼ਾਇਦੀ ਵਲੋ ਭਾਰਤੀ ਖਿਡਾਰੀਆਂ ਨੂੰ ਮੈਚ ਜਿੱਤਣ ਦੀ ਵਧਾਈ ਦਿੱਤੀ ਗਈ। ਭਾਰਤੀ ਕਪਤਾਨ ਰੋਹਿਤ ਪਾਠਕ ਨੇ ਕਿਹਾ ਕਿ ਇਹ ਇਕ ਟੀਮ ਦੀ ਜਿੱਤ ਹੈ।

PunjabKesari

ਯੁੱਗਦੀਪ ਵੋਹਰਾ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਸਰਬੋਤਮ ਖਿਡਾਰੀ ਚੁਣਿਆ ਗਿਆ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਡਾਕਟਰ ਮਾਰਕ ਰੌਬਿਨਸਨ ਵਲੋਂ ਕੀਤੀ ਗਈ। ਉਹਨਾਂ ਦੇ ਨਾਲ ਡਾਕਟਰ ਬਰਨਾਰਡ ਮਲਿਕ ਡਾਇਰੈਕਟਰ ਅਮੈਰੀਕਨ ਕਾਲਜ ਅਤੇ ਮਨੂੰ ਕਾਲਾ ਵੀ ਹਾਜ਼ਰ ਸਨ। ਅੰਤ ਵਿੱਚ ਡਾਕਟਰ ਬਰਨਾਰਡ ਮਲਿਕ ਜੀ ਨੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। 


Vandana

Content Editor

Related News