ਆਸਟ੍ਰੇਲੀਆ ਨੇ ਫ੍ਰਾਂਸੀਸੀ ਕੰਪਨੀ ਨਾਲ ਕੀਤਾ ਇਕ ਵੱਡਾ ''ਰੱਖਿਆ ਸਮਝੌਤਾ''
Monday, Feb 11, 2019 - 11:51 AM (IST)

ਸਿਡਨੀ (ਭਾਸ਼ਾ)— ਆਸਟ੍ਰੇਲੀਆ ਨੇ ਅਤਿ ਆਧੁਨਿਕ 12 ਪਣਡੁੱਬੀਆਂ ਬਣਾਉਣ ਲਈ ਫਰਾਂਸ ਨਾਲ 50 ਅਰਬ ਡਾਲਰ ਦਾ ਸਮਝੌਤਾ ਕੀਤਾ ਹੈ। ਇਸ ਸਮਝੌਤੇ 'ਤੇ ਰਸਮੀ ਰੂਪ ਨਾਲ ਸੋਮਵਾਰ ਨੂੰ ਦਸਤਖਤ ਕੀਤੇ ਗਏ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੈਨਬਰਾ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਇਸ ਸਾਹਸੀ ਯੋਜਨਾ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਰੱਖਿਆ ਖੇਤਰ ਵਿਚ ਸ਼ਾਂਤੀ ਸਮੇਂ ਵਿਚ ਕੀਤਾ ਗਿਆ ਆਸਟ੍ਰੇਲੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਕਰਾਰ ਦਿੱਤਾ।
ਇਹ ਆਸਟ੍ਰੇਲੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰੱਖਿਆ ਪ੍ਰਾਜੈਕਟ ਹੈ ਅਤੇ ਫ੍ਰਾਂਸੀਸੀ ਜਹਾਜ਼ ਨਿਰਮਾਤਾ ਨੇਵਲ ਗਰੁੱਪ ਵੱਲੋਂ ਇਹ ਵਿਦੇਸ਼ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਸਮਝੌਤਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ। ਆਸਟ੍ਰੇਲੀਆ ਦੇ ਉੱਤਰ ਅਤੇ ਪੂਰਬ ਵੱਲ ਜਲ ਖੇਤਰ ਨੂੰ ਲੈ ਕੇ ਸੰਯੁਕਤ ਰਾਸ਼ਟਰ, ਚੀਨ ਅਤੇ ਖੇਤਰੀ ਸ਼ਕਤੀਆਂ ਵਿਚ ਡੂੰਘਾ ਸੰਘਰਸ਼ ਚੱਲ ਰਿਹਾ ਹੈ।