ਮੈਲਬੌਰਨ : ਘਰ ''ਚ ਲੱਗੀ ਅੱਗ, 1 ਗੰਭੀਰ ਜ਼ਖਮੀ

10/12/2018 10:33:46 AM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਬੀਤੀ ਰਾਤ ਇਕ ਘਰ ਦੇ ਗੈਰਾਜ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਇਕ ਸ਼ਖਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੈਰਾਜ ਵਿਚ ਅੱਗ ਲੱਗਣ ਮਗਰੋਂ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦੋ-ਮੰਜ਼ਿਲਾ ਟਾਈਲਰਸ ਲੇਕ ਪ੍ਰਾਪਰਟੀ ਵਿਖੇ ਬੁਲਾਇਆ ਗਿਆ।

PunjabKesari

44 ਸਾਲਾ ਪਿਤਾ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਹੱਥ-ਪੈਰ ਬੁਰੀ ਤਰ੍ਹਾਂ ਝੁਲਸ ਗਏ। ਇਸ ਦੌਰਾਨ ਉਸ ਦੀ ਪਤਨੀ ਅਤੇ 3 ਛੋਟੇ ਬੱਚੇ ਸੁਰੱਖਿਅਤ ਬਾਹਰ ਨਿਕਲਣ ਵਿਚ ਸਫਲ ਰਹੇ।

PunjabKesari

ਸ਼ਖਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਕੀਤਾ ਜਾ ਰਿਹਾ ਹੈ। ਅੱਗ ਕਾਰਨ ਦੋ ਕਾਰਾਂ ਸਮੇਤ ਗੈਰਾਜ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਅੱਗ ਬੁਝਾਊ ਕਰਮਚਾਰੀ 50 ਮਿੰਟ ਬਾਅਦ ਅੱਗ 'ਤੇ ਕਾਬੂ ਪਾਉਣ ਵਿਚ ਸਫਲ ਹੋ ਸਕੇ।

PunjabKesari

ਜਾਂਚ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਪਰ ਇਸ ਅੱਗ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ।


Related News