ਸੜਕ ''ਤੇ ਮਗਰਮੱਛ ਦੇਖਦੇ ਹੀ ਲੋਕਾਂ ''ਚ ਮਚੀ ਹਫੜਾ-ਦਫੜੀ

12/27/2017 3:31:54 PM

ਮੈਲਬੋਰਨ(ਬਿਊਰੋ)— ਆਸਟ੍ਰੇਲੀਆ 'ਚ ਕ੍ਰਿਸਮਸ ਦੀ ਸ਼ਾਮ ਨੂੰ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਘੁੰਮਣ ਲਈ ਘਰੋਂ ਨਿਕਲੇ ਅਤੇ ਅਚਾਨਕ ਹੀ ਉਨ੍ਹਾਂ ਦਾ ਸਾਹਮਣਾ ਇਕ ਵੱਡੇ ਮਗਰਮੱਛ ਨਾਲ ਹੋਇਆ। ਜਿਸ ਨੂੰ ਦੇਖ ਕੇ ਹਫੜਾ-ਦਫੜੀ ਮਚ ਗਈ ਅਤੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਵੀ ਮਗਰਮੱਛ ਨੂੰ ਦੇਖ ਕੇ ਹੈਰਾਨ ਰਹਿ ਗਈ। ਪੁਲਸ ਲੱਗਾ ਕਿ ਕੋਈ ਵੱਡਾ ਲਿਜ਼ਾਰਡ ਸੜਕ 'ਤੇ ਘੁੰਮ ਰਿਹਾ ਹੈ ਪਰ ਉਹ ਇਕ ਮਗਰਮੱਛ ਨਿਕਲਿਆ। ਹੁਣ ਪੁਲਸ ਇਸ ਮਗਰਮੱਛ ਦੇ ਮਾਲਕ ਨੂੰ ਲੱਭ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਤੁਰੰਤ ਸੱਪ ਫੜਨ ਵਿਅਕਤੀ ਨੂੰ ਬੁਲਾਇਆ ਅਤੇ ਉਸ ਦੀ ਮਦਦ ਨਾਲ ਮਗਰਮੱਛ ਨੂੰ ਫੜਿਆ। ਉਂਝ ਮਗਰਮੱਛ ਨੂੰ ਫੜਨਾ ਇੰਨਾ ਸੌਖਾ ਨਹੀਂ ਸੀ, ਕਿਉਂਕਿ ਉਹ ਝਾੜੀਆਂ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਮਗਰਮੱਛ ਨੂੰ ਜੰਗਲੀ ਜੀਵ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਕਿਸੇ ਦਾ ਪਾਲਤੂ ਮਗਰਮੱਛ ਹੈ। ਵਿਕਟੋਰੀਆ ਵਿਚ ਲੋਕਾਂ ਨੂੰ 2.5 ਮੀਟਰ ਤੱਕ ਦੇ ਮਗਰਮੱਛ ਪਾਲਣ ਦੀ ਆਜ਼ਾਦੀ ਹੈ।


Related News