ਆਸਟ੍ਰੇਲੀਆ : ਸ਼ਾਪਿੰਗ ਸੈਂਟਰ ਤੋਂ 7 ਸਾਲਾ ਬੱਚੀ ਹੋਈ ਅਗਵਾ

Tuesday, Dec 11, 2018 - 10:51 AM (IST)

ਆਸਟ੍ਰੇਲੀਆ : ਸ਼ਾਪਿੰਗ ਸੈਂਟਰ ਤੋਂ 7 ਸਾਲਾ ਬੱਚੀ ਹੋਈ ਅਗਵਾ

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਇਕ ਵਿਅਕਤੀ 'ਤੇ ਕੁਈਨਜ਼ਲੈਂਡ ਸ਼ਾਪਿੰਗ ਸੈਂਟਰ ਤੋਂ 7 ਸਾਲਾ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਲੱਗੇ ਹਨ। ਪੁਲਸ ਨੇ ਦੋਸ਼ ਲਗਾਇਆ ਕਿ 26 ਸਾਲਾ ਵਿਅਕਤੀ ਨੇ ਲੜਕੀ ਨੂੰ ਉਸ ਸਮੇਂ ਅਗਵਾ ਕੀਤਾ ਜਦੋਂ ਉਹ ਆਪਣੀ ਮਾਂ ਨਾਲ ਸ਼ਨੀਵਾਰ ਨੂੰ ਵੈਸਟਫੀਲਡ ਨੌਰਥ ਲੇਕਸ ਸ਼ਾਪਿੰਗ ਸੈਂਟਰ ਵਿਖੇ ਕੇਮਾਰਟ ਸਟੋਰ ਵਿਚ ਕ੍ਰਿਸਮਸ ਦੀ ਖਰੀਦਦਾਰੀ ਕਰ ਰਹੀ ਸੀ। 

PunjabKesari

ਵਿਅਕਤੀ 'ਤੇ ਦੋਸ਼ ਹੈ ਕਿ ਉਸ ਨੇ ਲੜਕੀ ਨੂੰ ਆਪਣੀ ਕਾਰ ਵਿਚ ਬਿਠਾਇਆ ਅਤੇ ਨੇੜੇ ਸਥਿਤ ਝਾੜੀਆਂ ਵਿਚ ਲੈ ਗਿਆ। ਲੱਗਭਗ ਇਕ ਘੰਟੇ ਤੋਂ ਵੱਧ ਸਮੇਂ ਦੇ ਬਾਅਦ ਉਹ ਲੜਕੀ ਨੂੰ ਵਾਪਸ ਸ਼ਾਪਿੰਗ ਸੈਂਟਰ ਵਿਚ ਛੱਡ ਗਿਆ।

PunjabKesari

ਸੀ.ਸੀ.ਟੀ.ਵੀ. ਫੁਟੇਜ ਦੀ ਸਮੀਖਿਆ ਦੇ ਬਾਅਦ ਪੁਲਸ ਨੇ ਬੀਤੀ ਰਾਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਵਿਅਕਤੀ 'ਤੇ 12 ਸਾਲ ਤੋਂ ਛੋਟੀ ਉਮਰ ਦੀ ਬੱਚੀ ਨੂੰ ਗਲਤ ਇਰਾਦੇ ਨਾਲ ਲਿਜਾਣ ਦੇ ਦੋਸ਼ ਲਗਾਏ ਗਏ ਹਨ।

PunjabKesari

ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। ਦੋਸ਼ੀ ਵਿਅਕਤੀ ਨੂੰ ਅੱਜ ਪਾਈਨ ਰਿਵਰਸ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।


author

Vandana

Content Editor

Related News