ਆਸਟ੍ਰੇਲੀਆ : 17 ਸਾਲਾ ਲੜਕੀ ਹੋਈ ਲਾਪਤਾ, ਤਲਾਸ਼ ਜਾਰੀ

11/08/2018 1:14:36 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਬੀਤੇ ਹਫਤੇ ਇਕ ਨਾਬਾਲਗ ਲੜਕੀ ਲਾਪਤਾ ਹੋ ਗਈ। ਕਰੀਬ ਇਕ ਹਫਤੇ ਬਾਅਦ ਵੀ ਉਸ ਬਾਰੇ ਕੋਈ ਜਾਣਕਾਰੀ ਨਾ ਮਿਲਣ ਕਾਰਨ ਪੁਲਸ ਨੇ ਉਸ ਦੀ ਤਲਾਸ਼ ਲਈ ਜਨਤਕ ਮਦਦ ਦੀ ਅਪੀਲ ਕੀਤੀ ਹੈ। ਲਾਪਤਾ ਹੋਈ ਲੜਕੀ ਯਿੰਗ ਜਿੰਗ ਨੂੰ ਬੈਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੂੰ ਆਖਰੀ ਵਾਰ ਸ਼ੁੱਕਰਵਾਰ, 2 ਨਵੰਬਰ ਨੂੰ ਸਵੇਰੇ 10 ਵਜੇ ਸਕੋਫਿਲਡ ਵਿਚ ਬੀਕਨ ਸਟ੍ਰੀਟ ਵਿਚ ਆਪਣੇ ਘਰੋਂ ਬਾਹਰ ਜਾਂਦੇ ਦੇਖਿਆ ਗਿਆ ਸੀ। 

ਚਾਰ ਦਿਨ ਬਾਅਦ 17 ਸਾਲਾ ਲੜਕੀ ਨੂੰ ਇਕ ਵਿਅਕਤੀ ਦੀ ਕੰਪਨੀ ਵਿਚ ਬੁਰਵੁੱਡ ਵਿਚ ਇਕ ਸੁਵਿਧਾ ਸਟੋਰ ਦੇ ਬਾਹਰ ਦੇਖਿਆ ਗਿਆ। ਉਕਤ ਵਿਅਕਤੀ ਦੀ ਪਛਾਣ ਮੈਡੀਟੇਰੀਅਨ ਦੇ ਤੌਰ 'ਤੇ ਕੀਤੀ ਗਈ ਹੈ, ਉਸ ਦੇ ਕਾਲੇ ਵਾਲ ਸਨ ਅਤੇ ਖੱਬੇ ਹੱਥ 'ਤੇ ਇਕ ਟੈਟੂ ਬਣਿਆ ਹੋਇਆ ਸੀ। ਪੁਲਸ ਨੇ ਬੈਟੀ ਦੀ ਪਛਾਣ ਵੀ ਜਾਰੀ ਕੀਤੀ ਹੈ। ਪੁਲਸ ਮੁਤਾਬਕ ਬੈਟੀ ਦੀ ਲੁੱਕ ਏਸ਼ੀਆਈ ਹੈ ਅਤੇ ਉਸ ਦੀ ਲੰਬਾਈ 165 ਸੈਂਟੀਮੀਟਰ ਹੈ। ਉਸ ਦੀਆਂ ਅੱਖਾਂ ਭੂਰੀਆਂ, ਵਾਲ  ਕਾਲੇ ਅਤੇ ਸਰੀਰ ਪਤਲਾ ਹੈ।


Vandana

Content Editor

Related News