ਨਿਊਜ਼ੀਲੈਂਡ : 5 ਨੌਜਵਾਨਾਂ 'ਤੇ ਲੱਗੇ ਹਰਨੇਕ ਸਿੰਘ ਨੇਕੀ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼

Thursday, Jan 21, 2021 - 09:50 AM (IST)

ਆਕਲੈਂਡ- ਨਿਊਜ਼ੀਲੈਂਡ ਵਿਚ ਰਹਿੰਦੇ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਉੱਤੇ ਬੀਤੇ ਦਿਨੀਂ ਜਾਨਲੇਵਾ ਹਮਲਾ ਹੋਇਆ ਸੀ ਤੇ ਇਸ ਤਹਿਤ ਕਾਰਵਾਈ ਕਰਦਿਆਂ ਸਥਾਨਕ ਪੁਲਸ ਨੇ 5 ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹਰਨੇਕ ਸਿੰਘ ਨੇਕੀ ਸਿੱਖ ਧਰਮ ਖ਼ਿਲਾਫ਼ ਰੇਡੀਓ 'ਤੇ ਪ੍ਰਚਾਰ ਕਰਦੇ ਸਨ , ਜਿਸ ਕਾਰਨ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਨੇਕੀ ਨਾਲ ਨਾਰਾਜ਼ ਸੀ। ਹਰਨੇਕ ਸਿੰਘ ਕਈ ਵਾਰ ਸਿੱਖ ਧਰਮ 'ਤੇ ਟਿੱਪਣੀਆਂ ਕਰਨ ਕਰਕੇ ਵਿਵਾਦਾਂ ਵਿਚ ਰਹੇ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ 'ਤੇ ਇਹ ਹਮਲਾ ਇਸੇ ਕਾਰਨ ਕੀਤਾ ਗਿਆ। 
53 ਸਾਲਾ ਹਰਨੇਕ ਸਿੰਘ ਨੇਕੀ 'ਤੇ 23 ਦਸੰਬਰ ਦੀ ਰਾਤ ਉਨ੍ਹਾਂ ਦੇ ਘਰ ਦੇ ਨੇੜੇ ਹੀ ਜਾਨਲੇਵਾ ਹਮਲਾ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਕਈ ਸਰਜਰੀਆਂ ਕਰਵਾਉਣੀਆਂ ਪਈਆਂ। 
ਸਥਾਨਕ ਮੀਡੀਆ ਮੁਤਾਬਕ ਪੁਲਸ ਨੇ ਛੇਵੇਂ ਸ਼ੱਕੀ 'ਤੇ ਦੋਸ਼ ਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ 5 ਦੋਸ਼ੀਆਂ ਨੂੰ ਅੱਜ ਦੁਪਹਿਰ ਸਮੇਂ ਮਾਨੁਕਾਉ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਦਕਿ ਇਕ ਹੋਰ ਨੂੰ ਕੱਲ ਅਦਾਲਤ ਵਿਚ ਲੈ ਜਾਇਆ ਜਾਵੇਗਾ। 

ਇਹ ਵੀ ਪੜ੍ਹੋ- USA : ਕਮਲਾ ਹੈਰਿਸ ਬਣੀ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ

ਜਾਂਚ ਅਧਿਕਾਰੀ ਇੰਸਪੈਕਟਰ ਕ੍ਰਿਸ ਬੈਰੀ ਮੁਤਾਬਕ ਹਿਰਾਸਤ ਵਿਚ ਲਏ ਗਏ 5 ਨੌਜਵਾਨਾਂ ਦੀ ਉਮਰ 24 ਤੋਂ 39 ਸਾਲ ਵਿਚਕਾਰ ਹੈ। ਦੱਸ ਦਈਏ ਕਿ ਵਿਵਾਦਾਂ ਵਿਚ ਰਹਿਣ ਵਾਲੇ ਹਰਨੇਕ ਸਿੰਘ ਨੇਕੀ ਉੱਤੇ ਇਕ ਸਾਲ ਵਿਚ ਇਹ ਦੂਜਾ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਵਿਚੋਂ 4 ਨੂੰ ਅਗਲੇ ਮਹੀਨੇ ਆਕਲੈਂਡ ਦੀ ਹਾਈ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News