ਯੂਕ੍ਰੇਨੀ ਰਾਕੇਟ ਨਾਲ ਰੂਸ ਦੇ ਗੋਲਾਬਾਰੂਦ ਭੰਡਾਰ 'ਤੇ ਕੀਤਾ ਗਿਆ ਹਮਲਾ
Tuesday, Jul 12, 2022 - 07:29 PM (IST)
ਕੀਵ-ਯੂਕ੍ਰੇਨੀ ਬਲਾਂ ਨੇ ਰੂਸ ਦੇ ਇਕ ਗੋਲਾਬਾਰੂਦ ਡਿਪੋ 'ਤੇ ਹਮਲਾ ਕੀਤਾ ਅਤੇ ਇਸ ਤੋਂ ਬਾਅਦ ਇਕ ਭਿਆਨਕ ਧਮਾਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਮਹਣੇ ਆਈਆਂ ਹਨ। ਯੂਕ੍ਰੇਨ ਦੀ ਸਰਹੱਦ ਨੇ ਇਹ ਦਾਅਵਾ ਕੀਤਾ। ਯੂਕ੍ਰੇਨ ਦੀ ਫੌਜ ਦੀ ਦੱਖਣੀ ਕਮਾਨ ਨੇ ਕਿਹਾ ਕਿ ਰਾਕੇਟ ਹਮਲੇ ਨਾਲ ਰੂਸ ਦੇ ਕਬਜ਼ਾ ਵਾਲੇ ਨੋਵਾ ਕਾਖੋਵਕਾ 'ਚ ਗੋਲਾਬਾਰੂਦ ਡਿਪੋ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ। ਇਹ ਇਲਾਕਾ ਖੇਰਸੋਨ ਬੰਦਰਗਾਹ ਸ਼ਹਿਰ ਦੇ ਪੂਰਬ 'ਚ ਕਰੀਬ 55 ਕਿਲੋਮੀਟਰ ਦੂਰ ਸਥਿਤ ਹੈ ਅਤੇ ਇਥੇ ਵੀ ਰੂਸੀ ਬਲਾਂ ਦਾ ਕੰਟਰੋਲ ਹੈ।
ਇਹ ਵੀ ਪੜ੍ਹੋ : 'ਚਾਲੂ ਵਿੱਤੀ ਸਾਲ ’ਚ ਹੋਟਲ ਉਦਯੋਗ ਦਾ ਮਾਲੀਆ ਤੇ ਮਾਰਜਨ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚਣ ਦੀ ਉਮੀਦ'
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਭਿਆਨਕ ਧਮਾਕਾ ਦੇਖਿਆ ਜਾ ਸਕਦਾ ਹੈ। ਹਮਲੇ ਨੂੰ ਦੇਖ ਕੇ ਲੱਗਦਾ ਹੈ ਕਿ ਯੂਕ੍ਰੇਨ ਦੇ ਬਲਾਂ ਨੇ ਅਮਰੀਕਾ ਵੱਲੋਂ ਨਿਰਯਾਤ ਹਾਈ ਮੋਬੀਲਿਟੀ ਆਰਟੀਲਰੀ ਰਾਕੇਟ ਸਿਸਟਮ (ਹਿਮਾਰਸ) ਦੀ ਵਰਤੋਂ ਕੀਤੀ। ਰੂਸ ਦੀ ਤਾਸ ਸਮਾਚਾਰ ਏਜੰਸੀ ਨੇ ਇਕ ਵੱਖ ਹੀ ਤਸਵੀਰ ਪੇਸ਼ ਕੀਤੀ। ਉਸ ਦਾ ਕਹਿਣਾ ਸੀ ਕਿ ਇਕ ਖਣਿਜ ਖਾਦ ਡੰਭਾਰਨ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਿਆ ਜਿਸ ਦੌਰਾਨ ਧਮਾਕਾ ਹੋਣ ਕਾਰਨ ਇਕ ਬਾਜ਼ਾਰ, ਹਸਪਤਾਲ ਅਤੇ ਮਕਾਨ ਤਬਾਹ ਹੋ ਗਏ।
ਇਹ ਵੀ ਪੜ੍ਹੋ : ਘੱਟ ਤਨਖਾਹ ਦੇ ਵਿਰੋਧ ’ਚ ਇੰਡੀਗੋ ਦੇ ਟੈਕਨੀਸ਼ੀਅਨ ਗਏ ਛੁੱਟੀ ’ਤੇ
ਖਾਦ ਦੇ ਕੁਝ ਤੱਤਾਂ ਦੀ ਵਰਤੋਂ ਗੋਲਾਬਾਰੂਦ ਲਈ ਕੀਤੀ ਜਾ ਸਕਦੀ ਹੈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਮੰਗਲਵਾਰ ਦੀ ਸਵੇਰ ਦੱਖਣੀ ਸ਼ਹਿਰ ਮਾਈਕੋਲਾਈਵ 'ਤੇ ਰੂਸ ਦੇ ਹਮਲੇ 'ਚ ਦੋ ਮੈਡੀਕਲ ਕੇਂਦਰ ਅਤੇ ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ। ਮਾਈਕੋਲਾਈਵ ਦੇ ਗਵਰਨਰ ਵਿਤਾਲੀਅ ਕਿਮ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਹਮਲੇ 'ਚ ਚਾਰ ਲੋਕ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ : ਯੂਕ੍ਰੇਨੀ ਫੌਜੀਆਂ ਦਾ ਦਲ ਸਿਖਲਾਈ ਲੈਣ ਲਈ ਪਹੁੰਚਿਆ ਬ੍ਰਿਟੇਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ