ਅਫਗਾਨਿਸਤਾਨ ''ਚ ਨਾਟੋ ਗਸ਼ਤੀ ਦਲ ''ਤੇ ਹਮਲਾ, 3 ਦੀ ਮੌਤ

Sunday, Aug 05, 2018 - 04:51 PM (IST)

ਅਫਗਾਨਿਸਤਾਨ ''ਚ ਨਾਟੋ ਗਸ਼ਤੀ ਦਲ ''ਤੇ ਹਮਲਾ, 3 ਦੀ ਮੌਤ

ਕਾਬੁਲ— ਅਫਗਾਨਿਸਤਾਨ ਦੇ ਪੂਰਬੀ ਸੂਬੇ ਪਰਵਾਨ 'ਚ ਐਤਵਾਰ ਨੂੰ ਇਕ ਆਤਮਘਾਤੀ ਹਮਲਾਵਰ ਨੇ ਨਾਟੋ ਫੌਜੀਆਂ ਦੇ ਗਸ਼ਤੀ ਦਲ 'ਤੇ ਹਮਲਾ ਕਰ ਦਿੱਤਾ, ਜਿਸ 'ਚ ਤਿੰਨ ਫੌਜੀਆਂ ਦੀ ਮੌਤ ਹੋ ਗਈ। ਨਾਟੋ ਮਿਸ਼ਨ ਨੇ ਦੱਸਿਆ ਕਿ ਹਮਲੇ 'ਚ ਤਿੰਨ ਫੌਜੀ ਮਾਰੇ ਗਏ ਤੇ ਨਾਟੋ ਰਿਜ਼ਾਲਿਊਟ ਸਪੋਰਟ ਮਿਸ਼ਨ ਸਰਵਿਸ ਦਾ ਇਕ ਮੈਂਬਰ, ਇਕ ਅਮਰੀਕੀ ਤੇ ਦੋ ਅਫਗਾਨ ਫੌਜੀ ਜ਼ਖਮੀ ਹੋ ਗਏ। ਉਸ ਨੇ ਦੱਸਿਆ ਕਿ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਪਰਵਾਨ ਸੂਬੇ ਦੀ ਰਾਜਧਾਨੀ ਚਰਿਕਰ 'ਚ ਦੇ ਖਾਲਾਜ਼ਈ ਖੇਤਰ 'ਚ ਹੋਇਆ। ਸੂਬਾਈ ਗਵਰਨਰ ਦੀ ਤਰਜਮਾਨ ਵਾਹਿਦਾ ਸ਼ਾਹਕਾਰ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਨਿਯਮਿਤ ਗਸ਼ਤ ਦੌਰਾਨ ਵਿਦੇਸ਼ੀ ਬਲਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਘਟਨਾ ਦੀ ਜ਼ਿੰਮੇਦਾਰੀ ਅੱਤਵਾਦੀ ਸੰਗਠਨ ਤਾਲਿਬਾਨ ਨੇ ਲਈ ਹੈ।


Related News