ਪਾਕਿ ''ਚ ਬੰਦੂਕਧਾਰੀਆਂ ਨੇ ਕੀਤਾ ਹਮਲਾ, 4 ਐੱਫ. ਸੀ. ਕਰਮਚਾਰੀਆਂ ਦੀ ਮੌਤ

02/14/2018 1:57:05 PM

ਪੇਸ਼ਾਵਰ (ਭਾਸ਼ਾ)— ਪਾਕਿਸਤਾਨ ਦੇ ਪੱਛਮੀ ਬਲੋਚਿਸਤਾਨ ਸੂਬੇ ਵਿਚ ਕੁਝ ਬੰਦੂਕਧਾਰੀਆਂ ਨੇ ਪੁਲਸ ਦੀ ਗੱਡੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਘੱਟ ਤੋਂ ਘੱਟ ਚਾਰ ਨੀਮ ਫੌਜੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਵੇਟਾ ਵਿਚ ਫਰੰਟੀਅਰ ਕੋਰ ਦੇ ਕਰਮਚਾਰੀਆਂ ਨੂੰ ਨਿਯਮਿਤ ਗਸ਼ਤ ਦੌਰਾਨ ਨਿਸ਼ਾਨਾ ਬਣਾਇਆ ਗਿਆ। ਕਵੇਟਾ ਦੇ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਰੱਜ਼ਾਕ ਚੀਮਾ ਨੇ ਦੱਸਿਆ ਕਿ ਹਮਲਾਵਰਾਂ ਨੇ ਐੱਫ. ਸੀ. ਅਧਿਕਾਰੀਆਂ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਅਤੇ ਹਮਲਾ ਕਰਨ ਮਗਰੋਂ ਉੱਥੋਂ ਭੱਜ ਗਏ। ਚੀਮਾ ਨੇ ਕਿਹਾ,''ਹਮਲੇ ਵਿਚ 4 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ।'' ਹਾਲੇ ਤੱਕ ਕਿਸੇ ਸਮੂਹ ਨੇ ਹਮਲੇ ਦੀ  ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਬਲੋਚ ਰਾਸ਼ਟਰਵਾਦੀ ਅਤੇ ਤਾਲਿਬਾਨ ਅੱਤਵਾਦੀ ਸੂਬੇ ਵਿਚ ਅਕਸਰ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਬਲੋਚਿਸਚਾਨ ਦੇ ਗਵਰਨਰ ਮੁਹੰਮਦ ਅਚਕਜਈ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਹੈ। ਕਵੇਟਾ ਦੇ ਜਰਘੂਨ ਰਸਤੇ 'ਤੇ ਬੀਤੇ ਮਹੀਨੇ ਇਕ ਆਤਮਘਾਤੀ ਹਮਲਵਾਰ ਨੇ ਪੁਲਸ ਦੇ ਟਰੱਕ ਵਿਚ ਆਪਣੀ ਬਾਈਕ ਮਾਰ ਦਿੱਤੀ ਸੀ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ।


Related News