ਯੂਨਾਨ ਜਾ ਰਹੀ ਪਰਵਾਸੀਆਂ ਦੀ ਕਿਸ਼ਤੀ ਡੁੱਬੀ, 7 ਹਲਾਕ

09/27/2019 7:43:21 PM

ਐਥਨਸ— ਏਜਿਆਨ ਸਾਗਰ 'ਚ ਸ਼ੁੱਕਰਵਾਰ ਨੂੰ ਇਕ ਪਰਵਾਸੀ ਕਿਸ਼ਤੀ ਦੇ ਡੁੱਬਣ ਕਾਰਨ ਇਕ ਬੱਚੇ ਸਣੇ 7 ਲੋਕਾਂ ਦੀ ਮੌਤ ਹੋ ਗਈ ਜਦਕਿ ਬਚਾਅ ਕਰਮਚਾਰੀ ਹੋਰ ਚਾਰ ਲੋਕਾਂ ਨੂੰ ਲੱਭਣ 'ਚ ਲੱਗੇ ਹੋਏ ਹਨ। ਯੂਨਾਨ ਦੇ ਕੋਸਟਗਾਰਡ ਬਲ ਨੇ ਇਹ ਜਾਣਕਾਰੀ ਦਿੱਤੀ ਹੈ। ਯੂਨਾਨ ਦੇ ਛੋਟੇ ਓਈਨੋਸਸ ਟਾਪੂ ਦੇ ਨੇੜੇ ਇਹ ਘਟਨਾ ਵਾਪਰੀ ਹੈ। ਇਹ ਇਕ ਛੋਟਾ ਜਿਹਾ ਟਾਪੂ ਹੈ ਤੇ ਤੁਰਕੀ ਦੇ ਤੱਟ ਦੇ ਮੱਧ 'ਚ ਹੈ।

ਕੋਸਟਗਾਰਡ ਬਲ ਨੇ ਦੱਸਿਆ ਕਿ ਪੰਜ ਪੁਰਸ਼ਾਂ ਤੇ ਤਿੰਨ ਔਰਤਾਂ ਦੇ ਨਾਲ ਚਾਰ ਬੱਚਿਆਂ ਨੂੰ ਵੀ ਬਚਾਇਆ ਗਿਆ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਿਸ ਦੇਸ਼ ਦੇ ਨਾਗਰਿਕ ਸਨ। ਬਚਾਅ ਦਲ ਨੇ ਪਹਿਲਾਂ ਇਕ ਨਵਜਾਤ ਤੇ ਚਾਰ ਸਾਲਾ ਬੱਚੀ ਦੀ ਲਾਸ਼ ਬਰਾਮਦ ਕੀਤੀ ਸੀ। ਪਰ ਬਾਅਦ 'ਚ ਬਚੇ ਹੋਏ ਲੋਕਾਂ ਨੇ ਦੱਸਿਆ ਕਿ ਚਾਰ ਲੋਕ ਅਜੇ ਵੀ ਲਾਪਤਾ ਹਨ। ਕੋਸਟਗਾਰਟ ਨੇ ਬਾਅਦ 'ਚ ਪੰਜ ਲਾਸ਼ਾਂ ਹੋਰ ਬਰਾਮਦ ਕੀਤੀਆਂ। ਮਿਲੀ ਜਾਣਕਾਰੀ ਮੁਤਾਬਕ ਇਸੇ ਸਾਲ ਹੁਣ ਤੱਕ ਅਜਿਹੇ ਮਾਮਲਿਆਂ 'ਚ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਨਾਨ 'ਚ ਕਰੀਬ 70 ਹਜ਼ਾਰ ਸ਼ਰਣਾਰਥੀ ਤੇ ਪਰਵਾਸੀ ਹਨ, ਜੋ 2015 ਤੋਂ ਆਪਣੇ-ਆਪਣੇ ਦੇਸ਼ਾਂ ਨੂੰ ਛੱਡ ਕੇ ਇਥੇ ਆਏ ਹਨ। ਉਨ੍ਹਾਂ 'ਚੋਂ ਜ਼ਿਆਦਾਤਰ ਸੀਰੀਅਨ ਹਨ।


Baljit Singh

Content Editor

Related News