ਕੈਮਰੂਨ 'ਚ ਢਹਿ-ਢੇਰੀ ਹੋਈ ਇਮਾਰਤ, ਘੱਟੋ-ਘੱਟ 9 ਲੋਕਾਂ ਦੀ ਮੌਤ ਤੇ ਤਿੰਨ ਦਰਜਨ ਜ਼ਖ਼ਮੀ
Sunday, Jul 23, 2023 - 05:02 PM (IST)

ਯਾਉਂਡੇ (ਏ.ਪੀ.): ਕੈਮਰੂਨ ਵਿਚ ਇੱਕ 4 ਮੰਜ਼ਿਲਾ ਇਮਾਰਤ ਦੇ ਢਹਿ-ਢੇਰੀ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ ਤਿੰਨ ਦਰਜਨ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਆਰਥਿਕ ਕੇਂਦਰ ਅਤੇ ਸਭ ਤੋਂ ਵੱਡੇ ਸ਼ਹਿਰ ਯਾਉਂਡੇ ਤੋਂ 130 ਮੀਲ (210 ਕਿਲੋਮੀਟਰ) ਪੱਛਮ ਵਿੱਚ ਡੂਆਲਾ ਵਿੱਚ ਐਤਵਾਰ ਸਵੇਰੇ ਇੱਕ ਚਾਰ ਮੰਜ਼ਿਲਾ ਇਮਾਰਤ ਇੱਕ ਛੋਟੀ ਇਮਾਰਤ 'ਤੇ ਡਿੱਗ ਪਈ।
ਕੈਮਰੂਨ ਦੇ ਲਿਟੋਰਲ ਖੇਤਰ ਦੇ ਗਵਰਨਰ ਸੈਮੂਅਲ ਡਿਯੂਡੋਨੇ ਇਵਾਹਾ ਡਿਬੋਆ ਨੇ ਕਿਹਾ ਕਿ ''ਜ਼ਖ਼ਮੀਆਂ ਦੇ ਅੰਕੜੇ ਜ਼ਿਆਦਾ ਹੋ ਸਕਦੇ ਹਨ। ਕੈਮਰੂਨ ਸਰਕਾਰ ਦੀਆਂ ਫੌਜਾਂ ਦੀ ਸਹਾਇਤਾ ਨਾਲ ਬਚਾਅ ਕਰਮਚਾਰੀ ਅਜੇ ਵੀ ਮਲਬੇ ਦੀ ਖੋਦਾਈ ਕਰ ਰਹੇ ਹਨ ਤਾਂ ਜੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਜਾ ਸਕਣ”। ਮਿਲਟਰੀ ਦੀ ਫਾਇਰ ਬ੍ਰਿਗੇਡ ਨੂੰ ਮਲਬੇ ਹੇਠ ਫਸੇ ਬਚੇ ਲੋਕਾਂ ਦੀ ਭਾਲ ਵਿਚ ਦੇਸ਼ ਦੀ ਰੈੱਡ ਕਰਾਸ ਅਤੇ ਹੋਰ ਬਚਾਅ ਸੇਵਾਵਾਂ ਵਿਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਗਏ ਹਨ।
ਨਡੋਗਬੋਨ ਇਲਾਕੇ ਵਿਚ ਰਹਿਣ ਵਾਲੇ ਨਿਵਾਸੀਆਂ ਨੇ ਕਿਹਾ ਕਿ ਉਹ ਸਦਮੇ ਵਿਚ ਹਨ।
ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ : ਬਾਰ 'ਚ ਅੱਗਜ਼ਨੀ, 11 ਲੋਕਾਂ ਦੀ ਦਰਦਨਾਕ ਮੌਤ ਤੇ 4 ਹੋਰ ਜ਼ਖਮੀ
ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਨੇੜੇ ਰਹਿਣ ਵਾਲੇ ਗੈਸਪਾਰਡ ਐਨਡੋਪੋ ਨੇ ਕਿਹਾ ਕਿ "ਅਸੀਂ ਲੋਕਾਂ ਦੀਆਂ ਚੀਕਾਂ ਸੁਣੀਆਂ ਅਤੇ ਮਲਬੇ ਵਿੱਚੋਂ ਕੁਝ ਦੀ ਮਦਦ ਕਰਨ ਲਈ ਜੱਦੋ-ਜਹਿਦ ਕੀਤੀ, ਪਰ ਅਸੀਂ ਆਪਣੇ ਸੀਮਤ ਸਾਧਨਾਂ ਨਾਲ ਉਹਨਾਂ ਦੀ ਸਹਾਇਤਾ ਨਹੀਂ ਕਰ ਸਕੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਡੁਆਲਾ ਵਿੱਚ ਇਮਾਰਤਾਂ ਦੇ ਢਹਿ ਜਾਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਕਈ ਵਾਰ ਕੁਦਰਤੀ ਆਫ਼ਤਾਂ ਜਿਵੇਂ ਕਿ ਢਿੱਗਾਂ ਡਿੱਗਣ ਅਤੇ ਕਈ ਵਾਰ ਮਾੜੀ ਉਸਾਰੀ ਦੇ ਕਾਰਨ। ਡੁਆਲਾ ਦੀ ਸਿਟੀ ਕੌਂਸਲ ਇਸ ਸਮੇਂ ਹੜ੍ਹਾਂ ਜਾਂ ਜ਼ਮੀਨ ਖਿਸਕਣ ਲਈ ਸੰਵੇਦਨਸ਼ੀਲ ਉੱਚ-ਜੋਖਮ ਵਾਲੇ ਖੇਤਰਾਂ ਵਿੱਚ ਮਕਾਨਾਂ ਨੂੰ ਢਾਹ ਰਹੀ ਹੈ। ਐਤਵਾਰ ਨੂੰ ਡਿੱਗੀ ਇਮਾਰਤ ਨੂੰ ਢਾਹੁਣ ਲਈ ਚਿੰਨ੍ਹਿਤ ਨਹੀਂ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ ਇਟਲੀ ਨੇ ਦੂਜੇ ਵਿਸ਼ਵ ਯੁੱਧ 'ਚ ਭਾਰਤੀ ਫੌਜ ਦੇ ਯੋਗਦਾਨ ਦਾ ਕੀਤਾ ਸਨਮਾਨ, ਬਣਾਇਆ ਖ਼ਾਸ ਸਮਾਰਕ (ਤਸਵੀਰਾਂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।