ਦੱਖਣੀ ਬ੍ਰਾਜ਼ੀਲ 'ਚ ਹੜ੍ਹ ਦਾ ਕਹਿਰ, 75 ਮੌਤਾਂ ਤੇ 103 ਲਾਪਤਾ
Monday, May 06, 2024 - 10:53 AM (IST)
ਰੀਓ ਡੀ ਜਨੇਰੀਓ (ਪੋਸਟ ਬਿਊਰੋ)- ਬ੍ਰਾਜ਼ੀਲ ਦੇ ਦੱਖਣੀ ਰਾਜ ਰੀਓ ਗ੍ਰਾਂਡੇ ਡੋ ਸੁਲ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਭਿਆਨਕ ਹੜ੍ਹ ਕਾਰਨ ਘੱਟੋ-ਘੱਟ 75 ਲੋਕਾਂ ਦੀ ਮੌਤ ਹੋ ਗਈ ਅਤੇ 103 ਹੋਰ ਲਾਪਤਾ ਹਨ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਹੜ੍ਹ ਨਾਲ ਸਬੰਧਤ ਘਟਨਾਵਾਂ 'ਚ ਘੱਟੋ-ਘੱਟ 155 ਲੋਕ ਜ਼ਖਮੀ ਹੋਏ ਹਨ, ਜਦਕਿ 88,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਲਗਭਗ 16,000 ਲੋਕਾਂ ਨੇ ਸਕੂਲਾਂ, ਜਿਮਨੇਜ਼ੀਅਮਾਂ ਅਤੇ ਹੋਰ ਅਸਥਾਈ ਸ਼ੈਲਟਰਾਂ ਵਿੱਚ ਸ਼ਰਨ ਲਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਤੋਂ ਮੰਦਭਾਗੀ ਖ਼ਬਰ, ਸਟੱਡੀ ਵੀਜ਼ਾ 'ਤੇ ਗਏ ਭਾਰਤੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ
ਹੜ੍ਹ ਕਾਰਨ ਸੂਬੇ 'ਚ ਕਈ ਥਾਵਾਂ 'ਤੇ ਢਿੱਗਾਂ ਡਿੱਗਣ, ਸੜਕਾਂ ਦੇ ਰੁੜ੍ਹ ਜਾਣ ਅਤੇ ਪੁਲ ਡਿੱਗਣ ਦੀਆਂ ਖ਼ਬਰਾਂ ਹਨ। ਅੱਠ ਲੱਖ ਤੋਂ ਵੱਧ ਲੋਕ ਪਾਣੀ ਦੀ ਸਪਲਾਈ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਗਵਰਨਰ ਐਡੁਆਰਡੋ ਲੀਤੇ ਨੇ ਐਤਵਾਰ ਦੀ ਸਵੇਰ ਨੂੰ ਕਿਹਾ, "ਮੈਂ ਇੱਕ ਵਾਰ ਫਿਰ ਦੁਹਰਾ ਰਿਹਾ ਹਾਂ ਕਿ ਤਬਾਹੀ ਦਾ ਇਹ ਦ੍ਰਿਸ਼ ਬੇਮਿਸਾਲ ਹੈ, ਪਹਿਲਾਂ ਉਸਨੇ ਕਿਹਾ ਸੀ ਕਿ ਰਾਜ ਨੂੰ "ਮੁੜ ਨਿਰਮਾਣ ਲਈ ਇੱਕ ਕਿਸਮ ਦੀ ਮਾਰਸ਼ਲ ਯੋਜਨਾ" ਦੀ ਲੋੜ ਹੋਵੇਗੀ। ਰਾਸ਼ਟਰਪਤ ਲੁਈਜ ਇਨਾਸਿਓ ਲੁਲਾ ਡੀ ਸਿਲਵਾ ਨੇ ਐਤਵਾਰ ਨੂੰ ਦੂਜੀ ਵਾਰ ਰਾਜ ਦਾ ਦੌਰਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।