ਐਸਟਰਾਜੇਨੇਕਾ ਨੇ ਟੀਕਿਆਂ 'ਤੇ ਹੋਣ ਵਾਲੀ ਗੱਲਬਾਤ ਤੋਂ ਖੁਦ ਨੂੰ ਕੀਤਾ ਵੱਖ : ਈ.ਯੂ. ਅਧਿਕਾਰੀ
Wednesday, Jan 27, 2021 - 06:34 PM (IST)
ਬ੍ਰਸੇਲਸ-ਦਵਾਈ ਕੰਪਨੀ ਐਸਟਰਾਜੇਨੇਕਾ ਨੇ ਟੀਕੇ ਦੀ ਵਚਨਬੱਧਤਾ 'ਚ ਦੇਰੀ 'ਤੇ ਚਰਚਾ ਕਰਨ ਲਈ ਯੂਰਪੀਅਨ ਸੰਘ (ਈ.ਯੂ.) ਨਾਲ ਮੀਟਿੰਗ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਈ.ਯੂ. ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਈ.ਯੂ. ਗੱਲਬਾਤ ਦੀ ਮੇਜ 'ਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰੇਗਾ ਤਾਂ ਕਿ ਉਹ ਇਸ ਸੰਬੰਧ 'ਚ ਵਿਸਤਾਰ ਨਾਲ ਦੱਸ ਸਕਣ ਕਿ ਯੂਰਪੀਅਨ ਯੂਨੀਅਨ ਮੈਡੀਸਨ ਏਜੰਸੀ ਵੱਲੋਂ ਆਕਸਫੋਰਡ-ਐਸਟਰਾਜੇਨੇਕਾ ਦੇ ਟੀਕੇ ਨੂੰ ਇਸਤੇਮਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਉਪਲੱਬਧ ਕਰਵਾਉਣ 'ਚ ਦੇਰੀ ਕਿਉਂ ਹੋ ਰਹੀ ਹੈ। ਈ.ਯੂ. ਕਮਿਸ਼ਨ ਅਤੇ ਮੈਂਬਰ ਦੇਸ਼ਾਂ ਨਾਲ ਬੁੱਧਵਾਰ ਨੂੰ ਹੋਣ ਵਾਲੀ ਇਹ ਤੀਸਰੀ ਮੀਟਿੰਗ ਹੋਵੇਗੀ। ਈ.ਯੂ. ਨੇ ਸੋਮਵਾਰ ਨੂੰ ਕੋਵਿਡ-19 ਟੀਕਿਆਂ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਸਖਤ ਨਿਯਮਾਂ ਨੂੰ ਲਾਗੂ ਕਰਨ ਦੀ ਚਿਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ -ਇਟਲੀ ਦੇ PM ਗਯੂਸੇਪ ਕੋਂਤੇ ਨੇ ਅਹੁਦੇ ਤੋਂ ਦਿੱਤਾ ਅਸਤੀਫਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।