ਤੇਜ਼ੀ ਨਾਲ ਧਰਤੀ ਵੱਲ ਵਧ ਰਿਹੈ ਐਸਟ੍ਰਾਇਡ, ਟਕਰਾਇਆ ਤਾਂ ਤਬਾਹ ਹੋ ਜਾਵੇਗਾ ਪੂਰਾ ਸ਼ਹਿਰ

06/22/2017 6:06:07 PM

ਲੰਡਨ— ਐਸਟ੍ਰਾਇਡ ਧਰਤੀ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਜੇਕਰ ਇਹ ਧਰਮੀ ਨਾਲ ਟਕਰਾਇਆ ਤਾਂ ਇਕ ਪੂਰੇ ਦਾ ਪੂਰਾ ਸ਼ਹਿਰ ਤਬਾਹ ਹੋ ਜਾਵੇਗਾ। ਇਕ ਵਾਰ ਫਿਰ ਇਹ ਚਿਤਾਵਨੀ ਦਿੱਤੀ ਗਈ ਹੈ ਆਇਰਲੈਂਡ ਦੇ ਬੈਲਫਾਸਟ ਵਿਚ ਕੁਈਨਜ਼ ਯੂਨੀਵਰਸਿਟੀ ਐਸਟ੍ਰੋਫਿਜਿਸਿਸਟ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਨੂੰ ਇਕ ਐਸਟ੍ਰਾਇਡ ਨਾਲ ਟਕਰਾਉਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਹ ਸਿਰਫ ਸਮੇਂ ਦਾ ਫੇਰ ਹੈ ਕਿ ਇਹ ਧਰਤੀ 'ਤੇ ਕਦੋਂ ਡਿੱਗੇਗਾ ਪਰ ਇਹ ਘਟਨਾ ਜ਼ਰੂਰ ਵਾਪਰੇਗੀ।
ਐਲਨ ਫਿਟਜਸਿਮਨਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲੀ ਸੰਸਾਰਕ ਘਟਨਾ 30 ਜੂਨ, 1908 ਨੂੰ ਹੋਈ ਸੀ। ਉਸ ਸਮੇਂ ਇਕ ਛੋਟਾ ਐਸਟ੍ਰਾਇਡ ਸਰਬੀਆ ਦੇ ਤੁੰਗੁਸਕਾ ਵਿਚ ਡਿੱਗਿਆ ਸੀ। ਇਸ ਵਿਚ ਉੱਥੋਂ ਦੇ 800 ਸਕਵਾਇਰ ਮੀਲ ਦਾ ਇਲਾਕਾ ਤਬਾਹ ਹੋ ਗਿਆ ਸੀ। ਅੱਜ ਦੀ ਦੁਨੀਆ ਵਿਚ ਜੇਕਰ ਇਸੇ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਇਸ ਨਾਲ ਪੂਰੇ ਦਾ ਪੂਰਾ ਸ਼ਹਿਰ ਬਰਬਾਦ ਹੋ ਜਾਵੇਗਾ ਜਾਂ ਫਿਰ ਇਸ ਤੋਂ ਵੀ ਖਤਰਨਾਕ ਕੁਝ ਹੋ ਸਕਦਾ ਹੈ। 
ਇੱਥੇ ਦੱਸਣਯੋਗ ਹੈ ਕਿ ਵਿਗਿਆਨੀ ਅਤੇ ਇੰਜੀਨੀਅਰ ਧਰਤੀ ਦੇ ਆਸ-ਪਾਸ ਘੁੰਮਣ ਵਾਲੇ ਕਈ ਐਸਟ੍ਰਾਇਡ ਬਾਰੇ ਜਾਣਕਾਰੀ ਰੱਖਦੇ ਹਨ ਅਤੇ ਉਨ੍ਹਾਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਦੱਸਦੇ ਰਹਿੰਦੇ ਹਨ। ਫਿਲਹਾਲ ਕਰੀਬ 1800 ਤੋਂ ਵਧੇਰੇ ਖਤਰਨਾਕ ਐਸਟ੍ਰਾਇਡ ਦਾ ਅਜੇ ਤੱਕ ਪਤਾ ਲਗਾ ਲਿਆ ਗਿਆ ਹੈ ਅਤੇ ਉਮੀਦ ਹੈ ਕਿ ਅਜੇ ਵੀ ਅਜਿਹੇ ਕਈ ਹੋਰ ਖਤਰਨਾਕ ਵਸਤੂਆਂ ਬਾਰੇ ਪਤਾ ਲਗਾਇਆ ਜਾਣਾ ਬਾਕੀ ਹੈ। ਐਸਟ੍ਰੋਨਾਮਰਸ ਲਗਭਗ ਹਰ ਰੋਜ਼ ਐਸਟ੍ਰਾਇਡ ਦਾ ਪਤਾ ਲਗਾਉਂਦੇ ਰਹਿੰਦੇ ਹਨ ਪਰ ਉਨ੍ਹਾਂ 'ਚੋਂ ਜ਼ਿਆਦਾਤਰ ਨੁਕਸਾਨਦਾਇਕ ਨਹੀਂ ਹੁੰਦੇ। ਲਕਜਮਬਰਗ ਵਿਚ 30 ਜੂਨ ਨੂੰ ਹੋਣ ਵਾਲੀ ਐਸਟ੍ਰੋਨਾਟਸ ਅਤੇ ਮਾਹਰ ਇਸ ਵਿਸ਼ੇ 'ਤੇ ਪ੍ਰੈਂਜੇਂਟੇਸ਼ਨ ਅਤੇ ਬਹਿਸ ਵਿਚ ਸ਼ਿਰਕਤ ਕਰਨਗੇ, ਜਿਸ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ ਜਾਵੇਗੀ। 


Kulvinder Mahi

News Editor

Related News