ਨਕਲੀ ਬੁੱਧੀ ਨਾਲ ਗੁਰੂਤਾ ਤਰੰਗਾਂ ਨੂੰ ਪਛਾਣਨ ''ਚ ਮਿਲ ਸਕਦੀ ਹੈ ਮਦਦ!

04/10/2018 4:00:36 PM

ਲੰਡਨ(ਭਾਸ਼ਾ)— ਵਿਗਿਆਨਕਾਂ ਨੇ ਗੁਰੂਤਾ ਤਰੰਗਾਂ ਦੀ ਪਛਾਣ ਲਈ ਨਕਲੀ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਜੁੜੀ ਤਕਨੀਕ ਦਾ ਇਸਤੇਮਾਲ ਕੀਤਾ ਹੈ। ਮਹਾਨ ਵਿਗਿਆਨਕ ਅਲਬਰਟ ਆਈਨਸਟਾਈਨ ਨੇ 1915 ਵਿਚ ਸਭ ਤੋਂ ਪਹਿਲਾਂ ਗੁਰੂਤਾ ਤਰੰਗਾਂ ਦੀ ਕਲਪਨਾ ਕੀਤੀ ਸੀ। ਇਹ ਤਰੰਗਾਂ ਵੱਡੀ ਖਗੋਲੀ ਘਟਨਾਵਾਂ ਨਾਲ ਪੈਦਾ ਹੁੰਦੀਆਂ ਹਨ। ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ਬਾਅਦ ਅਮਰੀਕਾ ਵਿਚ ਲੇਜਰ ਇੰਟਰਫਰੋਮੈਟਰੀ ਗਰੂਤਾ ਤਰੰਗ ਵੇਧਸ਼ਾਲਾ (ਲਿਗੋ) ਨੇ ਪਹਿਲੀ ਵਾਰ ਬਾਇਨਰੀ ਬਲੈਕ ਹੋਲ ਦੀ ਟੱਕਰ ਨਾਲ ਪੈਦਾ ਗੁਰੂਤਾ ਤਰੰਗਾਂ ਦਾ ਪਤਾ ਲਗਾਇਆ ਸੀ।
ਬ੍ਰਿਟੇਨ ਦੀ ਗਲਾਸਗੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਗੱਲ ਦਾ ਅਧਿਐਨ ਕੀਤਾ ਕਿ-ਕੀ 'ਡੀਪ ਲਰਨਿੰਗ' ਦੇ ਇਸਤੇਮਾਲ ਨਾਲ ਗੁਰੂਤਾ ਤਰੰਗਾਂ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਵਿਚ ਮਦਦ ਮਿਲ ਸਕਦੀ ਹੈ ਜਾਂ ਨਹੀਂ। 'ਡੀਪ ਲਰਨਿੰਗ' ਨਕਲੀ ਬੁੱਧੀ ਦਾ ਇਕ ਪ੍ਰਕਾਰ ਹੈ। ਯੂਨੀਵਰਸਿਟੀ ਆਫ ਗਲਾਸਗੋ ਦੇ ਹੰਟਰ ਗਬਾਰਡ ਨੇ ਉਮੀਦ ਜ਼ਾਹਰ ਕੀਤੀ ਕਿ ਇਕ ਵਾਰ ਡੀਪ ਲਰਨਿੰਗ ਅਲਗੋਰਿਦਮ ਨੂੰ ਜਦੋਂ ਇਹ ਸਮਝ ਵਿਚ ਆ ਜਾਏਗਾ ਕਿ ਸੰਕੇਤਾਂ ਦਾ ਪਤਾ ਲਗਾਉਣ ਲਈ ਕਹਿੜੀਆਂ ਚੀਜਾਂ 'ਤੇ ਧਿਆਨ ਦੇਣਾ ਹੈ, ਤਾਂ ਇਸ ਨਾਲ ਕਿਸੇ ਵੀ ਹੋਰ ਤਕਨੀਕ ਦੀ ਤੁਲਨਾ ਵਿਚ ਗੁਰੂਤਾ ਤਰੰਗਾਂ ਦੀ ਜਲਦ ਅਤੇ ਠੀਕ ਪਛਾਣ ਵਿਚ ਮਦਦ ਮਿਲ ਸਕਦੀ ਹੈ।


Related News